ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿੱਚ ਐਨਸੀਸੀ ਦਾ 74ਵਾਂ ਸਥਾਪਨਾ ਦਿਵਸ ਮਨਾਇਆ ਗਿਆ

ਫਿਰੋਜ਼ਪੁਰ, (ਦ ਸਟੈਲਰ ਨਿਊਜ਼): ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਤੇ ਨੌਜਵਾਨਾਂ ਵਿਚ ਦੇਸ਼ ਪ੍ਰਤੀ ਲਗਨ, ਨਿਸ਼ਠਾ, ਭਾਈਚਾਰਕ ਸਾਂਝ, ਪੈਦਾ ਕਰਨ ਵਿੱਚ ਐਨ.ਸੀ.ਸੀ.ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਨੌਜਵਾਨਾਂ ਚ ਦੇਸ਼ ਪ੍ਰਤੀ ਪਿਆਰ ਪੈਦਾ ਕਰਨ ਵਾਲੀ ਇਸ ਐਨ.ਸੀ.ਸੀ.(ਨੈਸ਼ਨਲ ਕੈਡਿਟਸ ਕਾਰਪਸ) ਦੇ ਕਰਨਲ ਐਮ.ਐਲ.ਸ਼ਰਮਾ ਕਮਾਂਡਿੰਗ ਅਫਸਰ 13 ਪੰਜਾਬ ਬਟਾਲੀਅਨ ਦੀ ਅਗਵਾਈ ਹੇਠਤ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਦੀ ਸਬ ਯੂਨਿਟ ਵੱਲੋਂ ਕੈਪਟਨ ਡਾ. ਕੁਲਭੂਸ਼ਣ ਅਗਨੀਹੋਤਰੀ ਦੀ ਅਗਵਾਈ ਵਿੱਚ ਐਨ.ਸੀ.ਸੀ. ਦਾ 74ਵਾਂ ਸਥਾਪਨਾ ਦਿਵਸ ਧੂਮ ਧਾਮ ਨਾਲ ਮਨਾਇਆ ਗਿਆ।

Advertisements

ਡਾ. ਅਗਨੀਹੋਤਰੀ ਨੇ ਕੈਡਿਟਸ ਨੂੰ ਸੰਬੋਧਿਤ ਕਰਦਿਆਂ ਦੱਸਿਆ ਕਿ ਐਨ.ਸੀ.ਸੀ. ਦੀ ਸਥਾਪਨਾ 15 ਜੁਲਾਈ 1948 ਨੂੰ ਹੋਈ ਸੀ ਤੇ ਇਹ ਦਿਵਸ ਹਰ ਸਾਲ ਨਵੰਬਰ ਮਹੀਨੇ ਦੇ ਆਖਰੀ ਐਤਵਾਰ ਨੂੰ ਪੂਰੇ ਦੇਸ਼ ਵਿੱਚ ਮਨਾਇਆ ਜਾਂਦਾ ਹੈ। ਉਨ੍ਹਾਂ ਕੈਡਿਟਸ ਨੂੰ ਐਨ.ਸੀ.ਸੀ. ਦੇ ਉਨ੍ਹਾਂ ਦੇ ਕੈਰੀਅਰ ਚ ਮਿਲਣ ਵਾਲੇ ਲਾਭਾਂ ਬਾਰੇ ਵੀ ਵਿਸਥਾਰ ਸਾਹਿਤ ਜਾਣਕਾਰੀ ਦਿੱਤੀ। ਇਸ ਮੌਕੇ ਕੈਡਿਟਸ ਵਲੋਂ ਦੇਸ਼ ਭਗਤੀ ਦੇ ਗੀਤ, ਡਾਂਸ, ਤੇ ਭਾਸ਼ਣ ਦੀ ਪੇਸ਼ਕਾਰੀ ਕੀਤੀ ਗਈ। ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਬੂਟਾ ਸਿੰਘ ਸਿੱਧੂ ਵਲੋਂ ਕੈਪਟਨ ਡਾ. ਕੁਲਭੂਸ਼ਣ ਅਗਨੀਹੋਤਰੀ ਤੇ ਐਨ.ਸੀ.ਸੀ. ਕੈਡਿਟਸ ਨੂੰ ਐਨ ਸੀ ਸੀ ਦੇ 74ਵੇਂ ਸਥਾਪਣਾ ਦਿਵਸ ਦੀ ਮੁਬਾਰਕਬਾਦ ਦਿੱਤੀ ਗਈ। ਇਸ ਮੌਕੇ 13 ਪੰਜਾਬ ਬਟਾਲੀਅਨ ਵਲੋਂ ਹਵਾਲਦਾਰ ਨੀਰਜ਼ ਸਿੰਘ ਤੇ ਹਵਾਲਦਾਰ ਹਰਵਿੰਦਰ ਸਿੰਘ, ਡਾ. ਬਲਵਿੰਦਰ ਸਿੰਘ ਤੇ ਹਿਮਾਂਸ਼ੂ ਤੋਂ ਇਲਾਵਾ ਐਨ.ਸੀ.ਸੀ. ਕੈਡਿਟਸ ਹਾਜ਼ਰ ਸਨ। 

LEAVE A REPLY

Please enter your comment!
Please enter your name here