ਸਕੂਲ ਸਿੱਖਿਆ ਵਿਭਾਗ ਫਿਰੋਜਪੁਰ ਵਲੋਂ ਕਰਵਾਇਆ ਗਿਆ ‘ਆਨਲਾਈਨ ਕਲਾ ਉਤਸਵ ਮੁਕਾਬਲੇ 2020-21‘ ਤੇ ਇਨਾਮ ਵੰਡ ਸਮਾਰੋਹ

ਫਿਰੋਜਪੁਰ (ਦ ਸਟੈਲਰ ਨਿਊਜ਼)। ਸਕੂਲ ਸਿੱਖਿਆ ਵਿਭਾਗ ਫਿਰੋਜਪੁਰ ਵਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੋਵਿਡ-19 ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਸਾਲ ‘ਕਲਾ ਉਤਸਵ‘ ਮੁਕਾਬਲੇ 14 ਦਸੰਬਰ 2020 ਨੂੰ ਆਨਲਾਈਨ ਕਰਵਾਏ ਗਏ ਸਨ। ਜਿਸਦਾ ਦਾ ਇਨਾਮ ਵੰਡ ਸਮਾਰੋਹ ਅੱਜ  23 ਦਸੰਬਰ 2020 ਨੂੰ ਦਫਤਰ ਜਿਲ੍ਹਾ ਅਫਸਰ (ਸੈ.ਸਿ) ਫਿਰੋਜਪੁਰ ਵਿਖੇ ਕਰਵਾਇਆ ਗਿਆ। ਇਸ ਇਨਾਮ ਵੰਡ ਸਮਾਰੋਹ ਵਿਚ ਮਾਨਯੋਗ ਸ਼੍ਰੀਮਤੀ ਕੁਲਵਿੰਦਰ ਕੌਰ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ) ਫਿਰੋਜਪੁਰ, ਕੋਮਲ ਅਰੌੜਾ ਡਿਪਟੀ ਡੀ.ਓ ਫਿਰੋਜਪੁਰ, ਲਖਵਿੰਦਰ ਸਿੰਘ ਜਿਲ੍ਹਾ ਵੋਕੇਸ਼ਨਲ ਕੋਆਰਡੀਨੇਟਰ, ਵੱਲੋ. ਪਹਿਲੇ, ਦੂਜੇ ਅਤੇ ਤੀਜੇ  ਸਥਾਨ ਦੇ ਆਉਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ, ਟ੍ਰਾਫੀਆ, ਨਕਦ ਇਨਾਮ ਪਹਿਲਾ ਸਥਾਨ 600 ਰੁਪਏ, ਦੂਜਾ ਸਥਾਨ 500 ਰੁਪਏ ਅਤੇ ਤੀਸਰਾ ਸਥਾਨ 400 ਰੁਪਏ ਅਤੇ ਜੱਜ ਸਹਿਬਾਨ ਨੂੰ ਪ੍ਰਸੰਸਾ ਪੱਤਰ ਆਦਿ ਰਾਹੀ ਸਨਮਾਨਿਤ ਕੀਤਾ ਗਿਆ।

