ਮਹਿੰਦਰ ਹਮੀਰਾ ਡੈਮੋਕ੍ਰੇਟਿਕ ਭਾਰਤੀਯ ਲੋਕ ਦੱਲ ਵਿੱਚ ਹੋਏ ਸ਼ਾਮਿਲ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ: ਡੈਮੋਕ੍ਰੇਟਿਕ ਭਾਰਤੀਯ ਲੋਕ ਦੱਲ ਇੱਕ ਅਹਿਮ ਮੀਟਿੰਗ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਗੁਰਮੁੱਖ ਸਿੰਘ ਖੋਸਲਾ ਦੀ ਅਗਵਾਈ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਖੋਸਲਾ ਨੇ ਕਿਹਾ ਕਿ ਅੱਜ ਅਸੀਂ ਵਾਲਮੀਕਿ ਮਜਬੀ ਸਿੰਘ ਮੋਰਚੇ ਦੇ ਪ੍ਰਧਾਨ ਮਹਿੰਦਰ ਸਿੰਘ ਹਮੀਰੇ ਦਾ ਤਹਿ ਦਿਲ ਤੌਂ ਧੰਨਵਾਦ ਕਰਦੇ ਹਾਂ ਜੋ ਡੈਮੋਕ੍ਰੇਟਿਕ ਭਾਰਤੀਯ ਲੋਕ ਦਲ ਦੀ ਮਜਬੂਤੀ  ਲਈ ਅੱਜ ਪਾਰਟੀ ਵਿੱਚ ਸ਼ਾਮਿਲ ਹੋਏ ਹਨ! ਖੋਸਲਾ ਨੇ ਕਿਹਾ ਕਿ ਮਹਿੰਦਰ ਸਿੰਘ ਹਮੀਰਾ ਨੂੰ ਬਹੁਤ ਜਲਦੀ ਡੈਮੋਕ੍ਰੇਟਿਕ ਭਾਰਤੀਯ ਲੋਕ ਦੱਲ ਵੱਲੋਂ ਵੱਡੀ ਜੁਮੇਵਾਰੀ ਸੌੰਪੀ ਜਾਵੇਗੀ ! ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ 2024 ਵਿੱਚ ਆ ਰਹੀਆਂ ਲੋਕ ਸਭਾ ਦੀਆਂ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਹੁਣ ਤੌਂ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ!

Advertisements

ਖੋਸਲਾ ਨੇ ਕਿਹਾ ਕਿ ਲੋਕ ਸਭਾ ਦੀਆਂ ਚੋਣਾਂ ਵਿੱਚ ਡੈਮੋਕ੍ਰੇਟਿਕ ਭਾਰਤੀਯ  ਲੋਕ ਦੱਲ ਪੂਰੇ ਦੇਸ਼ ਵਿੱਚ ਆਪਣੇ ਉਮੀਦਵਾਰ ਖੜ੍ਹੇ ਕਰੇਗਾ ! ਇਸ ਮੌਕੇ ਮਹਿੰਦਰ ਸਿੰਘ ਹਮੀਰਾ ਨੇ ਡੈਮੋਕ੍ਰੇਟਿਕ ਭਾਰਤੀਯ ਲੋਕ ਦੇ ਰਾਸ਼ਟਰੀ ਪ੍ਰਧਾਨ ਗੁਰਮੁੱਖ ਸਿੰਘ ਖੋਸਲਾ ਜੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜੋ ਵੀ ਮੈਨੂੰ ਪਾਰਟੀ ਵੱਲੋਂ ਜੁਮੇਵਾਰੀ ਸੌੰਪੀ ਜਾਵੇਗੀ ਉਸ ਨੂੰ ਮੈ ਆਪਣੀ ਤੰਨ ਦੇਹੀ ਨਾਲ ਨਿਭਾਵਾਂਗਾ ਅਤੇ ਡੈਮੋਕ੍ਰੇਟਿਕ ਭਾਰਤੀਯ ਲੋਕ ਦੱਲ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਕੰਮ ਕਰਾਂਗਾ ! ਇਸ ਮੌਕੇ ਹੋਰਨਾਂ ਤੋਂ ਇਲਾਵਾ ਮੰਗਤ ਰਾਮ ਕਲਿਆਣ ਰਾਸ਼ਟਰੀ ਸਕੱਤਰ, ਤਰਸੇਮ ਸਿੰਘ, ਬਲਬਿੰਦਰ ਸਿੰਘ  ਸਰਪੰਚ ਧਾਲੀਵਾਲ ਪੱਡੇ, ਸਰਦਾਰ ਜੈਮਲ ਸਿੰਘ ਆਦਿ ਮੌਜੂਦ ਸਨ!

LEAVE A REPLY

Please enter your comment!
Please enter your name here