ਸਿਹਤ ਵਿਭਾਗ ਵੱਲੋਂ ਕੋਵਿਡ ਵੈਕਸੀਨ ਸਬੰਧੀ ਟਰੇਨਿੰਗ ਆਯੋਜਿਤ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਸਿਵਲ ਸਰਜਨ ਡਾ. ਵਿਨੋਦ ਸਰੀਨ ਦੀ ਅਗਵਾਈ ਹੇਠ ਵਿਭਿੰਨ ਪ੍ਰਕਾਰ ਦੀਆਂ ਸਿਹਤ ਗਤੀਵਿਧੀਆਂ ਲਗਾਤਾਰ ਜਾਰੀ ਹਨ। ਇਸੇ ਸਿਲਸਿਲੇ ਵਿੱਚ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਦਫਤਰ ਸਿਵਲ ਸਰਜਨ, ਫਿਰੋਜ਼ਪੁਰ ਵਿਖੇ ਕੋਵਿਡ ਵੈਕਸੀਨੇਸ਼ਨ ਸਬੰਧੀ ਜ਼ਿਲਾ ਪੱਧਰੀ ਟ੍ਰੇਨਿੰਗ ਆਯੋਜਿਤ ਕੀਤੀ ਗਈ, ਜਿਸ ਵਿੱਚ ਜ਼ਿਲਾ ਪ੍ਰੋਗਰਾਮ ਅਧਿਕਾਰੀਆਂ ਤੋਂ ਇਲਾਵਾ ਜ਼ਿਲੇ ਦੀ ਸੀਨੀਅਰ ਮੈਡੀਕਲ ਅਫਸਰਾਂ, ਬਲਾਕ ਐਕਸਟੈਂਸ਼ਨ ਐਜੂਕੇਟਰਾਂ ਅਤੇ ਕੋਲਡ ਚੇਨ ਹੋਲਡਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਵਿਸ਼ਵ ਸਿਹਤ ਸੰਸਥਾ ਦੇ ਐੱਸ.ਐੱਮ.ਓ ਡਾ. ਮੇਘਾ ਪ੍ਰਕਾਸ਼ ਅਤੇ ਯੂ.ਐਨ.ਡੀ.ਪੀ ਦੇ ਪ੍ਰੋਜੈਕਟ ਅਫਸਰ ਜਾਵੇਦ ਅਹਿਮਦ ਨੇ ਕੋਵਿਡ ਵੈਕਸੀਨੇਸ਼ਨ ਦੇ ਤਮਾਮ ਪਹਿਲੂਆਂ ਤੇ ਵਿਸਤਿ੍ਰਤ ਚਰਚਾ ਕੀਤੀ। ਉਹਨਾਂ ਵੱਲੋਂ ਵੈਕਸੀਨ ਦੀ ਪ੍ਰਾਪਤੀ, ਸਟੋਰੇਜ, ਰੱਖ ਰਖਾਵ, ਲਗਾਉਣ ਸਬੰਧੀ ਮੁਹਿੰਮ ਦੌਰਾਨ ਸੁਪਰਵੀਜ਼ਨ ਅਤੇ ਵੇਸਟ ਮੈਨੇਜ਼ਮੈਂਟ ਬਾਰੇ ਪ੍ਰਤੀਭਾਗੀਆਂ ਨੂੰ ਆਪਣੀ ਪੀ.ਪੀ.ਟੀ ਰਾਹੀਂ ਜਾਣਕਾਰੀ ਦਿੱਤੀ ਗਈ।

Advertisements

ਜ਼ਿਲਾ ਪ੍ਰੋਗਰਾਮ ਮੈਨੇਜ਼ਰ ਹਰੀਸ਼ ਕਟਾਰੀਆ ਨੇ ਕੋਵਿਡ ਟੀਕਾਕਰਨ ਸਬੰਧੀ ਮੁੱਢਲੀ ਜਾਣ ਪਛਾਣ ਤੋਂ ਇਲਾਵਾ ਵੈਕਸੀਨ ਬੂਥ ਪਲਾਨਿੰਗ ਅਤੇ ਸੈਸ਼ਨ ਸੰਚਾਲਣ ਬਾਰੇ ਜਾਣੂੰ ਕਰਵਾਇਆ। ਜ਼ਿਲਾ ਮਾਸ ਮੀਡੀਆ ਅਫਸਰ ਰੰਜੀਵ ਕੌਸ਼ਲ ਨੇ ਵੀ ਆਪਣੇ ਵਿਸ਼ੇ ਸੰਚਾਰ, ਐਡਵੋਕੇਸੀ ਅਤੇ ਇੰਟਰ ਸੈਕਟੋਰਲ ਤਾਲਮੇਲ ਸਬੰਧੀ ਲੈਕਚਰ  ਦਿੱਤਾ।  ਇਸ ਤੋਂ ਪਹਿਲਾ ਟਰੇਨਿੰਗ ਦੀ ਸ਼ੁਰੂਆਤ ਵਿੱਚ ਜ਼ਿਲਾ ਟੀਕਾਕਰਨ ਅਧਿਕਾਰੀ ਡਾ. ਸਤਪਾਲ ਭਗਤ ਨੇ ਸਿਖਲਾਈ ਦੇ ਉਦੇਸ਼ਾਂ ਅਤੇ ਵੈਕਸੀਨੇਸ਼ਨ ਦੌਰਾਨ ਆਉਣ ਵਾਲੇ ਪ੍ਰਤੀਕੂਲ ਪ੍ਰਭਾਵਾਂ ਬਾਰੇ ਚਾਨਣਾ ਪਾਇਆ। ਸਿਵਲ ਸਰਜਨ ਡਾ. ਵਿਨੋਦ ਸਰੀਨ ਨੇ ਕਿਹਾ ਕਿ ਆਰੰਭਕ ਗੇੜ ਵਿੱਚ ਇਸ ਵੈਕਸਨੀਨ ਦੀਆਂ ਇੱਕ ਮਹੀਨੇ ਦੇ ਵਕਫੇ ਦੌਰਾਨ ਦੋ ਖੁਰਾਕਾਂ ਸਿਹਤ ਕਰਮਚਾਰੀਆਂ/ਅਧਿਕਾਰੀਆਂ(ਸਰਕਾਰੀ ਤੇ ਪ੍ਰਾਈਵੇਟ) ਨੂੰ ਲਗਾਈਆਂ ਜਾਣਗੀਆਂ। ਇਸ ਤੋਂ ਬਾਅਦ ਫਰੰਟ ਲਾਈਨ ਵਰਕਜ਼ (ਪੁਲਿਸ ਅਤੇ ਹੋਰ ਵਿਭਾਗ) ਨੂੰ ਵੈਕਸੀਨੇਸ਼ਨ ਕਰਨ ਉਪਰੰਤ ਆਮ ਲੋਕਾਂ ਦੀ ਪ੍ਰੀ ਰਜਿਸਟਰੇਸ਼ਨ ਕਰਕੇ ਕੋਵਿਡ ਵੈਕਸੀਨੇਸ਼ਨ ਦੇ ਅਗਲੇ ਦੌਰ ਇੱਕ ਮੁਹਿੰਮ ਦੇ ਰੂਪ ਵਿੱਚ ਚਲਾਏ ਜਾਣਗੇ।

LEAVE A REPLY

Please enter your comment!
Please enter your name here