45 ਸਾਲ ਤੋਂ ਉੱਪਰ ਉਮਰ ਦੇ ਸਾਰੇ ਵਿਅਕਤੀਆਂ ਨੂੰ ਕਰੋਨਾ ਟੀਕਾਕਰਨ ਕਰਵਾਉਣਾ ਚਾਹੀਦਾ : ਡਾ.ਅਮਰੀਕ ਸਿੰਘ

ਪਠਾਨਕੋਟ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱੱਲੋਂ ਘੋਸ਼ਿਤ “ਕਾਮਯਾਬ ਕਿਸਾਨ ਖੁਸ਼ਹਾਲ ਪੰਜਾਬ”ਪ੍ਰੋਗਰਾਮ ਦੀ ਕਾਮਯਾਬੀ ਲਈ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਡਾ. ਸੁਖਦੇਵ ਸਿੰਘ ਸਿੱਧੂ ਵੱਲੋਂ ਜਾਰੀ ਹੁਕਮਾਂ ,ਡਿਪਟੀ ਕਮਿਸ਼ਨਰ ਸੀ੍ਰ ਸੰਯਮ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਸ਼ੁਰੂ ਕੀਤੀ ਸਾਉਣੀ ਮੁਹਿੰਮ ਤਹਿਤ ਪਿੰਡ ਚੱਕ ਨਾਰਾਇਣੀੇ ਵਿੱਚ ਕਿਸਾਨ ਜਾਗਰੁਕਤਾ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਅਤੇ ਕਿਸਾਨ ਮਹਿਲਾਵਾਂ ਸ਼ਾਮਿਲ ਹੋਈਆਂ। ਇਥੇ ਇਹ ਵਰਨਣਯੋਗ ਹੈ ਕਿ ਇਸ ਮੁਹਿੰਮ ਤਹਿਤ ਹਰੇਕ 10 ਪਿੰਡਾਂ ਦੇ ਸਮੁਹ ਪਿੱਛੇ ਇੱਕ ਜਾਗਰੁਕਤਾ ਕੈਂਪ ਲਗਾਇਆ ਜਾ ਰਿਹਾ ਹੈ ਤਾਂ ਜੋ ਹਰੇਕ ਪਿੰਡ ਵਿੱਚ ਪਹੁੰਚ ਕਰਕੇ ਕਿਸਾਨਾਂ ਨੂੰ ਕਰੋਨਾ ਟੀਕਾਕਰਣ ਬਾਰੇ, ਝੋਨੇ ਦੀ ਸਿੱਧੀ ਬਿਜਾਈ,ਫਸਲਾਂ ਦੀ ਰਹਿੰਦ ਖੂੰਹਦ ਦੀ ਸਾਂਭ ਸੰਭਾਲ,ਮੱਕੀ ਅਤੇ ਗੰਨੇ ਦੀ ਕਾਸਤ ਦੀਆਂ ਨਵੀਨਤਮ ਤਕਨੀਕਾਂ,ਰੇਨ ਗੰਨ ਤਕਨਾਲੋਜੀ,ਸਮੂਹਾਂ ਵਿੱਚ ਸੰਗਠਤ ਹੋ ਕੇ ਖੇਤੀ ਕਰਨ,ਜੈਵਿਕ ਖੇਤੀ ਬਾਰੇ ਜਾਗਰੁਕ ਕੀਤਾ ਜਾ ਸਕੇ।ਸ੍ਰੀ ਸੁਦੇਸ਼ ਕੁਮਾਰ ਖੇਤੀ ਉਪ ਨਿਰੀਖਕ ਅਤੇ ਸ਼੍ਰੀ ਅਰਮਾਨ ਮਹਾਜਨ ਬੀ ਟੀ ਐਮ (ਆਤਮਾ) ਦੇ ਪ੍ਰਬੰਧਾਂ ਹੇਠ ਲਗਾਏ ਜਾਗਰੁਕਤਾ ਕੈਂਪ ਮੌਕੇ ਡਾ.ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ,ਡਾ. ਪੁਰਵਾ, ਗ੍ਰਹਿ ਵਿਗਿਆਨ ਮਾਹਿਰ ਕਿ੍ਰਸ਼ੀ ਵਿਗਿਆਨ ਕੇਂਦਰ,ਸਰਪੰਚ ਮੋਹਨ ਲਾਲ,ਜੀਤ ਸਿੰਘ,ਸ਼ਿਵ ਦਾਸ,ਕੁਲਦੀਪ ਸਿੰਘ,ਰਾਜਕੁਮਾਰ,ਸੁਨੀਤਾ ਦੇਵੀ,ਵੰਦਨਾ ਸ਼ਰਮਾ,ਪਿ੍ਰਅੰਕਾ ਦੇਵੀ,ਸੁਰਜੀਤ ਕੌਰ ਕਰਤਾਰ ਸਿੰਘ ਚੱਕ ਮਨਹਾਸਾਂ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਕਿਸਾਨ ਮਹਿਲਾਵਾਂ ਹਾਜ਼ਰ ਸਨ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਕੋਵਿਡ -19 ਦਾ ਖਤਰਾ ਲਗਾਤਾਰ ਵਧ ਰਿਹਾ ਹੈ।ਉਨਾਂ ਕਿਹਾ ਕਿ ਇਸ ਬਿਮਾਰੀ ਤੋਂ ਬਚਣ ਲਈ ਸਾਨੂੰ ਸਾਰਿਆਂ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ।ਉੁਨਾਂ ਕਿਹਾ ਕਿ ਆਪਸੀ ਸਮਾਜਿਕ ਦੂਰੀ ਬਣਾ ਕੇ ਰੱਖਣੀ, ਮਾਸਕ ਪਾ ਕੇ ਰੱਖਣਾ,ਹੱਥਾਂ ਨੂੰ ਵਾਰ ਵਾਰ ਧੋਣਾ ਅਜਿਹÇਆਂ ਸਾਵਧਾਨੀਆ ਹਨ ਜਿਸ ਨਾਲ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ।

