ਪੰਜਾਬ ਸਰਕਾਰ ਵਲੋ ਗਨ ਕਲਚਰ ਤੇ ਰੋਕ ਲਾਉਣ ਤੇ ਆਪ ਆਗੂਆਂ ਨੇ ਸਰਕਾਰ ਦੀ ਕੀਤੀ ਸ਼ਲਾਘਾ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਪੰਜਾਬ ਸਰਕਾਰ ਵਲੋ ਗਨ ਕਲਚਰ ਤੇ ਰੋਕ ਲਾਉਣ ਦੇ ਹੁਕਮਾਂ ਤੇ ਆਪ ਦੇ ਕਪੂਰਥਲਾ ਦੇ ਆਗੂਆ ਗੁਰਪਾਲ ਇੰਡੀਅਨ ਸੂਬਾ ਸਕੱਤਰ, ਕੰਵਰ ਇਕਬਾਲ ਜਿਲਾ ਵਪਾਰ ਮੰਡਲ ਪ੍ਰਧਾਨ ਅਤੇ ਪਰਵਿੰਦਰ ਸਿੰਘ ਢੋਟ ਨੇ ਸਰਕਾਰ ਦੇ ਇਸ  ਫੈਸਲੇ ਦਾ ਸੁਵਾਗਤ ਕਰਦਿਆਂ ਹੋਇਆ ਕਿਹਾ ਕੀ ਇਸ ਫੈਂਸਲੇ ਨਾਲ ਜਿੱਥੇ ਸ਼ਰਾਰਤੀ ਅਨਸਰਾਂ ਦੇ ਵਲੋ ਕੀਤੀਆਂ ਜਾ ਰਹੀਆਂ ਅਪਰਾਧਿਕ ਗਤੀਵਿਧੀਆ ਤੇ ਰੋਕ ਲੱਗੇਗੀ ਓਥੇ ਹੀ ਇਸ ਫੈਂਸਲੇ ਨਾਲ ਬੇ ਵਜਹਾ ਹਥਿਆਰਾਂ ਦੀ ਨੁਮਾਇਸ਼ ਤੇ ਵੀ ਪਾਬੰਦੀ ਲੱਗੇਗੀ। ਉਹਨਾ ਕਿਹਾ ਕਿ ਸਰਕਾਰ ਵਲੋ ਅਸਲਾ ਲਾਇਸੈਂਸ ਤੇ ਰੋਕ ਵੀ ਇਕ ਅਜਿਹਾ ਕਦਮ ਹੈ। ਜਿਸ ਨਾਲ ਸਟੇਟਸ ਸਿੰਬਲ ਦੇ ਤੌਰ ਤੇ ਹਥਿਆਰਾਂ ਦੀ ਵਰਤੋਂ ਤੇ ਵੀ ਰੋਕ ਲੱਗੇਗੀ ਇਹਨਾ ਆਗੂਆ ਨੇ ਸਾਫ਼ ਕੀਤਾ ਕੀ ਵੱਖ-ਵੱਖ ਰਿਪੋਰਟਾਂ ਅਨੁਸਾਰ ਬੇਸ਼ੱਕ ਚਾਹੇ ਪੰਜਾਬ ਹਥਿਆਰਾਂ ਦੀ ਵਰਤੋਂ ਨਾਲ ਹੋਣ ਵਾਲੇ ਜੁਰਮਾਂ ਵਿਚ 15 ਵੇ ਨੰਬਰ ਤੇ ਹੈ ਫੇਰ ਵੀ ਪੰਜਾਬ ਸਰਕਾਰ ਨੇ ਇਹ ਕਦਮ ਚੁੱਕ ਦੇਸ਼ ਵਿਚ ਬਾਕੀ ਪ੍ਰਦੇਸ਼ ਲਈ ਵੀ ਇਕ ਮਿਸਾਲ ਹੈ ਤਾਕਿ ਉਹ ਵੀ ਇਸ ਵੱਲ ਧਿਆਨ ਦੇਣ ਆਪ ਦੇ ਬੁਲਾਰਿਆਂ ਨੇ ਦਸਿਆ ਕਿ ਜਲਦ ਹੀ ਇਹ ਵੀ ਆਪਣੇ ਪੱਧਰ ਤੇ ਇਕ ਸਰਵੇ ਕਰ ਕੇ ਸਰਕਾਰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਭੇਜਣਗੇ।

Advertisements

ਜਿਸ ਨਾਲ ਜਿਹਨਾ ਲੋਕਾ ਨੇ ਪਿਛਲੀਆ ਸਰਕਾਰਾ ਦੌਰਾਨ ਆਪਣੇ ਅਸਰ ਰਸੂਖ ਨਾਲ ਅਸਲਾ ਲਾਇਸੈਂਸ ਲਏ ਹਨ। ਓਹਨਾ ਦੀ ਸਮੀਖਿਆ ਵੀ ਕੀਤੀ ਜਾਵੇ ਤਾਂ ਜੋਂ ਸਾਫ਼ ਹੋ ਸਕੇ ਕੀ ਅਸਲਾ ਲਾਇਸੈਂਸ ਸਿਰਫ ਉਹਨਾ ਲੋਕਾਂ ਨੂੰ ਹੀ ਮੁਹਈਆ ਹੋਵੇ। ਜਿਹਨਾ ਦੀ ਇਹ ਲੋੜ ਹੈ ਆਪ ਆਗੂਆਂ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਇਹਨਾ ਗਨ ਕਲਚਰ ਤੋ ਬਾਹਰ ਆਉਣ ਅਤੇ ਬਿਨਾ ਵਜਹਾ ਤੋ ਇਹ ਲਾਇਸੈਂਸ ਨਾ ਅਪਲਾਈ ਕਰਨ ਤੋ ਜੋਂ ਬਿਨਾ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਬੋਝ ਨਾ ਪਵੇ ਓਹਨਾ ਦਾਅਵਾ ਕੀਤਾ ਕੀ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਹਰ ਆਮ ਖਾਸ ਦੇ ਸੁਰਖੀਆਂ ਕਰਨ ਲਈ ਵਚਨਬੱਧ ਹੈ।

LEAVE A REPLY

Please enter your comment!
Please enter your name here