ਮੱਛੀ ਪੂੰਗ ਫਾਰਮ ਹਰਿਆਣਾ ਵਿਖੇ ਮੱਛੀ ਪਾਲਣ ਸਬੰਧੀ ਤਿੰਨ ਦਿਨਾਂ ਸਿਖਲਾਈ ਕੈਂਪ 7, 8 ਅਤੇ 9 ਦਸੰਬਰ ਨੂੰ ਲਗਾਇਆ ਜਾਵੇਗਾ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼): ਮੱਛੀ ਪਾਲਕ ਵਿਕਾਸ ਏਜੰਸੀ ਦੇ ਮੁੱਖ ਕਾਰਜਕਾਰੀ ਅਫ਼ਸਰ ਜਸਵੀਰ ਸਿੰਘ ਨੇ ਦੱਸਿਆ ਕਿ ਮੱਛੀ ਪਾਲਣ ਵਿਭਾਗ ਵਲੋਂ ਤਿੰਨ ਦਿਨਾਂ ਟ੍ਰੇਨਿੰਗ ਕੈਂਪ 7, 8 ਅਤੇ 9 ਦਸੰਬਰ 2022 ਨੂੰ ਸਰਕਾਰੀ ਮੱਛੀ ਪੂੰਗ ਫਾਰਮ, ਹਰਿਆਣਾ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿਚ ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਤੋਂ ਮਾਹਿਰ ਮੱਛੀ ਸਾਇੰਸਦਾਨ, ਅਗਾਂਹਵਧੂ ਮੱਛੀ ਪਾਲਕ ਅਤੇ ਮਹਿਕਮੇ ਦੇ ਅਫ਼ਸਰਾਂ ਵਲੋਂ ਇਸ ਕਿੱਤੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੱਛੀ ਦੀ ਖੁਰਾਕ, ਮੱਛੀ ਤਲਾਬ ਦੇ ਪਾਣੀ ਦੀ ਗੁਣਵੱਤਾ ਅਤੇ ਰੱਖ-ਰਖਾਅ, ਬਾਇਉਫਲਾਕ ਫਿਸ਼ ਫਾਰਮਿੰਗ, ਰੀ-ਸਰਕੂਲੇਟਰੀ ਐਕਆਕਲਚਰ ਸਿਸਟਮ, ਐਕਆਪੋਨਿਕਸ, ਮੱਛੀ ਦੀ ਆਰਥਿਕਤਾ ਆਦਿ ਤੋਂ ਇਲਾਵਾ ਰਾਜ ਸਰਕਾਰ ਵਲੋਂ ਚਲਾਈ ਜਾ ਰਹੀ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ ਸਕੀਮ ਤਹਿਤ ਵੱਖ-ਵੱਖ ਪ੍ਰੋਜੇਕਟਾਂ ਅਤੇ ਉਨ੍ਹਾਂ ’ਤੇ ਦਿੱਤੀ ਜਾਂਦੀ ਸਬਸਿਡੀ ਦੀ ਵਿਸਥਾਰ ਵਿਚ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿਚ ਅਗਾਂਹਵਧੂ ਮੱਛੀ ਪਾਲਕ ਦੇ ਫਾਰਮ ਅਤੇ ਫਿਸ਼ਰੀਜ਼ ਕਾਲੇਜ, ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਯਿਟੀ, ਲੁਧਿਆਣਾ ਦਾ ਦੌਰਾ ਵੀ ਸ਼ਾਮਲ ਹੋਵੇਗਾ।

Advertisements

ਮੁੱਖ ਕਾਰਜਕਾਰੀ ਅਫ਼ਸਰ ਨੇ ਦੱਸਿਆ ਕਿ ਟ੍ਰੇਨਿੰਗ ਲੈਣ ਵਾਲੇ ਸਿਸਿਖਆਰਥੀ ਨੂੰ 300/- ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਵਜੀਫ਼ਾ ਅਤੇ ਜਿਹੜਾ ਸਿਖਿਆਰਥੀ ਉਕਤ ਦੌਰੇ ਵਿਚ ਹਾਜ਼ਰ ਹੋਵੇਗਾ, ਉਸ ਨੂੰ 100 ਰੁਪਏ ਪ੍ਰਤੀ ਦਿਨ ਦੇ ਹਿਬਾਬ ਨਾਲ ਆਣ-ਜਾਣ ਦਾ ਭੱਤਾ ਵੀ ਦਿੱਤਾ ਜਾਵੇਗਾ। ਤਿੰਨ ਦਿਨਾਂ ਟ੍ਰੇਨਿੰਗ ਪ੍ਰੋਗਰਾਮ ਵਿਚ ਚਾਹ ਅਤੇ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਹੋਵੇਗਾ। ਉਨ੍ਹਾਂ ਦੱਸਿਆ ਕਿ ਟ੍ਰੇਨਿੰਗ ‘ਪਹਿਲਾਂ ਆਉ ਅਤੇ ਪਹਿਲਾਂ ਪਾਉ’ ਦੇ ਆਧਾਰ ’ਤੇ ਕੇਵਲ ਪਹਿਲੇ 50 ਸਿਖਿਆਰਥੀਆਂ ਨੂੰ ਹੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜਿਹੜੇ ਮੱਛੀ ਪਾਲਕ ਅਤੇ ਨਵਾਂ ਮੱਛੀ ਪਾਲਣ ਦਾ ਕਿੱਤਾ ਕਰਨ ਦੇ ਚਾਹਵਾਨ ਵਿਅਕਤੀ ਇਸ ਟ੍ਰੇਨਿੰਗ ਕੈਂਪ ਵਿਚ ਹਿੱਸਾ ਲੈਣਾ ਚਾਹੁੰਦੇ ਹਨ, ਉਹ 28 ਨਵੰਬਰ 2022 ਤੱਕ ਆਪਣਾ ਆਧਾਰ ਕਾਰਡ, ਬੈਂਕ ਦੀ ਤਾਜ਼ਾ ਪਾਸਬੁੱਕ ਦੀ ਫੋਟੋਕਾਪੀ ਅਤੇ ਇਕ ਪਾਸਪੋਰਟ ਸਾਈਜ਼ ਰੰਗੀਨ ਫੋਟੋ ਅਤੇ ਬਿਨੈ ਪੱਤਰ ਸੀਨੀਅਰ ਮੱਛੀ ਪਾਲਣ ਅਫ਼ਸਰ ਹੁਸ਼ਿਆਰਪੁਰ ਸ਼੍ਰੀ ਰੋਹਿਤ ਬਾਂਸਲ (97799-00655), ਮੱਛੀ ਪਾਲਣ ਅਫ਼ਸਰ ਠਾਕੁਰ ਸਤਿਅਮ ਸਿੰਘ (62391-92568), ਮੱਛੀ ਪਾਲਣ ਅਫ਼ਸਰ ਮਿਸ ਗੁਰਤਿੰਦਰ ਕੌਰ (83602-51608) ਨਾਲ ਸੰਪਰਕ ਕਰਕੇ ਆਪਣੀ ਰਜਿਸਟ੍ਰੇਸ਼ਨ ਸਬੰਧੀ ਵਧੇਰੇ ਜਾਣਕਾਰੀ ਲੈ ਸਕਦੇ ਹਨ।

LEAVE A REPLY

Please enter your comment!
Please enter your name here