ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਦਿੱਤੀ ਜਾ ਰਹੀ ਹੈ ਫਸਟ ਏਡ ਦੀ ਟਰੇਨਿੰਗ

ਗੁਰਦਾਸਪੁਰ, (ਦ ਸਟੈਲਰ ਨਿਊਜ਼): ਡਾ. ਹਿਮਾਂਸ਼ੂ ਅਗਰਵਾਲ, ਆਈ.ਏ.ਐੱਸ, ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜਿ਼ਲ੍ਹਾ ਰੈਡ ਕਰਾਸ/ਸੈਟ ਜ਼ੋਨ ਕੇਂਦਰ, ਗੁਰਦਾਸਪੁਰ ਦੇ ਦਿਸ਼ਾ-ਨਿਰਦੇਸਾਂ ਅਤੇ ਰਹਿਨੁਮਾਈ ਹੇਠ ਰੈਡ ਕਰਾਸ ਦਫ਼ਤਰ ਵਿਚ ਬੱਚਿਆ ਨੂੰ ਫਸਟ ਏਡ ਦੀ ਟਰੇਨਿੰਗ ਦਿੱਤੀ ਜਾ ਰਹੀ ਹੈ। ਇਹ ਟਰੇਨਿੰਗ ਜ਼ਿਲ੍ਹਾ ਰੈਡ ਕਰਾਸ, ਗੁਰਦਾਸਪੁਰ ਦੇ ਸਕੱਤਰ/ਜਿ਼ਲ੍ਹਾ ਟਰੇਨਿੰਗ ਅਫ਼ਸਰ ਰਾਜੀਵ ਸਿੰਘ ਵੱਲੋਂ ਕਰਵਾਈ ਜਾ ਰਹੀ ਹੈ, ਜਿਸ ਵਿਚ ਉਹਨਾਂ ਵਲੋ ਟਰੇਨਿੰਗ ਪ੍ਰਾਪਤ ਕਰ ਰਹੇ ਬੱਚਿਆਂ ਨੂੰ ਰੈਡ ਕਰਾਸ ਦੇ ਇਤਿਹਾਸ ਬਾਰੇ, ਫਸਟ ਏਡ ਦੀ ਮਹੱਹਤਤਾ ਬਾਰੇ ਦਸਿਆ ਗਿਆ।

