ਸਰਕਾਰੀ ਸਕੂਲ ਨਾਰੂ ਨੰਗਲ ਵਿਖੇ ਬਾਲ ਮੇਲਾ ਕਰਵਾਇਆ ਗਿਆ ਅਤੇ ਸਕੂਲ ਦੀ ਮੈਗਜ਼ੀਨ ਜਾਰੀ ਕੀਤੀ ਗਈ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼)। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਰੂ ਨੰਗਲ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਪ੍ਰਿੰਸੀਪਲ ਸ਼ੈਲੇਂਦਰ ਠਾਕੁਰ ਜੀ ਦੀ ਯੋਗ ਅਗਵਾਈ ਅਧੀਨ ਚਿਲਡਰਨ ਡੇ ਦੇ ਮੋਕੇ ਤੇ ਬਾਲ ਮੇਲਾ ਕਰਵਾਇਆ ਗਿਆ ਅਤੇ ਸਕੂਲ ਦੀ ਮੈਗਜ਼ੀਨ ਜਾਰੀ ਕੀਤੀ ਗਈ। ਇਸ ਮੌਕੇ ਤੇ ਪਿੰਡ ਦੇ ਸਰਪੰਚ ਦੇਵ ਰਾਜ ਜੀ ਅਤੇ ਰਿਟਾਇਰਡ ਮੁੱਖ ਅਧਿਆਪਿਕਾ ਵੀਨਾ ਚੋਪੜਾ ਜੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸਕੂਲ ਪ੍ਰਿੰਸੀਪਲ ਸ਼ੈਲੇਂਦਰ ਠਾਕੁਰ ਜੀ ਅਤੇ ਮੁੱਖ ਮਹਿਮਾਨਾਂ ਵੱਲੋਂ  ਸਕੂਲ ਦੀ ਮੈਗਜ਼ੀਨ ਪੁੰਗਾਰ ਅੰਕ -6 ਸਕੂਲ ਮੈਨੇਜਮੈਂਟ ਕਮੇਟੀ , ਪੰਚਾਇਤ ਮੈਂਬਰਾਂ, ਬੱਚਿਆਂ ਦੇ ਮਾਤਾ-ਪਿਤਾ ਅਤੇ ਸਮੂਹ ਸਟਾਫ ਦੀ ਮੌਜੂਦਗੀ ਵਿੱਚ ਜਾਰੀ ਕੀਤੀ।

Advertisements

ਪ੍ਰਿੰਸੀਪਲ ਸਾਹਿਬ ਅਤੇ ਸਟਾਫ ਵੱਲੋਂ ਪਤਵੰਤੇ ਸੱਜਣਾ ਦੀ ਮੌਜੂਦਗੀ ਵਿੱਚ ਨਵੇਂ ਸੈਸ਼ਨ ਵਿੱਚ ਦਾਖਲਾ ਵਧਾਉਣ ਲਈ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ। ਸਕੂਲ ਵਿੱਚ ਭਾਸ਼ਣ ਮੁਕਾਬਲੇ, ਸੁੰਦਰ ਲਿਖਾਈ ਮੁਕਾਬਲੇ,ਕਵਿਤਾ ਗਾਇਣ ਮੁਕਾਬਲੇ, ਪੰਜਾਬੀ ਪੜ੍ਹਨ ਸਬੰਧੀ ਮੁਕਾਬਲੇ, ਪੰਜਾਬੀ ਬੋਲੀ ਸਬੰਧੀ ਨਾਰੇ ਲਿਖਣ ਦੇ ਮੁਕਾਬਲੇ ਅਤੇ ਲੇਖ ਮੁਕਾਬਲੇ ਕਰਵਾਏ ਗਏ ਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ ਗਏ। ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਦੁਪਹਿਰ ਦਾ ਖਾਣਾ ਖੁਆਇਆ ਗਿਆ ਅਤੇ ਲੱਡੂ ਵੰਡੇ ਗਏ। ਰਿਟਾਇਰਡ ਮੁੱਖ ਅਧਿਆਪਕਾ ਵੀਨਾ ਚੋਪੜਾ ਵੱਲੋਂ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਬੂਟ ਦਿੱਤੇ ਗਏ ਅਤੇ ਲੋੜਵੰਦ ਵਿਦਿਆਰਥੀਆਂ ਦੀਆਂ ਫੀਸਾਂ ਲਈ 20000 ਰੁਪਏ ਮੌਕੇ ਤੇ ਵਿਦਿਆਰਥੀਆਂ ਨੂੰ ਵੰਡੇ ਗਏ। ਪ੍ਰਿੰਸੀਪਲ ਸਾਹਿਬ ਵੱਲੋਂ ਸਾਰੇ ਪਤਵੰਤੇ ਸੱਜਣਾਂ ਤੇ ਬੱਚਿਆਂ ਦੇ ਮਾਪਿਆਂ  ਦਾ ਸਕੂਲ ਆਉਣ  ਲਈ ਧੰਨਵਾਦ ਕੀਤਾ ਗਿਆ।

LEAVE A REPLY

Please enter your comment!
Please enter your name here