ਢਾਬੇ/ਰੇਸਟੋਰੇਂਟ ਤੇ ਖਾਣਾ ਬਣਾਉਣ ਸਮੇਂ ਦਸਤਾਨੇ ਅਤੇ ਮਾਸਕ ਪਾਉਣਾ ਯਕੀਨੀ ਬਨਾਓ: ਰਜਿੰਦਰ

ਪਠਾਨਕੋਟ (ਦ ਸਟੈਲਰ ਨਿਊਜ਼)। ਲੋਕ ਹਿੱਤ ਅਤੇ ਮੋਜੂਦਾ ਹਾਲਾਤਾਂ ਵਿੱਚ ਮਾਮਲਿਆਂ ਦੀ ਤੱਤਪਰਤਾ ਤੇ ਗੰਭੀਰਤਾ ਨੂੰ ਮੁੱਖ ਰੱਖਦੇ ਹੋਏ ਜਿਲਾ ਪਠਾਨਕੋਟ ਵਿੱਚ ਖਾਣ ਪੀਣ ਵਾਲੀਆਂ ਵਸਤੂਆਂ ਦਾ ਕਾਰੋਬਾਰ ਕਰਨ ਵਾਲੀਆਂ ਇਕਾਈਆਂ ਜਿਨਾਂ ਨੂੰ ਜਿਲਾ ਮੈਜਿਸਟ੍ਰੇਟ ਪਠਾਨਕੋਟ ਗੁਰਪ੍ਰੀਤ ਸਿੰਘ ਖਹਿਰਾ ਆਈ.ਏ.ਐਸ. ਵੱਲੋਂ ਹੋਮ ਡਲਿਵਰੀ ਕਰਨ ਦੇ ਆਦੇਸ ਦਿੱਤੇ ਗਏ ਹਨ। ਖਾਣਾਂ ਬਣਾਉਂਦੇ ਅਤੇ ਹੋਮ ਡਿਲਵਰੀ ਕਰਦੇ ਸਮੇਂ ਹੱਥਾਂ ਤੇ ਦਸਤਾਨੇ ਅਤੇ ਮੁੰਹ ਤੇ ਮਾਸਕ ਜਰੂਰ ਪਾਓ ਅਤੇ ਖਾਣਾ ਬਣਾਉਂਦੇ ਸਿਰ ਨੂੰ ਚੰਗੀ ਤਰਾਂ ਨਾਲ ਟੋਪੀ ਜਾਂ ਕਿਸੇ ਕਪੜੇ ਨਾਲ ਢੱਕਿਆ ਜਾਵੇ। ਇਹ ਪ੍ਰਗਟਾਵਾ ਸਹਾਇਕ ਕਮਿਸ਼ਨਰ ਫੂਡ ਸੇਫਟੀ ਰਜਿੰਦਰ ਪਾਲ ਸਿੰਘ ਨੇ ਕੀਤਾ।

Advertisements

ਉਹਨਾਂ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਆਪਣੇ ਅਦਾਰੇ ਵਿੱਚ ਸਾਫ ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ ਅਤੇ ਸਮੇਂ ਸਮੇਂ ਤੇ ਅਦਾਰਿਆਂ ਨੂੰ ਸੈਨੀਟਾਈਜ ਵੀ ਕੀਤਾ ਜਾਵੇ। ਉਨਾਂ ਕਿਹਾ ਕਿ ਖਾਣਾ ਬਣਾਉਂਦੇ ਜਾਂ ਡਿਲਵਰੀ ਕਰਨ ਤੋਂ ਪਹਿਲਾ ਹੱਥਾਂ ਨੂੰ ਬਾਰ ਬਾਰ ਸਾਬਨ ਨਾਲ ਪੂਰੇ ਤਰੀਕੇ ਅਨੁਸਾਰ ਚੰਗੀ ਤਰਾਂ 20 ਸੈਕਿੰਡ ਤੱਕ ਧੋਇਆ ਜਾਵੇ ਅਤੇ ਹੱਥਾਂ ਨੂੰ ਸੈਨੇਟਾਈਜ ਕਰਨ ਦਾ ਪ੍ਰਬੰਧ ਵੀ ਕੀਤਾ ਜਾਵੇ। ਉਨਾਂ ਕਿਹਾ ਕਿ ਮੱਖੀਆਂ ਮੱਛਰਾਂ ਅਤੇ ਮਿੱਟੀ ਘੱਟੇ ਤੋਂ ਬਚਾਅ ਲਈ ਵਸਤਾਂ ਨੂੰ ਸਾਫ ਸੁਥਰੇ ਕੱਪੜੇ ਨਾਲ ਢੱਕ ਕੇ ਜਾਂ ਸੀਸੇ ਦੇ ਕੈਬਿਨ ਵਿੱਚ ਰੱਖਿਆ ਜਾਵੇ। ਸਾਰੇ ਵਰਕਰਾਂ ਦਾ ਮੈਡੀਕਲ ਮੁਆਇਨਾਂ ਕਰਵਾਇਆ ਜਾਵੇ ਅਤੇ ਰੋਜਾਨਾਂ ਉਨਾਂ ਦਾ ਟੈਂਪਰੇਚਰ ਚੈਕ ਕੀਤਾ ਜਾਵੇ। ਉਨਾਂ ਕਿਹਾ ਕਿ ਅਦਾਰੇ ਵਿੱਚ ਫੂਡ ਸੇਫਟੀ ਲਾਈਸੈਂਸ ਜਰੂਰ ਟੰਗਿਆ ਹੋਵੇ। ਲੋਕਾਂ ਨੂੰ ਉੱਚ ਗੁਣਵੱਤਾ ਦੀਆਂ ਵਸਤੂਆਂ ਮੁਹੱਈਆ ਕਰਵਾਈਆਂ ਜਾਣ। ਸਹਾਇਕ ਕਮਿਸ਼ਨਰ ਫੂਡ ਸੇਫਟੀ ਵੱਲੋਂ ਦੱਸਿਆ ਗਿਆ ਕਿ ਆਉਂਦੇ ਦਿਨਾਂ ਵਿੱਚ ਚੈਕਿੰਗ ਅਭਿਆਨ ਸੁਰੂ ਕੀਤਾ ਜਾਵੇਗਾ ਅਤੇ ਉਲੰਘਣਾ ਕਰਨ ਵਾਲਿਆਂ ਖਿਲਾਫ ਫੂਡ ਸੇਫਟੀ ਐਕਟ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ।  

LEAVE A REPLY

Please enter your comment!
Please enter your name here