ਆਪ ਪਾਰਟੀ ਹੀ ਅਸਲੀ ਕਿਸਾਨ ਹਿਤੈਸ਼ੀ ਪਾਰਟੀ ਹੈ: ਆਪ ਆਗੂ 

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਪੰਜਾਬ ਸਰਕਾਰ ਵਲੋ ਗੰਨੇ ਦਾ ਮੁੱਲ 380 ਰੁਪਏ ਪ੍ਰਤੀ ਕੁਇੰਟਲ ਜੋਂ ਕੀ ਪੂਰੇ ਭਾਰਤ ਵਿਚ ਸਭ ਤੋ ਜਿਆਦਾ ਹੈ ਤੇ ਪ੍ਰਤੀਕ੍ਰਿਆ ਦਿੰਦਿਆ ਆਪ ਕਪੂਰਥਲਾ ਦੇ ਆਗੂਆ ਗੁਰਪਾਲ ਇੰਡੀਆ ਸੂਬਾ ਸੱਕਤਰ , ਕੰਵਰ ਇਕਬਾਲ ਜਿਲਾ ਪ੍ਰਧਾਨ ਅਤੇ ਪਰਵਿੰਦਰ ਸਿੰਘ ਢੋਟ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਸਰਕਾਰ ਨੇ ਇਹ ਐਲਾਨ ਕਰਕੇ ਸਾਬਿਤ ਕਰ ਦਿੱਤਾ ਹੈ ਕੀ ਆਪ ਪਾਰਟੀ ਹੀ ਅਸਲੀ ਕਿਸਾਨ ਹਿਤੈਸ਼ੀ ਪਾਰਟੀ ਹੈ ਤੇ  ਦੂਜੀਆਂ ਸਿਆਸੀ ਪਾਰਟੀ ਇਸ ਐਲਾਨ ਤੇ ਖ਼ਾਮੋਸ਼ ਹਨ ਜੋਂ ਕੀ ਖੁਦ ਕਿਸਾਨ ਹਿਤੈਸ਼ੀ ਹੋਣ ਦਾ ਝੂਠਾ ਦਾਅਵਾ ਕਰਦਿਆਂ ਸੀ ਆਪ ਆਗੂਆ ਨੇ ਕਿਹਾ ਕਿ ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਇਹ ਵੀ ਭਰੋਸਾ ਦਿਵਾਇਆ ਹੈ ਕੀ ਹੁਣ ਤੋ ਬਾਅਦ ਕਿਸੇ ਵੀ ਕਿਸਾਨ ਦੀ ਗੰਨੇ ਦੀ ਕੋਈ ਵੀ ਰਾਸ਼ੀ ਕਿਸੇ ਵੀ ਮਿਲ ਵਲ ਬਕਾਇਆ ਨਹੀ ਰਹੇਗਾ ਜਿਸ ਨਾਲ ਕਿਸਾਨ ਬਿਨਾ ਕਿਸੇ ਦਬਾਅ ਤੋ ਆਪਣੀ ਫਸਲ ਵੇਚ ਸਕਦੇ ਹਨ ਆਪ ਆਗੂਆ ਨੇ ਕਿਹਾ ਕਿ ਇਸ ਤੋ ਇਲਾਵਾ ਸਰਕਾਰ ਨੇ ਝੋਨੇ ਦੀ ਸਿੱਧੀ ਬਿਜਾਈ ਲਈ ਕਰੀਬ 24 ਕਰੋੜ ਤੋ ਵੱਧ ਦੀ ਰਾਸ਼ੀ ਕਿਸਾਨਾਂ ਦੇ ਖਾਤਿਆਂ ਵਿੱਚ ਪਾਈ ਹੈ ।

Advertisements

ਜਿਸ ਨਾਲ 29 ਹਜਾਰ ਤੋ ਵੱਧ ਕਿਸਾਨਾਂ ਨੂੰ ਫਾਇਦਾ ਹੋਵੇਗਾ ਆਪ ਆਗੂਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਆਪ ਖੁਦ ਕਿਸਾਨ ਪਰਿਵਾਰ ਨਾਲ ਸੰਬੰਧਤ ਹਨ ਤੇ ਉਹ ਕਿਸਾਨਾਂ ਦੀ ਹਰ ਮੁਸ਼ਕਿਲ ਨੂੰ ਭਲੀ ਭਾਂਤੀ ਜਾਣਦੇ ਹਨ ਤੇ ਉਹਨਾ ਦੇ ਹਲ ਲਈ ਹਮੇਸ਼ਾ ਕੋਸਿਸ਼ ਕਰਦੇ ਰਹਿੰਦੇ ਹਨ ਉਹਨਾ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀਆ ਕਿਸਾਨਾਂ ਦੇ ਹੱਕ ਵਿੱਚ ਚਲ ਰਹੀਆਂ ਲਾਭਕਾਰੀ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ । ਆਪ ਆਗੂਆ ਨੇ ਕਿਹਾ ਕਿ ਜਲਦ ਹੀ ਜਿਲਾ ਖੇਤੀਬਾੜੀ ਅਧਿਕਾਰੀ ਨਾਲ ਰਾਬਤਾ ਕਾਇਮ ਕਰਕੇ ਜਿਲੇ ਵਿਚ ਵੱਖ ਵੱਖ ਥਾਵਾਂ ਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਵਿਸ਼ੇਸ਼ ਕੈਂਪ ਆਯੋਜਿਤ ਕੀਤੇ ਜਾਣਗੇ ਜਿਸ ਨਾਲ ਕਿਸਾਨ ਨੂੰ ਫਾਇਦਾ ਮਿਲ ਸਕੇ । ਜਿਸ ਲਈ ਪਾਰਟੀ ਦਾ ਕਿਸਾਨ ਵਿੰਗ ਅਤੇ ਵਲੰਟੀਅਰ ਦੀ ਖਾਸ ਟੀਮ ਬਣਾਈ ਜਾ ਰਹੀ ਹੈ ਉਹਨਾ ਭਰੋਸਾ ਦਿੱਤ ਕੀ ਆਉਣ ਵਾਲੇ ਸਮੇਂ ਵਿੱਚ ਕਿਸਾਨ ਹੋਰ ਖੁਸ਼ਹਾਲ ਹੋਵੇਗਾ ਜਿਸ ਲਈ ਸਰਕਾਰ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਕਿਸਾਨਾਂ ਵਿੱਚ ਤਾਲ ਮੇਲ ਕਰਵਾ ਰਹੀ ਹੈ ਜਿਸ ਦੇ ਸਿੱਟੇ ਚੰਗੇ ਆਉਣਗੇ ਆਪ ਦੇ ਬੁਲਾਰਿਆਂ ਨੇ ਕਿਹਾ ਕਿ ਕਿਸਾਨ ਬੇਜਿਝਕ ਕਿਸੇ ਵੀ ਸਲਾਹ ਮਸ਼ਵਰੇ ਲਈ ਉਹਨਾ ਤਕ ਕਦੇ ਵੀ ਪਹੁੰਚ ਕਰ ਸਕਦੇ ਹਨ ।

LEAVE A REPLY

Please enter your comment!
Please enter your name here