ਖੋਜੇਵਾਲ ਚਰਚ ਵੱਲੋਂ 21 ਤਰੀਕ ਨੂੰ ਕੱਢੀ ਜਾਵੇਗੀ ਸ਼ੋਭਾ ਯਾਤਰਾ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਦ ਓਪਨ ਡੋਰ ਚਰਚ ਖੋਜੇਵਾਲ ਵਿੱਚ ਚੱਲ ਰਹੀ ਹਫਤਾਵਾਰੀ ਪ੍ਰਾਰਥਨਾ ਸਭਾ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਹਾਜ਼ਰੀ ਭਰ ਰਹੀਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਪੰਤੇਕੋਸਟਲ ਕ੍ਰਿਸ਼ਚਨ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਪਾਸਟਰ ਹਰਪ੍ਰੀਤ ਸਿੰਘ ਦਿਓਲ ਜੀ ਵੱਲੋਂ ਸਭ ਨੂੰ ਕ੍ਰਿਸਮਸ ਤੇ ਨਵੇਂ ਸਾਲ ਦੀਆਂ ਮੁਬਾਰਕਾਂ ਦਿਤੀਆਂ ਗਈਆਂ  ਅਤੇ ਦੱਸਿਆ ਕਿ 21 ਦਸੰਬਰ ਦਿਨ ਬੁੱਧਵਾਰ ਨੂੰ ਪ੍ਰਭੂ ਯਿਸ਼ੂ ਮਸੀਹ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਹਰ ਸਾਲ ਦੀ ਤਰ੍ਹਾਂ ਦ ਓਪਨ ਡੋਰ ਚਰਚ ਵੱਲੋਂ ਸ਼ੋਭਾ ਯਾਤਰਾ ਪੂਰੇ ਉਤਸ਼ਾਹ ਨਾਲ ਕੱਢੀ ਜਾਵੇਗੀ। ਜਿਸ ਵਿੱਚ ਸਾਰੀਆ ਸੰਗਤਾਂ ਨੂੰ ਆਪਣੇ ਆਪਣੇ ਸਾਧਨ ਲੈ ਕੇ ਭਾਰੀ ਗਿਣਤੀ ਵਿੱਚ ਸਵੇਰੇ 11 ਵਜੇ ਤੋਂ ਪਹਿਲਾਂ ਪਹਿਲਾਂ ਪਹੁੰਚਣ ਲਈ ਕਿਹਾ ਅਤੇ ਨਾਲ ਦੱਸਿਆ ਕਿ ਆਈਆਂ ਹੋਈਆਂ ਸਾਰੀਆਂ ਸੰਗਤਾਂ ਲਈ ਖੋਜੇਵਾਲ ਚਰਚ ਵਿੱਚ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ ਤੇ ਨਾਲ ਹੀ ਸਮੂਹ ਸੰਗਤਾਂ ਨੂੰ ਅਪੀਲ ਵੀ ਕੀਤੀ ਕਿ ਸ਼ੋਭਾ ਯਾਤਰਾ ਦੌਰਾਨ ਸਾਰੀ ਸੰਗਤ ਨੇ ਪੂਰੇ ਪਿਆਰ, ਸਤਿਕਾਰ ਅਤੇ ਅਨੁਸਾਸ਼ਨ ਨਾਲ ਚਲਣਾ ਹੈ ਸਾਰੇ ਵਲੰਟੀਅਰ, ਸੇਵਾਦਾਰਾਂ ਨੂੰ ਸੂਚਿਤ ਕੀਤਾ ਕਿ ਆਪਣੀ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਵਫ਼ਾਦਾਰੀ ਨਾਲ ਨਿਭਾਉਣੀ ਹੈ।