Advertisements

ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਬਿਮਾਰੀ ਤੋਂ ਬਚਾਅ ਲਈ 45 ਸਾਲ ਤੋਂ ਵੱਧ ਉਮਰ ਦੇ ਹਰੇਕ ਵਿਅਕਤੀ ਨੂੰ ਕੋਵਿਡ ਦੇ ਟੀਕੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਲਗਾਏ ਜਾ ਰਹੇ ਹਨ ਇਸ ਲਈ 45 ਸਾਲ ਤੋਂ ਵੱਧ ਉਮਰ ਦੇ ਹਰੇਕ ਵਿਅਕਤੀ ਨੂੰ ਬਿਨਾਂ ਕਿਸੇ ਡਰ ਤੋਂ ਜਲਦ ਤੋਂ ਜਲਦ ਟੀਕਾਕਰਣ ਕਰਵਾ ਲੈਣਾ ਚਾਹੀਦਾ ਹੈ। ਉਨਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ,ਕੱਦੂ ਕੀਤੇ ਜਾਣ ਵਾਲੇ ਝੋਨੇ ਦਾ ਬੇਹਤਰ ਵਿਕਲਪ ਹੈ।ਉਨਾਂ ਕਿਹਾ ਕਿ ਮਈ ਦੇ ਅਖੀਰ ਵਿਚ ਸਿੱਧੀ ਬਿਜਾਈ ਨਾਲ ਬੀਜੀ ਝੋਨੇ ਦੀ ਫਸਲ ਚੰਗਾ ਝਾੜ ਦਿੰਦੀ ਹੈ । ਉਨਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਸਿਰਫ ਦਰਮਿਆਨੀਆਂ ਅਤੇ ਭਾਰੀਆਂ ਜਮੀਨਾਂ ਵਿੱਚ ਹੀ ਕਰਨੀ ਚਾਹੀਦੀ। ਉਨਾਂ ਕਿਹਾ ਕਿ ਸਿੱਧੀ ਬਿਜਾਈ ਲਈ ਘੱਟ ਜਾਂ ਦਰਮਿਆਨਾ ਸਮਾਂ ਲੈਕੇ ਪੱਕਣ ਵਾਲੀਆ ਕਿਸਮਾਂ ਦੀ ਚੋਣ ਕਰੋ ਅਤੇ ਦੋਗਲੀਆਂ ਕਿਸਮਾਂ ਤੋਂ ਗੁਰੇਜ ਕਰਨਾ ਚਾਹੀਦਾ। ਉਨਾਂ ਮੱਕੀ ਦੀ ਕਾਸ਼ਤ ਬਾਰੇ ਕਿਹਾ ਕਿ ਵਧੇਰੇ ਪੈਦਾਵਾਰ ਲੈਣ ਲਈ ਮੱਕੀ ਦੀ ਬਿਜਾਈ ਛੱਟੇ ਦੀ ਬਿਜਾਏ ਖਾਲੀਆਂ ਵਿੱਚ ਕੇਰ ਕੇ ਜਾਂ ਵੱਟਾਂ ਉੱਪਰ ਚੋਗ ਕੇ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਭਵਿੱਖ ਦੀਆਂ ਜ਼ਰੂਰਤਾਂ ਅਨੁਸਾਰ ਕਣਕ ਦਾ ਬੀਜ ਖੁਦ ਤਿਆਰ ਕਰਨਾ ਚਾਹੀਦਾ।