ਹਲਕਾ ਭੁਲੱਥ ਤੋਂ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਚਟਾਨ ਵਾਂਗ ਖੜੇ ਹਨ: ਅਕਾਲੀ ਆਗੂ

ਸੁਭਾਨਪੁਰ/ਕਪੂਰਥਲਾ (ਦ ਸਟੈਲਰ ਨਿਊਜ਼) ਗੌਰਵ ਮੜੀਆ । ਹਲਕਾ ਭੁਲੱਥ ਦੇ ਵੱਡੀ ਗਿਣਤੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਆਗੂਆ ਤੇ ਸਾਬਕਾ ਸਰਪੰਚ ਪਰਮਜੀਤ ਸਿੰਘ ਪੱਡਾ ਦਿਆਲਪੁਰ ਦੇ ਗ੍ਰਹਿ ਵਿਖੇ ਮੀਟਿੰਗ ਕਰਕੇ ਇਹ ਗੱਲ ਸਾਬਤ ਕੀਤੀ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਚਟਾਨ ਵਾਂਗ ਖੜੇ ਹਨ। ਇਸ ਮੌਕੇ ਸਾਬਕਾ ਸਰਪੰਚ ਪਰਮਜੀਤ ਸਿੰਘ ਪੱਡਾ ਨੇ ਕਿਹਾ ਕਿ ਅਕਾਲੀ ਦਲ ਬਾਦਲ ਦੇ ਸਮਰਥ ਹਨ ਤੇ ਹਮੇਸ਼ਾ ਰਹਿਣਗੇ ਇਸ ਮੌਕੇ ਸਮੂਹ ਆਗੂਆਂ ਨੇ ਕਿਹਾ ਕਿ ਬੀਬੀ ਜਗੀਰ ਕੌਰ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਬਿਨਾਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜੀ ਤੇ ਹਾਰ ਦਾ ਸਾਹਮਣਾ ਕਰਨਾ ਪਿਆ ਜਿੰਨਾ ਚਿਰ ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲ ਕੇ ਇਸ ਹਲਕੇ ਦੀ ਪੂਰੀ ਨੁਮਾਇੰਦਗੀ ਕੀਤੀ । ਅਸੀਂ ਉਹਨਾਂ ਦਾ ਪੂਰਾ ਸਾਥ ਦਿੱਤਾ ਆਗੂਆਂ ਨੇ ਕਿਹਾ ਕਿ ਸਾਡੀ ਪੀੜ੍ਹੀ ਦਰ ਪੀੜ੍ਹੀ ਨੇ ਹਮੇਸ਼ਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਸਾਥ ਦਿੱਤਾ ਹੈ 

Advertisements

ਅਸੀਂ ਬੀਬੀ ਜਗੀਰ ਕੌਰ ਤੋਂ ਪਹਿਲਾਂ ਦੇ ਅਕਾਲੀ ਆਗੂ ਹਾਂ ਤੇ ਹਮੇਸ਼ਾਂ ਰਹਾਂਗੇ ਇਸ ਮੌਕੇ ਪਰਮਜੀਤ ਸਿੰਘ ਬਾਮੂਵਾਲ ਸੁਖਵੰਤ ਸਿੰਘ ਤੱਖਰ ਨੱਥਾ ਸਿੰਘ ਹੰਬੋਵਾਲ ਸਾਬਕਾ ਸਰਪੰਚ ਹਰਜਿੰਦਰ ਸਿੰਘ ਤਾਜਪੁਰ ,ਜਸਵਿੰਦਰ ਸਿੰਘ ਸੰਧੂ ਮਨਸੂਰਵਾਲ ਸਰਪੰਚ ਕੁਲਦੀਪ ਸਿੰਘ ਟਾਡੀ ਮਹਿੰਦਰ ਸਿੰਘ ਮੁਰਾਰ ਅਮਰ ਸਿੰਘ ਹਮੀਰਾ, ਜਗਜੀਤ ਸਿੰਘ ਵਾਲੀਆ, ਬਲਵੰਤ ਸਿੰਘ ਪੱਡਾ , ਸਵਰਣ ਸਿੰਘ ਬਿੱਟੂ ਆਦਿ ਅਕਾਲੀ ਆਗੂ ਹਾਜਰ ਸਨ।

LEAVE A REPLY

Please enter your comment!
Please enter your name here