ਆਮਦਨ ਕਰ ਅਤੇ ਗੁਡਜ਼ ਤੇ ਸਰਵਿਸ ਟੈਕਸ ਵਿਭਾਗ ਦੀਆਂ ਖੇਡਾਂ ਦਾ ਉਦਘਾਟਨ

ਪਟਿਆਲਾ (ਦ ਸਟੈਲਰ ਨਿਊਜ਼): ਸੈਂਟਰਲ ਰੈਵਿਨਿਊ ਸਪੋਰਟਸ ਬੋਰਡ ਵੱਲੋਂ ਆਮਦਨ ਕਰ ਵਿਭਾਗ ਅਤੇ ਗੁਡਜ਼ ਤੇ ਸਰਵਿਸ ਟੈਕਸ ਵਿਭਾਗ ਦੀਆਂ ਕਰਵਾਈਆਂ ਜਾ ਰਹੀਆਂ ਖੇਡਾਂ ਤਹਿਤ ਚੰਡੀਗੜ੍ਹ-ਪਟਿਆਲਾ ਸਬ ਜ਼ੋਨ ਦੀ ਦੋ ਰੋਜ਼ਾ ਸਪੋਰਟਸ ਮੀਟ ਦਾ ਉਦਘਾਟਨ ਅੱਜ ਇੱਥੇ ਪੋਲੋ ਗਰਾਊਂਡ ਵਿਖੇ ਉੱਤਰ-ਪੱਛਮ ਜ਼ੋਨ ਦੇ ਆਮਦਨ ਕਰ ਵਿਭਾਗ ਦੇ ਪ੍ਰਿੰਸੀਪਲ ਚੀਫ਼ ਕਮਿਸ਼ਨਰ ਪ੍ਰਨੀਤ ਸਿੰਘ ਸਚਦੇਵ ਨੇ ਕੀਤਾ।
ਇਸ ਟੂਰਨਾਮੈਂਟ ਵਿੱਚ ਆਮਦਨ ਕਰ ਵਿਭਾਗ ਅਤੇ ਗੁਡਜ਼ ਤੇ ਸਰਵਿਸ ਟੈਕਸ ਵਿਭਾਗ ਦੇ ਉੱਤਰ ਅਤੇ ਪੱਛਮ ਜ਼ੋਨ ਦੇ 350 ਦੇ ਕਰੀਬ ਅਧਿਕਾਰੀ ਤੇ ਕਰਮਚਾਰੀ ਖਿਡਾਰੀ 16 ਈਵੈਂਟਾਂ ਵਿੱਚ ਹਿੱਸਾ ਲੈ ਰਹੇ ਹਨ, ਜਿਨ੍ਹਾਂ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਚੀਫ਼ ਕਮਿਸ਼ਨਰ ਪ੍ਰਨੀਤ ਸਿੰਘ ਸਚਦੇਵ ਨੇ ਕਿਹਾ ਕਿ ਖਿਡਾਰੀ ਹਮੇਸ਼ਾ ਹੀ ਸਮਰਪਿਤ ਅਤੇ ਟੀਮ ਭਾਵਨਾ ਨੂੰ ਮੁੱਖ ਰੱਖਕੇ ਖੇਡਦੇ ਹਨ, ਇਸ ਲਈ ਖਿਡਾਰੀ ਭ੍ਰਿਸ਼ਟਾਚਾਰ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿੰਦੇ ਹਨ।

Advertisements

ਆਮਦਨ ਕਰ ਵਿਭਾਗ ਦੇ ਉੱਤਰ-ਪੱਛਮ ਜ਼ੋਨ ਦੇ ਪ੍ਰਿੰਸੀਪਲ ਚੀਫ਼ ਕਮਿਸ਼ਨਰ ਪ੍ਰਨੀਤ ਸਿੰਘ ਸਚਦੇਵ ਵੱਲੋਂ ਸ਼ਮੂਲੀਅਤ, ਭ੍ਰਿਸ਼ਟਾਚਾਰ ਤੇ ਸਮਾਜਿਕ ਬੁਰਾਈਆਂ ਤੋਂ ਦੂਰ ਰਹਿੰਦੇ ਹਨ ਖਿਡਾਰੀ-ਪ੍ਰਨੀਤ ਸਿੰਘ ਸਚਦੇਵ

