ਨਿਊਜੀਲੈਂਡ ਵਿੱਖੇਂ ਹੋਈ ਕਾਮਨਵੈਲਥ ਚੈਪੀਅਨਸ਼ਿਪ ਵਿੱਚ ਭੁਲੱਥ ਦੇ ਨੌਜਵਾਨ ਅਜੈ ਗੋਗਨਾ ਨੇ ਜਿੱਤਿਆ ਇਕ ਹੋਰ ਗੋਲਡ ਮੈਡਲ

ਕਪੂਰਥਲਾ (ਦ ਸਟੈਲਰ ਨਿਊਜ਼) ਗੌਰਵ ਮੜੀਆ । ਭੁਲੱਥ ਦੇ ਅੰਤਰਰਾਸ਼ਟਰੀ ਪਾਵਰਲਿਫਟਰ ਅਜੇ ਗੋਗਨਾ ਸਪੁੱਤਰ ਰਾਜ ਗੋਗਨਾ (ਪ੍ਰਵਾਸੀ ਪੱਤਰਕਾਰ) ਨੇ ਨਿਊਜ਼ੀਲੈਂਡ ਵਿਖੇ ਕਾਮਨਵੈਲਥ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਹਾਸਲ ਕੀਤਾ। ਨਿਊਜ਼ੀਲੈਂਡ ਵਿਖੇ ਕਾਮਨਵੈਲਥ ਖੇਡਾਂ ਵਿਚ ਅਜੇ ਗੋਗਨਾ ਪਹਿਲਾ ਖਿਡਾਰੀ ਪੰਜਾਬ ਤੋਂ ਨਾਮਜ਼ਦ ਹੋਇਆ ਜੋ ਵਿਦੇਸ਼ਾਂ ਵਿਚ ਭਾਰਤ ਵੱਲੋਂ ਆਪਣੀ ਖੇਡ ਦੇ ਜੌਹਰ ਦਿਖਾ ਰਿਹਾ ਹੈ।

Advertisements

ਉਸ ਨੇ ਹੁਣ ਤਕ ਕੈਨੇਡਾ, ਜਾਪਾਨ, ਆਸਟ੍ਰੇਲੀਆ, ਦੁਬਈ ਤੋਂ ਗੋਲਡ ਮੈਡਲ ਪ੍ਰਾਪਤ ਕੀਤੇ ਹਨ। ਅੱਜ ਉਸ ਨੇ ਇਤਿਹਾਸ ਰਚਦਿਆਂ ਹੋਇਆਂ ਔਕਲੈਂਡ ਨਿਊਜ਼ੀਲੈਂਡ ਵਿਖੇ ਹੋਈ ਕਾਮਨਵੈਲਥ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਹਾਸਲ ਕੀਤਾ ਹੈ। ਵਰਨਣਯੋਗ ਹੈ ਕਿ ਪੰਜਾਬ ਤੋਂ ਇਕ ਖਿਡਾਰੀ ਹੀ ਨਾਮਜ਼ਦ ਹੋਇਆ ਸੀ ਜਿਸ ਨੇ ਬਾਹਰਲੇ ਮੁਲਕ ਵਿਚ ਜਾ ਕੇ ਪੰਜਾਬ ਦਾ ਨਾਂ ਰੋਸ਼ਨ ਕੀਤਾ। ਅਜੇ ਨੇ ਪਾਵਰਲਿਫਟਿੰਗ ਬੈਂਚ ਪ੍ਰੈਸ ਵਿਚ ਆਪਣਾ ਜ਼ੋਰ ਦਿਖਾਉਂਦੇ ਹੋਏ ਵਿਦੇਸ਼ੀ ਧਰਤੀ ‘ਤੇ ਇਕ ਹੋਰ ਜਿੱਤ ਹਾਸਲ ਕੀਤੀ ਹੈ।

LEAVE A REPLY

Please enter your comment!
Please enter your name here