ਡਾਕੂ ਹਸੀਨਾ ਕੈਸ਼ ਵੈਨ ਲੁੱਟਕਾਂਡ ਦੀ ਨਿਕਲੀ ਮਾਸਟਰਮਾਈਂਡ

ਲੁਧਿਆਣਾ (ਦ ਸਟੈਲਰ ਨਿਊਜ਼)। ਡਾਕੂ ਹਸੀਨਾ ਤੇ 9 ਮੈਂਬਰਾਂ ਨੇ ਲੁਧਿਆਣਾ ਕੈਸ਼ ਵੈਨ ਲੁੱਟ ਖੋਹ ਨੂੰ ਅੰਜਾਮ ਦਿੱਤਾ ਸੀ। ਇਹ ਹਸੀਨਾ ਡਾਕੂ ਦਾ ਨਾਂ ਮਨਦੀਪ ਕੌਰ ਦੱਸਿਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਡਾਕੂ ਹਸੀਨਾ ਨੇ ਹੀ ਇਸ ਲੁੱਟ ਦਾ ਪਲਾਨ ਬਣਾਇਆ ਸੀ। ਇਸ ਲੁੱਟ ਨੂੰ 10 ਜਣਿਆਂ ਨੇ ਅੰਜਾਮ ਦਿੱਤਾ ਸੀ, ਜਿਸ ਵਿੱਚੋਂ ਪੰਜ ਲੁਟੇਰਿਆਂ ਨੇ ਪੁਲਿਸ ਨੇ ਕਾਬੂ ਕਰ ਲਿਆ ਹੈ।

Advertisements

ਇਸ ਲੁੱਟ ਵਿੱਚ ਇੱਕ ਮਹਿਲਾ ਡਾਕੂ ਵੀ ਸ਼ਾਮਲ ਸੀ। ਦੱਸ ਦਈਏ ਕਿ ਡਾਕੂ ਹਸੀਨਾ ਬਰਨਾਲੇ ਦੀ ਰਹਿਣ ਵਾਲੀ ਹੈ ਅਤੇ ਉਸ ਦਾ ਪਤੀ ਵੀ ਲੁਧਿਆਣਾ ਲੁੱਟਕਾਂਡ ਵਿੱਚ ਸ਼ਾਮਲ ਹੈ। ਡਾਕੂ ਹਸੀਨਾ ਦੇ ਪਤੀ ਖਿਲਾਫ਼ ਐੱਲਓਸੀ ਜ਼ਾਰੀ ਹੈ।

LEAVE A REPLY

Please enter your comment!
Please enter your name here