31 ਦਸੰਬਰ ਤੱਕ ਬਿਨਾਂ ਜੁਰਮਾਨੇ ਦੇ ਟੈਕਸ ਦਾ ਭੁਗਤਾਨ ਕਰਕੇ ਬਣਦਾ ਪ੍ਰਾਪਰਟੀ ਟੈਕਸ ਜਮਾ ਕਰਵਾਓ: ਅਨੁਪਮ ਕਲੇਰ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ: ਪੰਜਾਬ ਸਰਕਾਰ ਦੇ ਸਥਾਨਕ ਸਰਕਾਰ ਵਿਭਾਗ ਵੱਲੋ ਜਾਰੀ ਨਿਰਦੇਸ਼ਾ ਦੀ ਪਾਲਨਾ ਕਰਦੇ ਹੋਏ ਅਨੁਪਮ ਕਲੇਰ ਕਮਿਸ਼ਨਰ ਨਗਰ ਨਿਗਮ ਕਪੂਰਥਲਾ ਜੀ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਪ੍ਰੋਪਰਟੀ ਟੈਕਸ ਜਲਦ ਤੋ ਜਲਦ ਜਮਾਂ ਕਰਵਾਇਆ ਜਾਵੇ। ਸ਼ਹਿਰ ਵਿੱਚ ਅਜਿਹਿਆ ਬਹੁਤ ਪ੍ਰੋਪਰਟੀਆ ਹਨ। ਜਿਨਾਂ ਦੇ ਮਾਲਕਾ ਵੱਲੋ ਪ੍ਰਾਪਰਟੀ ਟੈਕਸ ਜਮਾਂ ਨਹੀ ਕਰਵਾਇਆ ਗਿਆ।

Advertisements

ਉਹਨਾ ਨੂੰ ਅਪੀਲ ਕੀਤੀ ਜਾਦੀ ਜਿਵੇਂ ਕਿ ਮਿਤੀ- 31.12.2022 ਤੱਕ ਚਲਦੇ ਸਾਲ (ਕਰੰਟ ਇਅਰ) ਉਪਰ ਕੋਈ ਵੀ ਪਨੈਲਟੀ ਨਹੀ ਲਗੇਗੀ ਅਤੇ ਵਸਨੀਕ 31 ਦਸੰਬਰ ਤੱਕ ਬਿਨਾਂ ਜੁਰਮਾਨੇ ਦੇ ਟੈਕਸ ਦਾ ਭੁਗਤਾਨ ਕਰ ਸਕਦੇ ਹਨ ਜਿਸ ਤੋਂ ਬਾਅਦ ਟੈਕਸ ਦੀ ਰਕਮ ‘ਤੇ ਜੁਰਮਾਨਾ ਲੱਗੇਗਾ। ਉਨ੍ਹਾਂ ਨੂੰ 1 ਜਨਵਰੀ 2023 ਤੋਂ 31 ਮਾਰਚ ਤੱਕ ਟੈਕਸ ਦਾ ਭੁਗਤਾਨ ਕਰਨ ‘ਤੇ 10% ਜੁਰਮਾਨਾ ਵੀ ਦੇਣਾ ਹੋਵੇਗਾ।31 ਮਾਰਚ 2023 ਤੋਂ ਬਾਅਦ ਵਸਨੀਕਾਂ ਨੂੰ ਵਿਆਜ ‘ਤੇ 20% ਜੁਰਮਾਨਾ ਅਤੇ 18% ਸਾਲਾਨਾ ਦਾ ਭੁਗਤਾਨ ਕਰਨਾ ਪਵੇਗਾ।ਇਸ ਲਈ ਆਪ ਨੂੰ ਅਪੀਲ ਕੀਤੀ ਜਾਦੀ ਹੈ ਕਿ ਸਮੇਂ ਸਿਰ ਟੈਕਸ ਭਰ ਕੇ ਪਨੈਲਟੀ ਤੋਂ ਛੋਟ ਪ੍ਰਾਪਤ ਕਰੋ ਅਤੇ ਇਕ ਜਿਮੇਵਾਰ ਨਾਗਰਿਕ ਹੋਣ ਦਾ ਹੱਕ ਅਦਾ ਕੀਤਾ ਜਾਵੇ।

LEAVE A REPLY

Please enter your comment!
Please enter your name here