ਨਸ਼ਾ ਕਰੋ ਤਾਂ ਦੇਸ਼ ਭਗਤੀ ਦਾ: ਨਰੇਸ਼ ਪੰਡਿਤ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ: ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਦੇ ਸਮੂਹ ਅਹੁਦੇਦਾਰਾਂ ਅਤੇ ਵਰਕਰਾਂ ਦੀ ਇਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਮੰਦਰ ਧਰਮ ਸਭਾ ਵਿਖੇ ਜ਼ਿਲਾ ਪ੍ਰਧਾਨ ਜੀਵਨ ਪ੍ਰਕਾਸ਼ ਵਾਲੀਆ ਅਤੇ ਜ਼ਿਲਾ ਮੀਤ ਪ੍ਰਧਾਨ ਆਨੰਦ ਯਾਦਵ ਦੀ ਅਗਵਾਈ ਵਿਚ ਕੀਤਾ ਗਿਆ।ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਬਜਰੰਗ ਦਲ ਦੇ ਸਾਬਕਾ ਸੂਬਾ ਪ੍ਰਧਾਨ ਨਰੇਸ਼ ਪੰਡਿਤ ਨੇ ਹਿੰਦੂ ਧਰਮ ਦੀ ਰੱਖਿਆ ਲਈ ਵਰਕਰਾਂ ਨੂੰ ਹਮੇਸ਼ਾ ਤਿਆਰ ਰਹਿਣ ਲਈ ਕਿਹਾ। ਇਸ ਮੌਕੇ ਵਿਹਿਪ ਬਜਰੰਗ ਦਲ ਦੇ ਜਥੇਬੰਦਕ,ਧਾਰਮਿਕ,ਦੇਸ਼ ਭਗਤ ਅਤੇ ਅੰਦੋਲਨ ਪੱਧਰੀ ਗਤੀਵਿਧੀਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।ਇਸ ਦੇ ਨਾਲ ਹੀ ਆਉਣ ਅਗਾਮੀ ਗਤੀਵਿਧੀਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।ਇਸ ਦੌਰਾਨ ਧਰਮ ਅਤੇ ਸਮਾਜ ਨਾਲ ਸਬੰਧਤ ਵਿਸ਼ਿਆਂ ਤੇ ਵੀ ਵਿਚਾਰ-ਵਟਾਂਦਰਾ ਹੋਇਆ।ਸਬ ਤੋਂ ਅਹਿਮ ਧਾਰਮਿਕ ਗਤੀਵਿਧੀਆਂ ਨੂੰ ਜ਼ਿਲ੍ਹਾ ਪੱਧਰ ਤੋਂ ਲੈ ਕੇ ਪਿੰਡਾਂ ਤੱਕ ਲਿਜਾਣ ਲਈ ਸੁਝਾਅ ਦਿੱਤੇ ਗਏ।ਦੇਸ਼ ਵਿੱਚ ਵਧ ਰਹੀਆਂ ਦੇਸ਼ ਧ੍ਰੋਹੀ ਗਤੀਵਿਧੀਆਂ ਦਾ ਖੁੱਲ੍ਹ ਕੇ ਵਿਰੋਧ ਕਰਨ ਲਈ ਵਿਹਿਪ ਬਜਰੰਗ ਦਲ ਦੇ ਵਰਕਰਾਂ ਨੂੰ ਇੱਕਜੁੱਟ ਹੋਣ ਲਈ ਕਿਹਾ ਗਿਆ।ਗਊ ਹੱਤਿਆ ਅਤੇ ਤਸਕਰੀ ਨੂੰ ਰੋਕਣ ਲਈ ਪ੍ਰਸ਼ਾਸਨ ਅਤੇ ਸਰਕਾਰ ਤੇ ਸਮੇਂ-ਸਮੇਂ ਤੇ ਦਬਾਅ ਬਣਾਉਣ ਦੇ ਨਾਲ ਨਾਲ ਵਿਹਿਪ ਬਜਰੰਗ ਦਲ ਵਰਕਰਾਂ ਨੂੰ ਸਰਗਰਮ ਰਹਿਣ ਦਾ ਸੱਦਾ ਦਿੱਤਾ ਗਿਆ।

