ਭਾਜਪਾ ਮਹਿਲਾ ਮੋਰਚਾ ਘਰ-ਘਰ ਜਾ ਕੇ ਲੋਕਾਂ ਨੂੰ ਪਾਰਟੀ ਦੀਆਂ ਨੀਤੀਆਂ ਤੋਂ ਕਰਵਾਏਗਾ ਜਾਣੂ: ਈਸ਼ਾ ਮਹਾਜਨ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ: ਭਾਜਪਾ ਮਹਿਲਾ ਮੋਰਚਾ ਦੀ ਮੰਡਲ ਪ੍ਰਧਾਨ ਈਸ਼ਾ ਮਹਾਜਨ ਨੇ ਕਿਹਾ ਕਿ ਭਾਜਪਾ ਮਹਿਲਾ ਮੋਰਚਾ ਦੇ ਉਪਰ ਮਿਸ਼ਨ 2024 ਨੂੰ ਜਿੱਤਣ ਲਈ ਅਹਿਮ ਜ਼ਿੰਮੇਵਾਰੀ ਹੈ।ਮਹਿਲਾ ਮੋਰਚਾ ਦੀ ਸਰਗਰਮੀ ਅਤੇ ਕੁਸ਼ਲਤਾ ਦੇ ਬਲ ਤੇ ਹੀ ਆਉਣ ਵਾਲਿਆ ਲੋਕ ਸਭਾ ਚੋਣਾਂ ਵਿਚ ਭਾਜਪਾ ਦੀ ਸਰਕਾਰ ਦੇਸ਼ ਵਿਚ ਤੀਜੀ ਵਾਰ ਸੱਤਾ ਚ ਆਵੇਗੀ।ਮਹਿਲਾ ਮੋਰਚਾ ਦੀ ਇਕ ਇਕ ਵਰਕਰ ਨੂੰ ਘਰ-ਘਰ ਪਹੁੰਚ ਕੇ ਪਾਰਟੀ ਦੇ ਮੁੱਦੇ ਅਤੇ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ।ਈਸ਼ਾ ਮਹਾਜਨ ਨੇ ਰਾਸ਼ਟਰ ਨਿਰਮਾਣ ਵਿੱਚ ਔਰਤਾਂ ਦਾ ਕਿ ਯੋਗਦਾਨ ਹੈ ਇਸ ਵਿਸ਼ੇ ਤੇ ਚਾਨਣਾ ਪਾਉਂਦਿਆਂ ਕਿਹਾ ਕਿ ਔਰਤਾਂ ਹਮੇਸ਼ਾ ਹੀ ਰਾਸ਼ਟਰ ਹਿੱਤ ਲਈ ਮਰਦਾਂ ਦਾ ਸਾਥ ਦੇਣ ਲਈ ਅੱਗੇ ਆਈਆਂ ਹਨ,ਚਾਹੇ ਪਹਿਲੀ ਆਜ਼ਾਦੀ ਦੀ ਲੜਾਈ ਦੀ ਗੱਲ ਹੋਵੇ ਜਾਂ ਸਾਰੇ ਰਾਸ਼ਟਰੀ ਅੰਦੋਲਨਾਂ ਚ ਔਰਤਾਂ ਦੀ ਭੂਮਿਕਾ ਦੀ ਗੱਲ ਹੋਵੇ,ਔਰਤਾਂ ਨੇ ਹਮੇਸ਼ਾ ਰਾਸ਼ਟਰ ਨਿਰਮਾਣ ਲਈ ਕਦਮ ਵਧਾਇਆ ਹੈ, ਔਰਤਾਂ ਉਹ ਸਦੀਵੀ ਸ਼ਕਤੀ ਹਨ ਜੋ ਸ਼ੁਰੂ ਤੋਂ ਹੀ ਸਮਾਜਿਕ ਜ਼ਿੰਮੇਵਾਰੀ ਨਿਭਾਉਂਦੀ ਆ ਰਹੀ ਹੈ।

Advertisements

ਕਿਸੇ ਵੀ ਰਾਸ਼ਟਰ ਦੇ ਨਿਰਮਾਣ ਵਿੱਚ ਉਸ ਰਾਸ਼ਟਰ ਦੀ ਅੱਧੀ ਆਬਾਦੀ ਦੀ ਭੂਮਿਕਾ ਦੇ ਮਹੱਤਵ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।ਅੱਧੀ ਅਬਾਦੀ ਜੇਕਰ ਕਿਸੇ ਵੀ ਕਾਰਨ ਕਰਕੇ ਅਕਿਰਿਆਸ਼ੀਲ ਰਹਿੰਦੀ ਹੈ ਤਾਂ ਉਸ ਦੇਸ਼ ਜਾਂ ਸਮਾਜ ਦੀ ਉਚਿਤ ਤਰੱਕੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।ਈਸ਼ਾ ਮਹਾਜਨ ਨੇ ਮਹਿਲਾ ਕਾਰਕੁੰਨਾਂ ਦੀ ਸਮਰੱਥ ਚੁਣੌਤੀਆਂ ਅਤੇ ਰਾਜਨੀਤਿਕ ਅਤੇ ਨਿੱਜੀ ਜੀਵਨ ਵਿੱਚ ਤਾਲਮੇਲ ਵਿਸ਼ੇ ਤੇ ਕਿਹਾ ਕਿ ਮਹਿਲਾ ਸ਼ਕਤੀ ਆਪਣੇ ਪਰਿਵਾਰ ਤੋਂ ਲੈ ਕੇ ਰਾਸ਼ਟਰ ਨਿਰਮਾਣ ਤੱਕ ਜੋ ਯੋਗਦਾਨ ਕਰਦੀ ਹੈ ਉਹ ਨਿਸ਼ਚਿਤ ਹੀ ਮਿਸਾਲ ਹੈ, ਪਰਿਵਾਰ ਤੋਂ ਸਮਾਜ ਸਮਾਜ ਤੋਂ ਸੰਗਠਨ ਦੀ ਮਜਬੂਤੀ ਦੇ ​​ਲਈ ਭਾਜਪਾ ਦੀ ਵਰਕਰ ਹਮੇਸ਼ਾ ਸਮਰਪਿਤ ਰਹਿੰਦੀ ਹਨ।

LEAVE A REPLY

Please enter your comment!
Please enter your name here