ਸਿਹਤ ਵਿਭਾਗ ਸਰਵਾਈਕਲ ਕੈਂਸਰ ਦੇ ਖਾਤਮੇ ਲਈ ਵਚਨਬੱਧ: ਡਾ. ਗੁਰਿੰਦਰਬੀਰ ਕੌਰ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਬੱਚੇਦਾਨੀ ਦੇ ਮੂੰਹ ਦਾ ਕੈਂਸਰ ਔਰਤਾਂ ਵਿੱਚ ਤੀਜਾ ਸਭ ਤੋਂ ਵੱਧ ਆਮ ਕੈਂਸਰ ਹੈ ਅਤੇ ਦੁਨੀਆ ਭਰ ਵਿਚ ਚੌਥਾ ਮੌਤ ਦਾ ਪ੍ਰਮੁੱਖ ਕਾਰਨ ਬਣ ਚੁੱਕਾ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਕਪੂਰਥਲਾ ਡਾ. ਗੁਰਿੰਦਰਬੀਰ ਕੌਰ ਨੇ ਸਰਵਾਇਕਲ ਕੈਂਸਰ ਜਾਗਰੂਕਤਾ ਦਿਵਸ ਮੌਕੇ ਸਿਵਲ ਹਸਪਤਾਲ ਕਪੂਰਥਲਾ ਵਿਖੇ ਸਾਰੇ ਸਟਾਫ ਮੈਂਬਰਾਂ ਨੂੰ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਨੂੰ ਖਤਮ ਕਰਨ ਦੀ ਸੋਹੁ ਚਕਾਉਣ ਮੌਕੇ ਕੀਤਾ। ਉਨ੍ਹਾਂ ਸਰਵਾਈਕਲ ਕੈਂਸਰ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ 17 ਨਵੰਬਰ ਨੂੰ ਜ਼ਿਲੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਸਰਵਾਈਕਲ ਕੈਂਸਰ ਦੀ ਜਾਂਚ ਕਰਨ ਤੇ ਲੋਕਾਂ ਨੂੰ ਇਸ ਬਿਮਾਰੀ ਪ੍ਰਤੀ ਜਾਗਰੂਕ ਕਰਨ ਲਈ ਵਿਸ਼ੇਸ਼ ਸਕਰੀਨਿੰਗ ਕੈਂਪ ਲਗਾਉਣ ਦੇ ਨਿਰਦੇਸ਼ ਮਿਲੇ ਹਨ। ਇਸੇ ਲੜੀ ਤਹਿਤ ਅੱਜ ਜ਼ਿਲ੍ਹਾ ਕਪੂਰਥਲਾ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਏ ਗਏ ਹਨ।

Advertisements

 ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦਾ ਮੁੱਖ ਕਾਰਨ

 ਮਨੁੱਖੀ ਪੈਪੀਲੋਮਾਵਾਇਰਸ  (ਐਚ.ਪੀ.ਵੀ) ਦੀਆਂ ਕੁਝ ਕਿਸਮਾਂ ਨਾਲ ਲੰਬੇ ਸਮੇਂ ਤੱਕ ਚੱਲਣ ਵਾਲੀ ਲਾਗ ਹੈ। ਐਚ.ਪੀ.ਵੀ ਇੱਕ ਆਮ ਵਾਇਰਸ ਹੈ ਜੋ ਸਰੀਰਕ ਸਬੰਧ ਦੌਰਾਨ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਜਾਂਦਾ ਹੈ। ਜਿਨਸੀ ਤੌਰ ‘ਤੇ ਸਰਗਰਮ ਲੋਕਾਂ ਵਿੱਚੋਂ ਘੱਟੋ-ਘੱਟ ਅੱਧੇ ਨੂੰ ਉਨ੍ਹਾਂ ਦੇ ਜੀਵਨ ਵਿੱਚ ਕਿਸੇ ਸਮੇਂ ਐਚਪੀਵੀ ਹੋ ਸਕਦਾ ਹੈ, ਪਰ ਕੁਝ ਔਰਤਾਂ ਨੂੰ ਸਰਵਾਈਕਲ ਕੈਂਸਰ ਹੋਣ ਦੀ ਸੰਭਾਵਨਾ ਰਹਿੰਦੀ ਹੈ।

 -ਸਰਵਾਈਕਲ ਕੈਂਸਰ ਦੇ ਕਾਰਨ

-ਐੱਚਆਈਵੀ (ਵਾਇਰਸ ਜੋ ਏਡਜ਼ ਦਾ ਕਾਰਨ ਬਣਦਾ ਹੈ) ਜਾਂ ਕੋਈ ਹੋਰ ਸਥਿਤੀ ਜੋ ਤੁਹਾਡੇ ਸਰੀਰ ਲਈ ਸਿਹਤ ਸਮੱਸਿਆਵਾਂ ਨਾਲ ਲੜਨਾ ਮੁਸ਼ਕਲ ਬਣਾਉਂਦੀ ਹੈ।

– ਸਿਗਰਟਨੋਸ਼ੀ.