Advertisements

ਸੰਗਤਾਂ ਨੂੰ ਸੰਬੋਧਿਤ ਕਰਦਿਆਂ ਦੱਸਿਆ ਕਿ ਪੂਰੀ ਸ਼ੋਭਾ ਯਾਤਰਾ ਦੌਰਾਨ ਪੰਤੇਕੋਸਟਲ ਯੂਥ ਵਿੰਗ ਪ੍ਰਧਾਨ ਬਲਵਿੰਦਰ ਸਾਬ੍ਹੀ ਇਸ ਸ਼ੋਭਾ ਯਾਤਰਾ ਵਿੱਚ ਸੰਗਤਾਂ ਨੂੰ ਆਪਣੀ ਸੇਵਾਵਾਂ ਪ੍ਰਦਾਨ ਕਰਨਗੇ, ਪਾਸਟਰ ਦਿਓਲ ਜੀ ਵੱਲੋਂ ਯੂਥ ਪ੍ਰਧਾਨ ਸਾਬ੍ਹੀ ਨੂੰ ਖਾਸ ਜਿੰਮੇਵਾਰੀਆਂ ਵੀ ਸੋਪੀਆਂ ਗਈਆਂ! ਖੋਜੇਵਾਲ ਤੋਂ ਸ਼ੁਰੂ ਹੋ ਕੇ ਪਹਿਲਾਂ ਪੜਾਅ ਡੀ. ਸੀ. ਚੌਂਕ, ਦੂਜਾ ਪੜਾਅ ਬੱਸ ਸਟੈਂਡ ਚੌਂਕ, ਤੀਜਾ ਜਲੋਖਾਨਾ ਚੌਂਕ, ਚੋਥਾ ਸ਼ਹੀਦ ਭਗਤ ਸਿੰਘ ਚੌਂਕ, ਪੰਜਵਾਂ ਕਚਹਿਰੀ ਚੌਂਕ, ਛੇਵਾਂ ਪੜਾਅ ਸੈਨਿਕ ਸਕੂਲ ਚੌਂਕ, ਸਤਵਾਂ ਡੀ. ਸੀ ਚੌਂਕ ਤੇ ਸਮਾਪਤੀ ਹੋਵੇਗੀ। ਇਸ ਸਮੇ ਪਾਸਟਰ ਅਗਸਟਿਨ, ਪਾਸਟਰ ਸੰਦੀਪ, ਪ੍ਰਧਾਨ ਸੰਧਾਵਾਲੀਆ ਪੀ.ਸੀ.ਪੀ.ਸੀ, ਯੂਥ ਪ੍ਰਧਾਨ ਸਾਬ੍ਹੀ ਪੀ.ਸੀ.ਪੀ.ਸੀ, ਉਪ ਪ੍ਰਧਾਨ ਜੈ ਰਾਮ ਬੱਧਣ, ਟੀ.ਓ.ਡੀ.ਸੀ., ਸੀਨੀਅਰ ਸਿਸਟਰ ਗ੍ਰੇਸ, ਸਿਸਟਰ ਜਸਵਿੰਦਰ, ਸਿਸਟਰ ਊਸ਼ਾ, ਸਿਸਟਰ ਬਲਵਿੰਦਰ, ਸਿਸਟਰ ਰਾਜ, ਰਾਜਵਿੰਦਰ ਝੰਡ, ਗੁਰਮੇਲ, ਸੱਭਰਵਾਲ, ਰਾਜਿੰਦਰ ਕੁਮਾਰ ਤੇ ਓਪਨ ਡੋਰ ਚਰਚ ਦੇ ਹੋਰ ਬਹੁਤ ਸਾਰੇ ਸੀਨੀਅਰ ਮੈਬਰ ਮੌਜੂਦ ਸਨ! ਇਸ ਸਮੇ ਓਪਨ ਡੋਰ ਚਰਚ ਖੋਜੇਵਾਲ ਦੀ ਪ੍ਰਬੰਧਕੀ ਕਮੇਟੀ ਵੀ ਮੌਜੂਦ ਸੀ, ਜਿਨ੍ਹਾਂ ਨੇ ਥਾਂ ਥਾਂ ਤੇ ਲੰਗਰ ਛਕਾਉਣ ਦੀਆਂ ਜਿੰਮੇਵਾਰੀਆਂ ਬੜੇ ਉਤਸ਼ਾਹ ਨਾਲ ਪ੍ਰਾਪਤ ਕੀਤੀਆਂ।

LEAVE A REPLY

Please enter your comment!
Please enter your name here