ਉਡਾਰੀਆਂ ਬਾਲ ਮੇਲਾ ਤਹਿਤ ਮਨਾਇਆ ਗਿਆ ਦਾਦਾ ਦਾਦੀ, ਨਾਨਾ-ਨਾਨੀ ਦਿਨ 

ਫਿਰੋਜ਼ਪੁਰ (ਦ ਸਟੈਲਰ ਨਿਊਜ਼): ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਨਿਰਦੇਸ਼ਾਂ ਅਧੀਨ ਰਤਨਦੀਪ ਸੰਧੂ ਜਿਲ੍ਹਾ ਪ੍ਰੋਗਰਾਮ ਅਫਸਰ ਫਿਰੋਜ਼ਪੁਰ  ਦੀ ਯੋਗ ਅਗਵਾਈ ਹੇਠ  ਜਿਲ੍ਹੇ ਦੇ ਆਗਣਵਾੜੀ ਸੈਂਟਰਾਂ ਦੇ ਵਿਚ ਦਾਦਾ ਦਾਦੀ, ਨਾਨਾ ਨਾਣੀ ਦਿਨ ਮਨਾਇਆ ਗਿਆ। |  ਇਸ ਦੌਰਾਨ  ਆਗਣਵਾੜੀ ਸੈਂਟਰਾਂ ਦੇ ਵਿਚ ਬੱਚਿਆਂ ਦੇ ਦਾਦਾ-ਦਾਦੀ ਨਾਨਾ-ਨਾਨੀ ਬੁਲਾ ਕੇ ਉਨ੍ਹਾਂ ਵੱਲੋਂ ਮਿੱਟੀ/ਆਟਾ/ਕਲੇਅ ਦੇ ਨਾਲ ਬੱਚਿਆਂ ਨੂੰ ਖਡੌਣੇ ਬਨਾਉਣੇ ਦੱਸੇ ਗਏ ਅਤੇ ਦਾਦਾ-ਦਾਦੀ, ਨਾਨਾ-ਨਾਨੀ ਵੱਲੋਂ ਖਡੌਣਿਆ ਨੂੰ ਲੈ ਕੇ ਬੱਚਿਆਂ ਨੂੰ ਕਹਾਣੀਆਂ ਵੀ ਸੁਣਾਈਆਂ ਗਈਆਂ।

Advertisements

ਆਗਣਵਾੜੀ ਦਰਜ਼ ਬੱਚਿਆਂ ਨੇ ਮਿੱਟੀ ਦੇ ਵੱਖ-ਵੱਖ ਖਿਲੌਣੇ ਬਣਾਏ ਅਤੇ ਇਨ੍ਹਾਂ ਗਤੀਵਿਧੀ ਦਾ ਬਹੁਤ ਅਨੰਦ ਮਾਨਿਆਂ । ਉਨ੍ਹਾਂ ਨੂੰ ਇਹ ਵੀ ਦੱਸਿਆ ਗਿਆ ਕਿ ਇਹ ਬਾਲ ਮੇਲਾ  20 ਨਵੰਬਰ 2022 ਤਕ ਆਂਗਨਵਾੜੀ ਸੈਂਟਰ ਦੇ ਵਿੱਚ ਮਨਾਇਆ ਜਾਵੇਗਾ ਅਤੇ ਹਰ ਦਿਨ ਵੱਖ ਵੱਖ ਗਤੀਵਿਧੀਆਂ ਕੀਤੀਆਂ ਜਾਣਗੀਆਂ।

LEAVE A REPLY

Please enter your comment!
Please enter your name here