ਪਿੰਡਾਂ ਅਤੇ ਸ਼ਹਿਰਾਂ ਵਿੱਚ ਯੂਡੀਆਈਡੀ ਕਾਰਡ ਬਣਾਉਣ ਦੀ ਮੁਹਿੰਮ ਲਗਾਤਾਰ ਜਾਰੀ: ਵਧੀਕ ਡਿਪਟੀ ਕਮਿਸ਼ਨਰ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਸਰਕਾਰ ਵੱਲੋਂ ਕੀਤੇ ਜਾ ਰਹੇ ਵੱਖਰੇ ਉਪਰਾਲੇ ਤਹਿਤ ਅਧਾਰ ਕਾਰਡ ਵਾਂਗ ਹੀ ਯੂਨੀਕ ਡਿਸਇਬਲਟੀ ਪਛਾਣ ਪੱਤਰ ਬਣਾਏ ਜਾ ਰਹੇ ਹਨ, ਜਿਸ ਤਹਿਤ ਯੂਡੀਆਈਡੀ ਕਾਰਡ ਵੰਡਣ ਦੀ ਪ੍ਰਕਿਰਿਆ ਆਰੰਭ ਕੀਤੀ ਗਈ ਹੈ। ਇਹ ਕਾਰਡ ਪਿੰਡਾਂ ਅਤੇ ਸ਼ਹਿਰਾਂ ਵਿੱਚ ਵੰਡੇ ਜਾ ਰਹੇ ਹਨ।

Advertisements

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹਨਾਂ ਕਾਰਡਾ ਦੇ ਤਹਿਤ ਜਿਹਨਾਂ ਦਿਵਿਆਂਗ ਵਿਅਕਤੀਆ ਕੋਲ ਪਹਿਲਾਂ ਤੋਂ ਹੀ ਡਿਸਏਬਲਟੀ ਸਰਟੀਫਿਕੇਟ ਹਨ ਉਹਨਾਂ ਸਰਟਿਫਿਕੇਟਾਂ ਨੂੰ ਇੱਕ ਨਵੇਂ ਰੂਪ ਵਿੱਚ ਬਣਾਇਆ ਜਾ ਰਿਹਾ ਹੈ ਤਾਂ ਜੋ ਪਹਿਲਾਂ ਬਣੇ ਸਰਟੀਫਿਕੇਟਾਂ ਨੂੰ ਭਾਰਤ ਸਰਕਾਰ ਦੇ ਪੋਰਟਲ ਤੇ ਦਰਜ ਕੀਤਾ ਜਾ ਸਕੇ। ਇਸ ਤੋਂ ਇਲਾਵਾ ਹੁਣ ਨਵੇਂ ਸਰਟੀਫਿਕੇਟ ਬਣਾਉਣ ਦੀ ਪ੍ਰਕਿਰਿਆ ਵੀ ਯੂਡੀਆਈਡੀ ਪੋਰਟਲ ਤੇ ਆਰੰਭ ਹੋ ਚੁੱਕੀ ਹੈ ਜਿਸ ਤਹਿਤ ਕੋਈ ਵੀ ਦਿਵਿਆਂਗ ਵਿਅਕਤੀ ਨਵਾਂ ਸਰਟੀਫਿਕੇਟ ਬਣਾਉਣ ਲਈ ਘਰ ਜਾਂ ਕਿਸੇ ਨੇੜੇ ਦੇ ਸੁਵਿਧਾ ਸੈਂਟਰ ਤੋਂ http://www.swavlambancard.gov.in/ ਤੇ ਅਪਲਾਈ ਕਰ ਸਕਦਾ ਹੈ। ਜਿਸ ਉਪਰੰਤ ਬਿਨੇਕਾਰ ਨੂੰ ਉਸ ਦੇ ਮੋਬਾਇਲ ਤੇ ਮੈਸੇਜ ਪ੍ਰਾਪਤ ਹੋ ਜਾਵੇਗਾ ਅਤੇ ਡਿਸਬਲਿਟੀ ਦੇ ਸਰਟੀਫਿਕੇਟ ਲਈ ਸਬੰਧਿਤ ਮਾਹਰ ਡਾਕਟਰ ਪਾਸ ਜਾਣ ਲਈ ਮੈਸੇਜ ਵੀ ਜਾਵੇਗਾ ਤਾਂ ਜੋ ਜਾਂਚ ਕਰਨ ਉਪਰੰਤ ਸਬੰਧਿਤ ਵਿਅਕਤੀ ਦੇ ਡਿਸਬਲਿਟੀ ਸਰਟੀਫਿਕੇਟ ਦੀ ਪ੍ਰਕਿਰਿਆ ਨੂੰ ਯੂਡੀਆਈਡੀ ਪੋਰਟਲ ਤੇ ਪੂਰਾ ਕੀਤਾ ਜਾ ਸਕੇ।  

ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਨਵੀਨ ਗਡਵਾਲ ਨੇ ਦੱਸਿਆ ਕਿ ਨਵੇਂ ਸਰਟੀਫਿਕੇਟ ਬਣਾਉਣ ਦੀ ਪ੍ਰਕਿਰਿਆ ਨਾਲ ਦਿਵਿਆਂਗਤਾ ਸਰਟੀਫਿਕੇਟ ਦੀ ਵੈਲਡਿਟੀ ਪੂਰੇ ਭਾਰਤ ਵਿੱਚ ਹੋ ਜਾਵੇਗੀ ਅਤੇ ਜੇਕਰ ਕੋਈ ਵਿਅਕਤੀ ਭਵਿੱਖ ਵਿੱਚ ਆਪਣਾ ਸਰਟੀਫਿਕੇਟ ਗੁੰਮ ਕਰ ਲੈਂਦਾ ਹੈ ਤਾਂ ਉਸ ਨੂੰ ਦੁਬਾਰਾ ਸਰਟੀਫਿਕੇਟ ਬਣਾਉਣ ਦੀ ਲੋੜ ਨਹੀਂ ਸਗੋਂ ਉਹ ਆਪਣਾ ਪੁਰਾਣਾ ਸਰਟੀਫਿਕੇਟ  http://www.swavlambancard.gov.in/ ਤੋਂ ਪ੍ਰਾਪਤ ਕਰ ਸਕਦਾ ਹੈ। ਇਸ ਪ੍ਰਕਿਰਿਆ ਤਹਿਤ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਲਗਤਾਰ ਕਾਰਡ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਦਿਵਿਆਂਗ ਆਪਣਾ ਨਵਾਂ ਸਰਟੀਫਿਕੇਟ ਬਣਾਉਣ ਲਈ ਅਤੇ ਪਹਿਲਾਂ ਤੋਂ ਬਣੇ ਸਰਟੀਫਿਕੇਟ ਦਾ ਨਵੀਨੀਕਰਨ ਕਰਨ ਲਈ ਆਧਾਰ ਕਾਰਡ ਜਾਂ ਵੋਟਰ ਕਾਰਡ ਅਤੇ 2 ਪਾਸਪੋਰਟ ਸਾਈਜ  ਫੋਟੋ ਲੈ ਕੇ ਆਪਣੇ ਪਿੰਡ ਦੀ ਆਂਗਣਵਾੜੀ ਵਰਕਰ ਨਾਲ ਤਾਲਮੇਲ ਕਰਕੇ ਆਪਣਾ ਸਰਟੀਫਿਕੇਟ/ਯੂਡੀਆਈਡੀ ਬਣਾਉਣ ਤਾਂ ਜੋ ਭਾਰਤ ਸਰਕਾਰ ਦੁਆਰਾ ਮਿੱਥੇ ਗਏ ਟੀਚੇ ਅਨੁਸਾਰ ਹਰ ਇੱਕ ਦਿਵਿਆਂਗ ਵਿਅਕਤੀ ਨੂੰ ਪੂਰੇ ਭਾਰਤ ਵਿੱਚ ਇੱਕ ਹੀ ਪਹਿਚਾਣ ਪੱਤਰ ਦੇ ਨਾਲ ਪਹਿਚਾਣਿਆ ਜਾ ਸਕੇ। ਇਸ ਸਬੰਧੀ ਹੋਰ ਜਾਣਕਾਰੀ ਲਈ ਸੀਡੀਪੀਓ ਦਫਤਰ/ਆਂਗਣਵਾੜੀ ਵਰਕਰ ਜਾਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫਤਰ ਦੇ ਟੈਲੀਫੋਨ ਨੰ: 01632-243215 ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਹਰਪ੍ਰੀਤ ਸਿੰਘ ਗਿੱਲ, ਅਮਨਦੀਪ ਕੰਬੋਜ, ਤਜਿੰਦਰਪਾਲ ਕੌਰ, ਜਗਦੀਪ ਸਿੰਘ ਢਿੱਲੋਂ, ਗੁਰਪਿੰਦਰ ਸਿੰਘ ਬਰਾੜ ਅਤੇ ਲਖਵਿੰਦਰ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here