ਸ਼ਿਵਾਲਿਕ ਦੀ ਗੋਦ ਵਿਚ ਘੁਮੱਕੜਾਂ ਅਤੇ ਸੈਲਾਨੀਆਂ ਦਾ ਵੱਡਾ ਸਮਾਗਮ ਸਫਲਤਾਪੂਰਵਕ ਸਪੰਨ ਹੋਇਆ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼)। ਹਾਈਕ ਐਂਡ ਟਰੈਕ ਕਲੱਬ ਹੁਸ਼ਿਆਰਪੁਰ ਵੱਲੋਂ 27-28 ਨਵੰਬਰ ਨੂੰ ” ਘੁਮੱਕੜ ਨਾਮਾ ” ਗਰੁੱਪ ਪੰਜਾਬ ਦੇ ਸਹਿਯੋਗ ਨਾਲ ਪੰਜਾਬ ਵਣ ਵਿਭਾਗ, ਹੁਸ਼ਿਆਰਪੁਰ ਦੇ ਵਿਸ਼ੇਸ਼ ਯਤਨਾਂ ਸਦਕਾ ਸ਼ਿਵਾਲਿਕ ਦੀ ਗੋਦ ਵਿਚ ” ਘੁਮੱਕੜਾਂ ਅਤੇ ਸੈਲਾਨੀਆਂ ” ਦਾ ਇੱਕ ਵੱਡਾ ਸੈਮੀਨਾਰ/ ਕੈਂਪ ਦਾ ਆਯੋਜਨ ਕੀਤਾ ਗਿਆ। ਇਹ ਸਮਾਗਮ ਵਣ ਵਿਭਾਗ ਦੇ ਰੈਸਟ ਹਾਊਸ , ਨਾਰਾ (ਹੁਸ਼ਿਆਰਪੁਰ) ਵਿਖੇ ਰੱਖਿਆ ਗਿਆ ਸੀ। ਜਿਸਨੂੰ ਵਣ ਵਿਭਾਗ ਦੇ ਅਫਸਰ ਸੰਜੀਵ ਕੁਮਾਰ ਤਿਵਾੜੀ (ਸੀਐਫਓ) ਦੀ ਦੇਖ-ਰੇਖ ਵਿੱਚ ਸਫਲਤਾਪੂਰਵਕ ਨੇਪਰੇ ਚਾੜ੍ਹਿਆ ਗਿਆ ਹੈ।

Advertisements

ਇਸ ਸੈਮੀਨਾਰ ਦਾ ਮੁੱਖ ਉਦੇਸ਼ ਪੰਜਾਬ ਵਿੱਚ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨਾ ਅਤੇ ਪੰਜਾਬੀ ਭਾਈਚਾਰੇ ਵਿੱਚ ਆਪਸੀ ਪਿਆਰ, ਮਿਲਣ ਮਿਲਾਪ ਨੂੰ ਵਧਾਵਾ ਦੇਣਾ ਸੀ ਅਤੇ ਨੌਜਵਾਨ ਪੀੜ੍ਹੀ ਨੂੰ ਇਸ ਖੇਤਰ ਵਿੱਚ ਅੱਗੇ ਲੈ ਕੇ ਆਉਣਾ ਸੀ। ਘੁਮੱਕੜਾਂ ਅਤੇ ਸੈਲਾਨੀਆਂ ਦੇ ਇਸ ਸੈਮੀਨਾਰ ਦੀ ਪੂਰੀ ਰੂਪ-ਰੇਖਾ ਇਸ ਪ੍ਰਕਾਰ ਸੀ। 27 ਨਵੰਬਰ ਦਿਨ ਐਤਵਾਰ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਅਤੇ ਦਿੱਲੀ, ਚੰਡੀਗੜ੍ਹ, ਰਾਜਸਥਾਨ, ਹਰਿਆਣਾ ਤੋਂ ਕੁਦਰਤ ਪ੍ਰੇਮੀ ਅਤੇ ਬੁੱਧੀਜੀਵੀ ਹੁਸ਼ਿਆਰਪੁਰ ਦੇ ਪਿੰਡ ਜਹਾਨ ਖੇਲਾਂ , ਊਨਾ ਰੋਡ ਤੇ ਇਕੱਠੇ ਹੋਏ ਅਤੇ ਫਿਰ ਸਾਰੇ ਮਿਲ ਕੇ ਨਾਰਾ ਰੈਸਟ ਹਾਊਸ ਲਈ ਰਵਾਨਾ ਹੋਏ। ਬ੍ਰਿਟਿਸ਼ ਕਾਲ ਵਿੱਚ ਬਣੀ ਇਹ ਇਮਾਰਤ ਇਸ ਸਮੇਂ ਵਣ-ਵਿਭਾਗ ਦਾ ਰੈਸਟ ਹਾਊਸ ਹੈ ਜੋ ਕਿ ਕੁਦਰਤ ਪ੍ਰੇਮੀਆ ਲਈ ਕੈਂਪਿੰਗ ਕਰਨ ਲਈ ਸੋਹਣੀ ਥਾਂ ਹੈ ।