– ਲੰਬੇ ਸਮੇਂ ਗਰਭਨਿਰੋਧਕ ਗੋਲੀਆਂ ਦੀ ਵਰਤੋਂ ਕਰਨਾ।

– ਤਿੰਨ ਜਾਂ ਵੱਧ ਬੱਚਿਆਂ ਨੂੰ ਜਨਮ ਦੇਣਾ।

 -ਕਈ ਜਿਨਸੀ ਸਾਥੀ ਹੋਣਾ।

ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਦੱਸਿਆ ਕਿ ਸਰਵਾਈਕਲ ਕੈਂਸਰ, ਜੇਕਰ ਸਮੇਂ ਸਿਰ ਸਕ੍ਰੀਨਿੰਗ ਦੁਆਰਾ ਜਲਦੀ ਪਤਾ ਲੱਗ ਜਾਂਦਾ ਹੈ, ਤਾਂ ਇਸ ਦਾ ਇਲਾਜ ਸੰਭਵ ਹੈ। ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਦੁਨੀਆ ਨੇ ਕਿਸੇ ਖਾਸ ਕਿਸਮ ਦੇ ਕੈਂਸਰ ਨੂੰ ਖਤਮ ਕਰਨ ਲਈ ਵਚਨਬੱਧਤਾ ਕੀਤੀ ਹੈ।

ਸਰਵਾਇਕਲ ਕੈਂਸਰ ਦੇ ਸਭ ਤੋਂ ਆਮ ਲੱਛਣ 

– ਪੀਰੀਅਡਸ ਕੇ ਵਿਚਕਾਰ ਬਲੀਡਿੰਗ

-ਸੰਭੋਗ ਦੇ ਬਾਅਦ ਖੂਨਾ ਆਉਣਾ 

-ਮੈਨੋਪੋਜ਼ ਕੇ ਬਾਅਦ ਖੂਨ ਵਗਣਾ 

-ਖੂਨ ਦੇ ਨਾਲ ਯੋਨੀ ਵਿਚੋਂ  ਸਰਾਵ

– ਪਿਸ਼ਾਬ ਕਰਦੇ ਵਕਤ ਦਰਦ ਮਹਿਸੂਸ ਹੋਣਾ।

ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਅਪੀਲ ਕਰਦਿਆਂ ਕਿਹਾ ਕਿ ਚਾਲੀ ਸਾਲ ਤੋਂ ਬਾਅਦ ਔਰਤਾਂ ਨੂੰ ਸਮੇਂ-ਸਮੇਂ ‘ਤੇ ਆਪਣਾ ਰੂਟੀਨ ਚੈਕ ਅੱਪ ਜ਼ਰੂਰ ਕਰਵਾਉਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਅੱਜ ਜ਼ਿਲ੍ਹਾ ਸਿਵਲ ਹਸਪਤਾਲ ਕਪੂਰਥਲਾ ਵਿਖੇ ਸਰਵਾਈਕਲ ਕੈਂਸਰ ਦੀ ਜਾਂਚ ਅਤੇ ਜਾਗਰੂਕਤਾ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਸ ਮੌਕੇ ਏਸੀਐਸ ਡਾ.ਅੰਨੂ ਸ਼ਰਮਾ, ਡੀਐਫਪੀਓ ਡਾ. ਅਸ਼ੋਕ ਕੁਮਾਰ, ਡੀਐਚਓ ਡਾ. ਕੁਲਜੀਤ ਸਿੰਘ, ਐਸ.ਐਮ.ਓ ਡਾ. ਸੰਦੀਪ ਧਵਨ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਕੁਲਵੰਤ ਸਿੰਘ, ਡਾ. ਸਿੰਮੀ ਧਵਨ, ਡਾ. ਪਰਮਿੰਦਰ ਕੌਰ, ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ, ਡਿਪਟੀ ਮਾਸ ਮੀਡੀਆ ਅਫ਼ਸਰ ਸੁਖਦਿਆਲ ਸਿੰਘ, ਬੀ.ਈ.ਈ ਰਵਿੰਦਰ ਜੱਸਲ, ਬੀਸੀਸੀ ਜੋਤੀ ਅਨੰਦ ਆਦਿ ਸਮੇਤ ਵੱਡੀ ਗਿਣਤੀ ਵਿਚ ਸਟਾਫ ਮੈਂਬਰ ਹਾਜ਼ਰ ਸਨ।

LEAVE A REPLY

Please enter your comment!
Please enter your name here