ਭਾਜਪਾ ਦੇਸ਼ ਪ੍ਰਤੀ ਸਮਰਪਣ ਨਾਲ ਕੰਮ ਕਰਨ ਵਾਲੀ ਪਾਰਟੀ ਹੈ: ਰਣਜੀਤ ਖੋਜੇਵਾਲ 

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਭਾਜਪਾ ਦੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਜ਼ਿਲ੍ਹਾ ਪ੍ਰਧਾਨ ਬਣਨ ਮਗਰੋਂ ਭਾਜਪਾ ਦੇ ਸੂਬਾ ਜਨਰਲ ਸਕੱਤਰ ਬਿਕਰਮਜੀਤ ਸਿੰਘ ਚੀਮਾ ਦੇ ਨਾਲ ਮੁਲਾਕਾਤ ਕਰਕੇ ਜਥੇਬੰਦੀ ਸਮੇਤ ਕੇਂਦਰੀ ਸਕੀਮਾਂ ਬਾਰੇ ਵਿਚਾਰ-ਵਟਾਂਦਰਾ ਕੀਤਾ।ਕੇਂਦਰੀ ਸਕੀਮਾਂ ਨੂੰ ਪੰਜਾਬ ਵਿੱਚ ਜ਼ਮੀਨੀ ਪੱਧਰ ਤੇ ਲਾਗੂ ਕਰਨ ਵਿੱਚ ਭਗਵੰਤ ਮਾਨ ਦੀ ਸਰਕਾਰ ਦੀ ਨਾਕਾਮੀ ਅਤੇ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਖਰਾਬ ਹੋਣ ਤੇ ਦੋਵੇਂ ਆਗੂਆਂ ਨੇ ਵਿਚਾਰ ਵਟਾਂਦਰਾ ਕੀਤਾ।ਇਸ ਮੌਕੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਬਿਕਰਮਜੀਤ ਸਿੰਘ ਚੀਮਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਧਾਨ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਅੱਜ ਤੋਂ ਹੀ ਕਮਰ ਕੱਸਕੇ ਤਿਆਰ ਰਹਿਣ ਨੂੰ ਕਿਹਾ। ਚੀਮਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੂੰ ਕਦੇ ਵੀ ਸੱਤਾ ਦੀ ਲਾਲਸਾ ਨਹੀਂ ਰਹੀ। ਸਮਾਜ ਸੇਵਾ ਲਈ ਦੇਸ਼ ਪ੍ਰਤੀ ਸਮਰਪਣ ਭਾਵ ਨਾਲ ਕੰਮ ਕਰਨ ਵਾਲੀ ਪਾਰਟੀ ਹੈ। ਸੱਤਾ ਇੱਕ ਸਾਧਨ ਹੈ,ਨਾ ਕਿ ਸੱਤਾ ਕੋਈ ਸਾਡੇ ਲਈ ਜ਼ਰੂਰੀ ਹੈ। ਸਾਨੂੰ ਆਉਣ ਵਾਲੇ ਸਮੇਂ ਦਾ ਇੰਤਜ਼ਾਰ ਨਾ ਕਰਦੇ ਹੋਏ ਅੱਜ ਤੋਂ ਹੀ ਹਰ ਇੱਕ ਬੂਥ ਤੇ ਜਾ ਕੇ ਭਾਰਤੀ ਜਨਤਾ ਪਾਰਟੀ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਕੀਤੇ ਗਏ ਲੋਕ ਭਲਾਈ ਦੇ ਕੰਮਾਂ ਨੂੰ ਆਮ ਲੋਕਾਂ ਤੱਕ ਪਹੁੰਚਾਕੇ ਵਿਸ਼ਵ ਪਲਟ ਤੇ ਭਾਰਤ ਦੀ ਜੋ ਸਾਖ ਬਾਣੀ ਹੈ ਨੂੰ ਕਾਇਮ ਰੱਖਣ ਲਈ ਭਾਰਤੀਯ ਜਨਤਾ ਪਾਰਟੀ ਤੋਂ ਪਾਰਟੀ ਦੇ ਹੱਕ ਵਿੱਚ ਇਕ ਨਵਾਂ ਮਾਹੌਲ ਖੜਾ ਕਰਨਾ ਹੈ।

Advertisements

ਇਸ ਮੌਕੇ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਭਾਜਪਾ ਇੱਕ ਅਜਿਹੀ ਪਾਰਟੀ ਹੈ, ਜਿਸ ਵਿੱਚ ਦੇਸ਼ ਨੂੰ ਸਮਰਪਿਤ ਸੇਵਾ ਭਾਵ ਰੱਖਣ ਵਾਲੇ ਵਰਕਰ ਬਣਦੇ ਹਨ। ਭਾਜਪਾ ਦਾ ਵਰਕਰ ਬਣਨਾ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਵਰਕਰਾਂ ਦੇ ਦਮ ਤੇ ਹੀ ਭਾਜਪਾ ਦੁਨੀਆ ਦੀ ਸਭ ਤੋਂ ਵੱਡੀ ਲੋਕਤੰਤਰੀ ਪਾਰਟੀ ਬਣੀ ਹੈ।ਭਾਜਪਾ ਚ ਛੋਟੇ ਤੋਂ ਛੋਟੇ ਵਰਕਰ ਦਾ ਵੀ ਸਨਮਾਨ ਕੀਤਾ ਜਾਂਦਾ ਹੈ। ਇਕ ਵਰਕਰ ਹੀ ਭਾਜਪਾ ਚ ਸੂਬਾ ਪ੍ਰਧਾਨ ਅਤੇ ਰਾਸ਼ਟਰੀ ਪ੍ਰਧਾਨ ਬਣਦਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਵਰਕਰਾਂ ਤੇ ਅਧਾਰਿਤ ਪਾਰਟੀ ਹੈ, ਇਸ ਦਾ ਮੂਲ ਉਦੇਸ਼ ਜਨ ਜਨ ਵਿੱਚ ਸੱਭਿਆਚਾਰਕ ਰਾਸ਼ਟਰਵਾਦ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਹੈ। ਸਮਾਜ ਦੇ ਆਖਰੀ ਅਤੇ ਵਾਂਝੇ ਵਿਅਕਤੀ ਨੂੰ ਸਰਕਾਰੀ ਸਕੀਮਾਂ ਦਾ ਲਾਭ ਮਿਲੇ ਇਸਦੇ ਲਈ ਵੀ ਸਾਡੇ ਵਰਕਰ ਹਮੇਸ਼ਾ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਵਰਕਰਾਂ ਦੇ ਵਿਕਾਸ, ਉਨ੍ਹਾਂ ਦੀ ਕਾਰਜ ਕੁਸ਼ਲਤਾ,ਲਗਨ ਅਤੇ ਯੋਗਤਾ ਅਨੁਸਾਰ ਪਾਰਟੀ ਸੰਗਠਨ ਵਿਚ ਜ਼ਿੰਮੇਵਾਰੀ ਪ੍ਰਾਪਤ ਕਰਦਾ ਹੈ।ਇਸ ਮੌਕੇ ਧਰਮਪਾਲ ਮਹਾਜਨ,ਵਿਵੇਕ,ਸਿੰਘ ਸੰਨੀ ਬੈਂਸ,ਗੋਰਾ ਗਿੱਲ,ਪਿਊਸ਼ ਮਨਚੰਦਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here