ਸਿਰਜਾਣਾਤਮਿਕਤਾ ਅਤੇ ਨਵੀਨਤਾ ਦੇਸ਼ ਦੇ ਸਥਾਈ ਵਿਕਾਸ ਦੀ ਕੁੰਜੀ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਵਿਗਿਆਨ ਤੇ ਤਕਨਾਲੌਜੀ ਦੇ ਖੇਤਰ  ਵਿਚ  ਖੋਜਾਂ ਅਤੇ ਰਚਨਾਤਮਿਕ ਕਾਰਜਾਂ ਵੱਲ ਸਕੂਲੀ ਬੱਚਿਆਂ  ਨੂੰ ਉਤਸ਼ਹਿਤ ਕਰਨ ਦੇ ਆਸ਼ੇ ਨਾਲ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਸਾਇੰਸ ਫ਼ੈਸਟ 2022 ਦਾ ਆਯੋਜਨ ਕੀਤਾ ਗਿਆ। ਇਸ ਵਿਗਿਆਨ ਮੇਲੇ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ 300 ਤੋਂ ਵੱਧ ਸਕੂਲੀ  ਵਿਦਿਆਰਥੀਆਂ ਵੱਲੋਂ ਆਧੁਨਿਕ ਕਾਢਾਂ *ਤੇ ਅਧਾਰਤ ਮਾਡਲ ਪ੍ਰਦਰਸ਼ਿਤ ਕੀਤੇ ਗਏ। ਇਸ ਮੌਕੇ *ਤੇ ਸੰਬੋਧਨ ਕਰਦਿਆਂ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ.ਨੀਲਿਮਾ ਜੈਰਥ ਨੇ ਕਿਹਾ ਕਿ ਸਿਰਜਾਣਾਤਮਿਕਤਾ ਗਿਆਨ ਦਾ ਕਾਰਜ ਹੈ,ਉਤਸੁਕਤਾ, ਕਲਪਨਾ ਅਤੇ ਮੁੱਲਾਂਕਣ ਸਾਨੂੰ ਨਵੀਨਤਾ ਵੱਲ ਲੈ ਕੇ ਜਾਂਦੇ ਹਨ। ਤੁਹਾਡੇ ਗਿਆਨ ਦਾ ਆਧਾਰ, ਉਤਸਕਤਾ ਦਾ ਪੱਧਰ ਜਿੰਨਾਂ ਜ਼ਿਆਦਾ ਹੋਵੇਗਾ, ਉਹਨੇ ਤੁਹਾਡੇ ਜਹਿਨ ਵਿਚ ਨਵੇਂ ਵਿਚਾਰ ਆਉਣਗੇ।  ਸਿਰਫ਼ ਗਿਆਨ ਨਾਲ ਹੀ ਰਚਨਾਤਮਕਤਾ ਤੇ ਨਵੀਂ ਸੋਚ ਪੈਦਾ ਨਹੀਂ ਹੋ ਸਕਦੀ ਸਗੋਂ ਉੱਚੀ ਸੋਚ ਅਤੇ ਸਿਰਜਣਸ਼ੀਲਾ ਤੁਹਾਡੀ  ਸੋਚ ਨੂੰ ਨਵਾਂ ਆਕਾਰ ਦਿੰਦੇ ਹਨ।

Advertisements

ਉਨ੍ਹਾ  ਕਿਹਾ ਕਿ ਸਮਾਜ ਦੀ ਬਿਹਤਰੀ  ਲਈ ਉਸਾਰੂ ਨਤੀਜਿਆਂ ਦੀ ਪ੍ਰਾਪਤੀ ਵਾਸਤੇ ਨੌਜਵਾਨਾਂ ਦੀ  ਸੋਚ ਨੂੰ  ਉਤਸ਼ਾਹਿਤ ਕਰਨਾ ਚਾਹੀਦਾ ਹੈ। ਇਸ ਮੌਕੇ ਵਿਦਿਆਰਥੀਆਂ ਨੂੰ ਸਲਾਹ ਦਿੰਦਿਆ ਕਿਹਾ ਕਿ ਕਲਾਸ ਵਿਚ ਪ੍ਰਸ਼ਨ ਪੁੱਛਣ ਦੀ ਚੰਗਿਆੜੀ ਨੂੰ ਕਦੇ ਵੀ ਕਿਸੇ ਵੀ ਡਰ ਤੋਂ ਬੁਝਣ ਨਾ ਦਿਓ ਸਗੋਂ ਆਪਣੇ ਅੰਦਰ ਨਵੇਂ ਪ੍ਰਸ਼ਨ ਪੈਦਾ ਕਰਨ ਦੀ ਸ਼ਕਤੀ ਨੂੰ ਵਧਾਓ। ਵਿਗਿਆਨ ਮੇਲੇ ਦੇ ਨਤੀਜੇ ਇਸ ਪ੍ਰਕਾਰ ਹਨ:  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਲਵਾਨ ਸੰਗਰੂਰ ਦੇ ਸਾਹਿਲ ਖਾਨ ਅਤੇ ਤਰਸਵੀਰ ਸਿੰਘ (ਪ੍ਰੋਜੈਕਟ ਕਰੰਟ ਦੇ ਚੁੰਬਕੀ ਪ੍ਰਭਾਵ) ਨੇ ਪਹਿਲਾ ਅਤੇ ਐਸ.ਪੀ.ਪੀ ਐਸ ਸਕੂਲ ਬੇਗੋਵਾਲ ਦੀ ਨਵਜੋਤ ਕੌਰ ਅਤੇ ਸਨਮਦੀਪ ( ਪ੍ਰੋਜੈਕਟ ਬਾਇਓ ਗੈਸ ਪਲਾਂਟ ਅਤੇ ਟੈਸਲਾ ਕੋਲ) ਨੇ ਦੂਜਾ ਤੇ ਤੀਸਰਾ ਇਨਾਮ ਜਿੱਤਿਆ। ਮਾਡਲਾਂ ਦੀ ਜੱਜਮੈਂਟ ਲਈ ਮਾਹਿਰ ਥਾਪਰ ਕਾਲਜ ਪਟਿਆਲਾ ਅਤੇ ਐਨ.ਆਈ.ਟੀ ਜਲੰਧਰ ਤੋਂ ਬੁਲਾਏ ਗਏ ਸਨ।

LEAVE A REPLY

Please enter your comment!
Please enter your name here