ਕੁਝ ਸਮੇਂ ਵਿਚ ਹੀ ਵੱਖ ਵੱਖ ਥਾਵਾਂ ਤੋਂ 70-75 ਘੁਮੱਕੜ ਸਾਥੀ ਇੱਕ ਥਾਂ ਤੇ ਇਕੱਠੇ ਹੋ ਗਏ । ਹੁਣ ਜਾਣ ਪਹਿਚਾਣ ਦਾ ਦੌਰ ਸ਼ੁਰੂ ਹੋ ਗਿਆ ਨਵੇ ਪੁਰਾਣੇ ਚੇਹਰਿਆ ਦੇ ਦਰਸ਼ਨ ਜਿਹਨਾਂ ਕੁਦਰਤ ਦੀਆ ਕਈ ਇਹੋ ਜਿਹੀਆਂ ਥਾਵਾਂ ਤੇ ਪੈਰ ਪਾਏ ਸਨ ਜਿਹਨਾਂ ਬਾਰੇ ਆਮ ਇਨਸਾਨ ਨੇ ਕਦੇ ਸੋਚਿਆ ਵੀ ਨਹੀਂ ਹੋਣਾ । ਚੇਹਰਿਆ ਤੇ ਪਰਪੱਕਤਾ , ਕੁਦਰਤ ਪ੍ਰੇਮ ਨਾਲ ਲਬਰੇਜ ਸਾਰੇ ਸਾਥੀ ਆਪਣੇ ਆਪਣੇ ਤਜ਼ਰਬੇ ਸਾਂਝੇ ਕਰ ਰਹੇ ਸਨ । ਮਹਿਸੂਸ ਹੋ ਰਿਹਾ ਸੀ ਕਦੇ ਕੁਦਰਤ ਦੀ ਗੋਦ ਵਿਚ ਬੈਠ ਕੇ ਦੇਖੋ ਤੁਹਾਨੂੰ ਆਪਣੇ ਕੰਕਰੀਟ ਦੇ ਬਣਾਏ ਘਰ ਮਿੱਟੀ ਲੱਗਣਗੇ। ਸ਼ਹਿਰ ਦੀ ਭੀੜ ਭਾੜ ਤੋਂ ਦੂਰ ਕੱਚੇ ਜੰਗਲੀ ਰਸਤੇ , ਪੰਛੀਆ ਦੀਆ ਅਵਾਜ਼ਾ , ਵੱਖ ਵੱਖ ਤਰ੍ਹਾਂ ਦੇ ਬਨਸਪਤੀ, ਸ਼ਾਂਤ ਵਾਤਾਵਰਨ ਸਭ ਨੂੰ ਮੰਤਰ-ਮੁਗਧ ਕਰ ਰਹੇ ਸਨ। ਸਾਰੇ ਹਿਰਨਾਂ ਦੀ ਡਾਰ ਵਾਂਗ ਜੰਗਲ ਚ ਘੁੰਮ ਰਹੇ ਸਨ ।

LEAVE A REPLY

Please enter your comment!
Please enter your name here