Advertisements

ਸ੍ਰੀ ਰਾਜੀਵ ਸਿੰਘ ਨੇ ਕਿ ਜੇਕਰ ਸਾਨੂੰ ਸਹੀ ਤਰੀਕੇ ਦੇ ਨਾਲ ਫਸਟ ਏਡ ਦੀ ਜਾਣਕਾਰੀ ਹੋਵੇ ਤਾਂ ਅਸੀਂ ਕਿਸੇ ਵੀ ਤਰ੍ਹਾਂ ਦੀ ਦੁਰਘਟਨਾ ਵਿਚ ਜ਼ਖਮੀ ਹੋਏ ਵਿਅਕਤੀ ਦੀ ਮਦਦ ਕਰਕੇ ਉਸ ਦੀ ਜਾਨ ਬਚਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਦੇਖਣ ਵਿੱਚ ਆਇਆ ਹੈ ਕਿ ਜਿਆਦਾਤਰ ਲੋਕ ਹਾਦਸਾ ਹੋਣ ਤੋਂ ਬਾਅਦ ਘਬਰਾ ਜਾਂਦੇ ਹਨ ਪਰ ਉਸ ਸਮੇ ਜੇਕਰ ਉਹਨਾਂ ਹਾਲਤਾਂ ਦਾ ਸਾਹਮਣਾ ਦਲੇਰੀ ਅਤੇ ਸੁਝਬੁਝ ਦੇ ਨਾਲ ਕੀਤਾ ਜਾਵੇ ਤਾਂ ਕਾਫੀ ਹੱਦ ਤੱਕ ਜ਼ਖਮੀ ਵਿਅਕਤੀ ਦੀ ਜਾਨ ਬਚਾਈ ਜਾ ਸਕਦੀ ਹੈ। ਟਰੇਨਿੰਗ ਦੌਰਾਨ ਰਾਜੀਵ ਸਿੰਘ ਨੇ ਦੱਸਿਆ ਕਿ ਜੇਕਰ ਜ਼ਖਮੀ ਵਿਅਕਤੀ ਦੇ ਗਲੇ ਵਿਚੋ ਘਰਾੜੇਦਾਰ ਅਵਾਜ਼ ਆ ਰਹੀ ਹੋਵੇ ਤਾਂ ਉਸ ਵਿਅਕਤੀ ਨੂੰ ਰਿਕਵਰੀ ਪੁਜੀਸਨ ਭਾਵ ਵੱਖੀ ਭਾਰ ਕਰਕੇ ਹੀ ਹਸਪਤਾਲ ਲੈਕੇ ਆਉਣਾ ਚਾਹੀਦਾ ਹੈ, ਇਸ ਤ੍ਹਰਾਂ ਕਰਨ ਦੇ ਨਾਲ ਉਸ ਵਿਅਕਤੀ ਦੇ ਫੇਫੜੇਆਂ ਅੰਦਰ ਖੂਨ ਨਹੀਂ ਜਾਂਦਾ ਅਤੇ ਉਸ ਨੂੰ ਸਾਹ ਲੈਣ ਵਿਚ ਕੋਈ ਮੁਸਕਿਲ ਪੇਸ਼ ਨਹੀ ਆਉਂਦੀ ਹੈ।

ਇਸ ਤੋਂ ਇਲਾਵਾ ਗਲੇ ਵਿਚ ਕੋਈ ਚੀਜ ਫੱਸ ਜਾਵੇ ਤਾਂ ਉਸ ਨੂੰ ਕਿਸ ਤ੍ਹਰਾਂ ਨਾਲ ਬਾਹਰ ਕੱਢਣਾ ਚਾਹੀਦਾ ਹੇੈ ਅਤੇ ਜੇਕਰ ਕਿਸੇ ਵਿਅਕਤੀ ਦਾ ਸਾਹ ਬੰਦ ਹੋ ਜਾਵੇ ਤਾਂ ਉਸ ਨੂੰ ਕਿਸ ਤ੍ਹਰਾਂ ਬਨਾਵਟੀ ਸਾਹ ਦੇਣਾ ਚਾਹੀਦਾ ਹੈ, ਇਸ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਅਤੇ ਇਸ ਦਾ ਅਭਿਆਸ ਵੀ ਬੱਚਿਆਂ ਪਾਸੋਂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਫਸਟ ਏਡ ਦੀ ਟਰੇਨਿੰਗ ਹਰ ਇੱਕ ਵਿਅਕਤੀ ਨੂੰ ਹੋਣੀ ਬਹੁਤ ਜਰੂਰੀ ਹੈ। ਇਸ ਦੇ ਨਾਲ ਹੀ ਸਕੱਤਰ ਰੈੱਡ ਕਰਾਸ ਰਜੀਵ ਕੁਮਾਰ ਨੇ ਬੱਚਿਆਂ ਨੂੰ ਸੰਦੇਸ਼ ਦਿੱਤਾ ਕਿ ਨੌਜਵਾਨਾਂ ਨੂੰ ਨਸਿਆਂ ਤੋ ਦੂਰ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਵਾਤਾਵਾਰਨ ਦੀ ਸੰਭਾਲ ਲਈ ਵੱਧ ਤੋਂ ਵੱਧ ਪੌਦੇ ਲਗਾਉਣ ਦੀ ਪ੍ਰੇਰਨਾ ਵੀ ਬੱਚਿਆਂ ਨੂੰ ਦਿੱਤੀ।  

LEAVE A REPLY

Please enter your comment!
Please enter your name here