ਜਸਪ੍ਰੀਤ ਗੁਰਾਇਆ ਨੇ ਐਸਸੀ ਵਿੰਗ ਸੂਬਾ ਪ੍ਰਧਾਨ ਅਮਰੀਕ ਬੰਗੜ ਨਾਲ ਕੀਤੀ ਮੁਲਾਕਾਤ

ਸੁਭਾਨਪੁਰ/ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਬੀਤੇ ਦਿਨੀ ਕੋਮਾਂਤਰੀ ਪਾਵਰਲਿਫਟਰ ਤੇ ਪੰਜਾਬ ਪਾਵਰਲਿਫਟਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਜਸਪ੍ਰੀਤ ਸਿੰਘ ਗੁਰਾਇਆ ਨੇ ਆਮ ਆਦਮੀ ਪਾਰਟੀ ਦੇ ਐਸਸੀ ਵਿੰਗ ਦੇ ਸੂਬਾ ਪ੍ਰਧਾਨ ਅਮਰੀਕ ਸਿੰਘ ਨਾਲ ਮੁਲਾਕਾਤ ਕੀਤੀ। ਇਸ ਮੌਕੇ ਗੁਰਾਇਆ ਨੇ ਅਮਰੀਕ  ਬੰਗੜ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਦਿਆਂ ਆਖਿਆ ਕਿ ਪੰਜਾਬ ਦੀ ਨਵੀ ਆਪ ਸਰਕਾਰ ਵੱਲੋਂ ਨੋਜਵਾਨਾ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ।

Advertisements

ਉਹਨਾ ਆਖਿਆ ਕਿ ਜਿੱਥੇ ਪੰਜਾਬ ਸਰਕਾਰ ਦੇ ਇਸ ਕਦਮ ਨਾਲ ਨਸ਼ਿਆਂ ਵਰਗੀ ਭੈੜੀ ਅਲਾਮਤ ਤੋ ਦੂਰ ਰਹੇਗੀ ਉੱਥੇ ਨੋਜਵਾਨ ਖੇਡਾਂ ਵਿੱਚ ਵਧੀਆ ਪ੍ਦਰਸ਼ਨ ਕਰਕੇ ਆਪਣੇ ਇਲਾਕੇ ਅਤੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕਰੇਗੀ। ਇਸ ਦੋਰਾਨ ਸੂਬਾ ਪ੍ਰਧਾਨ ਅਮਰੀਕ ਸਿੰਘ ਬੰਗੜ ਨੇ ਆਖਿਆ ਕਿ ਆਪ ਸਰਕਾਰ ਪਿਛੜੇ ਵਰਗਾਂ ਦੇ ਹਿੱਤਾਂ ਲਈ ਵੱਚਨਬੱਧ ਹੈ ਤੇ ਆਪ ਸਰਕਾਰ ਦੇ ਸਮੇਂ ਕਿਸੇ ਨੂੰ ਵੀ ਕੋਈ ਮੁਸ਼ਕਿਲ ਨਹੀ ਆਉਣ ਦਿੱਤੀ ਜਾਵੇਗੀ। ਉਹਨਾ ਆਖਿਆ ਕਿ ਪੰਜਾਬ ਦੀ ਆਪ ਸਰਕਾਰ ਹਰੇਕ ਵਰਗ ਦੇ ਲੋਕਾਂ ਨੂੰ ਬਰਾਬਰ ਮਾਣ ਸਤਿਕਾਰ ਦੇ ਰਹੀ ਹੈ। ਇਸ ਮੌਕੇ ਉਹਨਾ ਨਾਲ ਐਸਸੀ ਵਿੰਗ ਦੇ ਜ਼ਿਲਾ ਮੀਤ ਪ੍ਰਧਾਨ ਅਸ਼ੋਕ ਰਾਜੂ ਭੱਟੀ, ਸਿਮਰ ਗੁਰਾਇਆ ,ਮਨਦੀਪ ਸਿੰਘ ਕੰਡਾ, ਅਵਤਾਰ ਸਿੰਘ ਦਾਊਦਪੁਰ ਅਤੇ ਹੋਰ ਹਾਜ਼ਰ ਸਨ।

LEAVE A REPLY

Please enter your comment!
Please enter your name here