ਉਨਾਂ ਕਿਹਾ ਕਿ ਘਰੇਲੂ ਜ਼ਰੂਰਤਾਂ ਅਨੁਸਾਰ ਦਾਲਾਂ ਅਤੇ ਸਬਜੀਆਂ ਦੀ ਕਾਸਤ ਕਰਨ ਨਾਲ ਘਰੇਲੂ ਖਰਚੇ ਘਟਾਏ ਜਾ ਸਕਦੇ ਹਨ ਅਤੇ ਸਿਹਤਮੰਦ ਸਬਜੀਆਂ ਮਿਲਣ ਕਾਰਨ ਸਿਹਤ ਵੀ ਚੰਗੀ ਰਹਿ ਸਕਦੀ ਹੈ। ਉਨਾਂ ਕਿਹਾ ਕਿ ਜਿਪਸਮ ਅਤੇ ਜੰਤਰ ਦਾ ਬੀਜ ਸਬਸਿਡੀ ਤੇ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਹਰੀ ਖਾਦ ਕਰਨ ਦੇ ਚਾਹਵਾਨ ਕਿਸਾਨ ਸੰਬੰਧਤ ਖੇਤੀਬਾੜੀ ਦਫਤਰ ਨਾਲ ਸੰਪਰਕ ਕਰ ਸਕਦਾ ਹੈ। ਡਾ. ਪੁਰਵਾ ਨੇ ਕਿਹਾ ਕਿ ਕਿਸਾਨ ਮਹਿਲਾਵਾਂ ਵਿਹਲੇ ਸਮੇਂ ਦਾ ਸਦਉਪਯੋਗ ਕਰਕੇ ਘਰੇਲੂ ਆਮਦਨ ਵਿੱਚ ਵਾਧਾ ਕਰ ਸਕਦੀਆ ਹਨ ਉਨਾਂ ਕਿਹਾ ਕਿ ਕਿ੍ਰਸ਼ੀ ਵਿਗਿਆਨ ਕੇਂਦਰ ਵੱਲੋਂ ਸਾਹਵਾਨ ਕਿਸਾਨ ਮਹਿਲਾਵਾਂ ਨੂ ਹਰੇਕ ਤਰਾਂ ਦੀ ਸਿਖਲਾਈ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ।ਉਨਾਂ ਕਿਹਾ ਕਿ ਜੇਕਰ ਕਿਸਾਨ ਮਹਿਲਾਵਾਂ ਸਮੂਹ ਬਣਾ ਕੇ ਕੰਮ ਸ਼ੁਰੂ ਕਰਨ ਤਾਂ ਬੇਹਤਰ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ।ਉਦਮੀ ਕਿਸਾਨ ਜੀਤ ਸਿੰਘ ਨੇ ਦੱਸਿਆ ਕਿ ਵਰਖਾ ਨਾਂ ਹੋਣ ਅਤੇ ਪਾਣੀ ਦੀ ਘਾਟ ਕਾਰਨ ਬਰਾਨੀ ਕਣਕ ਦੀ ਫਸਲ ਬਿੱਲਕੁਲ ਖਰਾਬ ਹੋ ਗਈ ਹੈ ਉਨਾਂ ਡਿਪਟੀ ਕਮਿਸ਼ਨਰ ਜੀ ਤੋਂ ਮੰਗ ਕਤਿੀ ਕਿ ਇਸ ਇਲਾਕੇ ਨੂੰ ਪਹਿਲ ਦੇ ਆਧਾਰ ਤੇ ਬਿਜਲੀ ਜਾਂ ਸੂਰਜੀ ਸ਼ਕਤੀ ਨਾਲ ਚੱਲਣ ਵਾਲੇ ਟਿਊਬਵੈਲ ਦੇ ਕੁਨੈਕਸ਼ਨ ਦਿੱਤੇ ਜਾਣ ਤਾਂ ਜੋ ਕਿਸਾਨਾਂ ਦਾ ਆਰਥਿਕ ਪੱਖੋਂ ਨੁਕਸਾਨ ਨਾਂ ਹੋਵੇ।

LEAVE A REPLY

Please enter your comment!
Please enter your name here