Advertisements

ਇਸ ਦੌਰਾਨ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ) ਫਿਰੋਜਪੁਰ, ਵੱਲੋ ਵਿਦਿਆਰਥੀਆਂ ਦੀ ਪ੍ਰੰਸਸ਼ਾ ਕੀਤੀ ਗਈ ਅਤੇ ਕਿਹਾ ਕਿ ਇਹ ਮੁਕਾਬਲੇ ਵਿਦਿਆਰਥੀਆਂ ਦੇ ਸਰਵ-ਪੱਖੀ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਣਗੇ। ਲਖਵਿਦੰਰ ਸਿੰਘ ਨੇ ਦੱਸਿਆ ਕਿ ਇਹਨਾ ਮੁਕਾਬਲਿਆ ਵਿੱਚ ਲੜੀਵਾਰ ਲੋਕ-ਨਾਚ ਮੁਕਾਬਲਿਆ ਵਿਚ ਲੜੀਵਾਰ ਰਣਜੀਤ ਸਿੰਘ ਆਦਰਸ਼ ਸਕੂਲ ਸਸਸ ਸਕੂਲ ਬੁਕਨ ਖਾਂ ਵਾਲਾ, ਕੈਫਰੀਨ ਕੌਰ ਮੈਰੀਟੋਰੀਅਸ ਸਕੂਲ ਹਕੂਮਤ ਸਿੰਘ ਵਾਲਾ ਨੇ ਪਹਿਲਾ ਸਥਾਨ, ਕਲਾਸੀਕਲ ਡਾਂਸ ਲੜਕੀਆ ਵਿਚ ਚਾਹਤ ਸੀ.ਬੀ ਸੀ.ਸੈ ਸਕੂਲ ਸੇਠੀ ਰੋਡ ਨੇ ਪਹਿਲਾ, ਵੋਕਲ ਮਿਊਜੀਕਲ ਟਰੀਡਿਸ਼ਨਲ ਵਿਚ ਅਨੁਰੀਤ ਦੇਵ ਸਮਾਜ ਇੰਟਰਮੀਡੈਂਟ ਕਾਲਜ ਫਾਰ ਵੂਮੈਨ ਫਿਰੋਜਪੁਰ ਨੇ ਪਹਿਲਾ, ਵਿਜੁਅਲ ਆਰਟ 2 ਡਿਮੈਨਸ਼ਨਲ ਲੜਕੇ-ਲੜਕੀਆ ਵਿਚ ਗੁਰਜੰਟ ਸਿੰਘ ਸਰਕਾਰੀ ਆਦਰਸ਼ ਸਸਸ ਸਕੂਲ ਬੁਕਣ ਖਾ ਵਾਲਾ ਨੇ ਪਹਿਲਾ, ਦਾਮਨਪ੍ਰੀਤ ਕੌਰ ਦੇਵ ਸਮਾਜ ਇੰਟਰਮੀਡੈਂਟ ਕਾਲਜ ਫਾਰ ਵੂਮੈਨ ਫਿਰੋਜਪੁਰ ਨੇ ਪਹਿਲਾ, ਇੰਡੀਜੀਨਿਅਸ ਟੋਆਇਸ ਐਂਡ ਗੇਂਮਸ (ਲੜਕੇ) ਵਿਚ ਸ਼ਰਨਮੀਤ ਸਿੰਘ ਜੀਵਨ ਮੱਲ ਸਸਸ ਸਕੂਲ ਜ਼ੀਰਾ ਲੜਕੇ ਫਿਰੋਜਪੁਰ ਨੇ ਪਹਿਲਾ ਸਥਾਨ ਅਤੇ ਕੁਝ ਹੋਰ ਵਿਦਿਆਰਥੀਆਂ ਨੇ ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸ. ਸੁਖਚੈਨ ਸਿੰਘ ਸਟੈਨੋ ਦਫਤਰ ਜਿਲ੍ਹਾ ਸਿੱਖਿਆ (ਸੈ.ਸਿ) ਫਿਰੋਜਪੁਰ, ਆਸ਼ਵਿੰਦਰ ਸਿੰਘ ਵੋਕੇਸ਼ਨਲ ਮਾਸਟਰ, ਸੰਦੀਪ ਕੰਬੋਜ਼ ਐਸ. ਐਸ ਮਾਸਟਰ, ਸ੍ਰੀਮਤੀ ਕੁਲਵੰਤ ਕੌਰ, ਸਰਬਜੀਤ ਕੌਰ, ਰਵਿੰਦਰ ਕੌਰ, ਸੁਖਜਿੰਦਰ ਸਿੰਘ, ਗੁਰਚਰਨ ਸਿੰਘ, ਅਜੈਦੀਪ ਸਿੰਘ, ਸ਼ਰਨਜੀਤ ਕੌਰ ਅਤੇ ਸੁਰਿੰਦਰ ਕੁਮਾਰ ਨੇ ਜੱਜ ਸਹਿਬਾਨ ਦੀ ਭੂਮਿਕਾ ਬਖੂਬੀ ਨਿਭਾਈ ।   

LEAVE A REPLY

Please enter your comment!
Please enter your name here