ਪਿੰਡ ਡੋਗਰਾਵਾਲ ਵਿਖੇ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ 

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਏਡੀਸੀ ਡੀ ਪਰਮਜੀਤ ਕੌਰ ਦੇ ਦਿਸ਼ਾ ਨਿਰਦੇਸ਼ਾ ਤੇ ਡੀ ਸੀ ਈ ਓ ਸ ਗੁਰਪ੍ਰਤਾਪ ਸਿੰਘ ਦੀ ਯੋਗ ਅਗਵਾਈ ਵਿੱਚ ਕਪੂਰਥਲਾ ਦੇ ਨੇੜਲੇ ਪਿੰਡ ਡੋਗਰਾਵਾਲ ਵਿਖੇ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ ਡਾਕਟਰ ਨਵਰੋਜ਼ ਸਿੰਘ ਰੂਰਲ ਮੈਡੀਕਲ ਅਫਸਰ ਦੀ ਦੇਖਰੇਖ ਵਿਚ ਲਗਾਏ ਗਏ ।

Advertisements

ਮੈਡੀਕਲ ਕੈਂਪ ਵਿਚ ਵਡੀ ਗਿਣਤੀ ਚ ਮਰੀਜ਼ਾ ਨੇ ਹਾਜ਼ਿਰ ਹੋਕੇ ਕੈਂਪ ਦਾ ਫਾਇਦਾ । ਇਸ ਮੌਕੇ ਡਾਕਟਰਾਂ ਦੀ ਟੀਮ ਨੇ ਮਰੀਜ਼ਾਂ ਦਾ ਮੌਕੇ ਤੇ ਚੈਕਅਪ ਕਰਕੇ ਮੁਫ਼ਤ ਦਵਾਈਆਂ ਵੰਡੀਆਂ ਫਾਰਮਾਸਿਟ ਅਮਰਜੀਤ ਸਿੰਘ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਠੰਡ ਤੇ ਧੁੰਧ ਦੇ ਮੌਸਮ ਨੂੰ ਧਿਆਨ ਚ ਰੱਖਦੇ ਹੋਏ ਠੰਡ ਤੋਂ ਬਚੋ ਤੇ ਖੰਘ, ਰੇਸ਼ਾ ਤੇ ਗਲੇ ਖਰਾਬ ਤੋਂ ਬਚਣ ਲਈ ਤਲੀਆਂ ਚੀਜ਼ਾਂ ਨਾਂ ਖਾਣ ਦੀ ਸਲਾਹ ਦਿਤੀ। ਇਸ ਮੌਕੇ ਪਿੰਡ ਵਾਸੀਆਂ ਨੇ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਡਾਕਟਰੀ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਡਾਕਟਰੀ ਟੀਮ ਵਿੱਚ ਫਾਰਮਾਸਿਟ ਅਮਰਜੀਤ ਸਿੰਘ,ਆਸ਼ਾ ਵਰਕਰ ਸੋਨੀਆ,ਜੱਥੇਦਾਰ ਜਰਨੈਲ ਸਿੰਘ ਡੋਗਰਾਂਵਾਲ,ਸਰਪੰਚ ਮਾਗੋ, ਨਿਰਮਲ ਸਿੰਘ, ਰਾਹੁਲ, ਸਾਬਕਾ ਸਰਪੰਚ ਸੁਖਵਿੰਦਰ ਸਿੰਘ ਹਾਜ਼ਿਰ ਸਨ। 

LEAVE A REPLY

Please enter your comment!
Please enter your name here