ਕਮਿਸ਼ਨਰ ਸਚਦੇਵ ਨੇ ਫੀਫ਼ਾ ਫੁਟਬਾਲ ਵਰਲਡ ਕੱਪ ਦਾ ਜ਼ਿਕਰ ਕਰਦਿਆਂ ਕਿਹਾ ਕਿ ਖੇਡਾਂ ਮਨੁੱਖੀ ਮਨ ਨੂੰ ਤਬਦੀਲ ਕਰਕੇ ਇੱਕ ਸੱਚਾ ਇਨਸਾਨ ਬਣਾਉਂਦੀਆਂ ਹਨ, ਇਸੇ ਲਈ ਆਪਣੀ ਟੀਮ ਵੀ ਚੰਗੀ ਨਾ ਹੋਣ ਦੇ ਬਾਵਜੂਦ ਕਤਰ ਵੱਡੀ ਰਾਸ਼ੀ ਖ਼ਰਚ ਕਰਕੇ ਇਹ ਕੱਪ ਕਰਵਾ ਰਿਹਾ ਹੈ। ਇਸ ਲਾਅਨ ਟੈਨਿਸ ‘ਚ ਜੀ.ਐਸ.ਟੀ., ਫੁੱਟਬਾਲ ‘ਚ ਜੀ.ਐਸ.ਟੀ., ਕ੍ਰਿਕਟ ‘ਚ ਇਨਕਮ ਟੈਕਸ, ਹਾਕੀ ‘ਚ ਜੀ.ਐਸ.ਟੀ, ਬਾਸਕਟਬਾਲ ‘ਚ ਇਨਕਮ ਟੈਕਸ, ਵਾਲੀਬਾਲ ‘ਚ ਵੀ ਇਨਕਮ ਟੈਕਸ ਨੇ ਜਿੱਤ ਹਾਸਲ ਕੀਤੀ ਜਦਕਿ ਬੈਡਮਿੰਟਨ ਤੇ ਟੇਬਲ ਟੈਨਿਸ ਦੇ ਈਵੈਂਟ ਵੀ ਕਰਵਾਏ ਗਏ।

ਇਸ ਮੌਕੇ ਓਲੰਪੀਅਨ ਤਰਲੋਚਨ ਸਿੰਘ ਸੰਧੂ, ਚੀਫ਼ ਕਮਿਸ਼ਨਰ ਅੰਮ੍ਰਿਤਸਰ ਜਹਾਂ ਜੇਬ ਅਖ਼ਤਰ, ਸਪੋਰਟ ਕਮੇਟੀ ਦੇ ਚੇਅਰਮੈਨ ਪਟਿਆਲਾ ਦੇ ਚੀਫ਼ ਕਮਿਸ਼ਨਰ ਪ੍ਰਭਜੋਤ ਕੌਰ, ਲੁਧਿਆਣਾ ਦੇ ਚੀਫ਼ ਕਮਿਸ਼ਨਰ ਬਿਕਰਮ ਗੌੜ, ਜੀ.ਐਸ.ਟੀ. ਦੇ ਚੀਫ਼ ਕਮਿਸ਼ਨਰ ਰਜੇਸ਼ ਸੋਢੀ, ਮਨਵੀਰ ਸਿੰਘ ਸਹਿਗਲ, ਆਮਦਨ ਕਰ ਦੇ ਡਿਪਟੀ ਕਮਿਸ਼ਨਰ ਅਨਮੋਲਦੀਪ ਸਿੰਘ, ਜਸਵੀਰ ਸਿੰਘ ਸੈਣੀ ਆਈ.ਟੀ.ਓ. ਮੁੱਖ ਦਫ਼ਤਰ, ਆਈ.ਟੀ.ਓ. ਸੰਗਰੂਰ ਬਿਕਰਮਜੀਤ ਸਿੰਘ, ਇੰਸਪੈਕਟਰ ਮਨਦੀਪ ਕਾਲਰਾ ਅਤੇ ਐਡਮਿਨ ਅਫ਼ਸਰ ਮਹਿਤਾਬ ਸਿੰਘ ਸਮੇਤ ਹੋਰ ਅਧਿਕਾਰੀ ਮੌਜੂਦ ਸਨ। ਚੀਫ਼ ਕਮਿਸ਼ਨਰ ਪ੍ਰਭਜੋਤ ਕੌਰ ਨੇ ਪ੍ਰਿੰਸੀਪਲ ਚੀਫ਼ ਕਮਿਸ਼ਨਰ ਪ੍ਰਨੀਤ ਸਿੰਘ ਸਚਦੇਵ ਅਤੇ ਹੋਰ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਸਾਰੇ ਖਿਡਾਰੀਆਂ ਦਾ ਵੀ ਸਵਾਗਤ ਕੀਤਾ।

LEAVE A REPLY

Please enter your comment!
Please enter your name here