Advertisements

ਨਰੇਸ਼ ਪੰਡਿਤ ਨੇ ਹਿੰਦੂ ਧਰਮ ਨੂੰ ਨੁਕਸਾਨ ਪਹੁੰਚਾਉਣ ਵਾਲੇ ਅਨਸਰਾਂ ਦੀ ਸ਼ਨਾਖਤ ਕਰਕੇ ਉਨ੍ਹਾਂ ਦੇ ਖਿਲਾਫ ਆਵਾਜ਼ ਬੁਲੰਦ ਕਰਨ ਲਈ ਕਿਹਾ। ਇਸ ਦੇ ਨਾਲ ਹੀ ਉਨ੍ਹਾਂ ਨੇ ਧਰਮ ਪਰਿਵਰਤਨ ਕਰਨ ਵਾਲਿਆਂ ਨੂੰ ਬੇਨਕਾਬ ਕਰਕੇ ਸਜ਼ਾ ਦਵਾਉਣ ਤੇ ਵੀ ਜ਼ੋਰ ਦਿੱਤਾ।ਨਰੇਸ਼ ਪੰਡਿਤ ਨੇ ਕਿਹਾ ਕਿ ਆਪਣੀਆਂ ਦਾ ਖਿਆਲ ਰੱਖੋ,ਉਹ ਬਿਖਰਨੇ ਨਹੀਂ ਚਾਹੀਦੇ।ਜੇ ਕਰਣ ਨੂੰ ਸੰਭਾਲੋਗੇ ਨਹੀਂ ਤਾਂ ਦੁਰਯੋਧਨ ਦੇ ਨਾਲ ਮਿਲ ਕੇ ਮਹਾਭਾਰਤ ਰਚੇਗਾ।ਸਾਡੀ ਧਰਤੀ ਮਹਾਨ ਹੈ ਪਰ ਭੂਮਿਕਾ ਵੀ ਮਹਾਨ ਹੋਣੀ ਚਾਹੀਦੀ ਹੈ। ਆਪਸੀ ਫੁੱਟ ਕਾਰਨ ਧਰਮ ਪਰਿਵਰਤਨ ਕਰਨ ਵਾਲਿਆਂ ਨੂੰ ਮੌਕਾ ਮਿਲਦਾ ਹੈ।ਕਿਹਾ ਕਿ ਜ਼ਿੰਦਗੀ ਵਿਚ ਰੰਗ ਤਾਂ ਹੀ ਚੜੇਗਾ, ਜਦੋਂ ਮਹਿੰਦੀ ਵਾਂਗ ਪੀਸਣਾ ਸਿੱਖੋਗੇ।ਸੂਈ ਦਾ ਦਰਦ ਝੱਲਦਾ ਹੈ ਤਾਂ ਮਾਲਾ ਬਣਦੀ ਹੈ।ਇਸ ਲਈ ਫੁੱਲਾਂ ਵਾਂਗ ਝੱਲਣਾ ਸਿੱਖੋ, ਬਿਪਤਾ ਤੋਂ ਕਾਇਰ ਡਰਦੇ ਹਨ।ਮਾਂ ਭਾਰਤੀ ਦੇ ਜੋ ਨਾਇਕ ਬਹਾਦੁਰ ਹੁੰਦੇ ਹਨ,ਉਹ ਮੁਸੀਬਤਾਂ ਵਿੱਚ ਧੀਰਜ ਨਹੀਂ ਹਾਰਦੇ, ਜਿੰਦੀ ਦਰਿਆ ਦੇ ਵਹਾਅ ਵਾਂਗ ਹੁੰਦੀ ਹੈ,ਆਪਣਾ ਰਸਤਾ ਖੁਦ ਬਣਾਉਣਾ ਪੈਂਦਾ ਹੈ।ਹਿੰਦੂ ਧਰਮ ਦੀ ਮਰਿਆਦਾ ਨੂੰ ਅਪਣਾਓ,ਵਰਤ ਰੱਖੋ, ਤਿਲ ਦਾ ਪਹਾੜ ਨਾ ਬਣਾਓ,ਤਾਂ ਇੱਕ ਚੁਟਕੀ ਵਿੱਚ ਹੱਲ ਹੋ ਜਾਵੇਗਾ।ਆਪਣੀਆਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ, ਉਨ੍ਹਾਂ ਨੂੰ ਗੱਲੇ ਲਗਾਉਣਾ ਹੀ ਇੱਕੋ ਇੱਕ ਹੱਲ ਹੈ।ਉਨ੍ਹਾਂ ਕਿਹਾ ਕਿ ਮਰਨ ਤੋਂ ਬਾਅਦ ਜੁੱਤੀ ਇਸ ਲਈ ਦਾਨ ਕਰਦੇ ਹੋ ਤਾਂ ਜੋ ਸਵਰਗ ਵਿੱਚ ਵੀ ਬਿਨਾਂ ਜੁੱਤੀਆਂ ਦੇ ਤੁਰਨਾ ਨਾ ਪਵੇ।ਜੇਕਰ ਤੁਹਾਡੇ ਕਰਮ ਚੰਗੇ ਹੋਣਗੇ ਤਾਂ ਧਰਤੀ ‘ਤੇ ਹੀ ਸਵਰਗ ਉਤਰ ਆਵੇਗਾ।ਅੰਦਰ ਨਾਸਤਿਕਤਾ ਹੈ ਅਤੇ ਉੱਪਰੋਂ ਆਸਤਿਕਤਾ ਦਾ ਢੌਂਗ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਿੰਦੂਆਂ ਤੇ ਅੱਤਿਆਚਾਰਾਂ ਨੂੰ ਕਿੰਨੀ ਮਹੱਤਤਾ ਦਿੱਤੀ ਗਈ ਸਭ ਨੂੰ ਪਤਾ ਹੈ।

ਉਨ੍ਹਾਂ ਗਊ ਹੱਤਿਆ,ਕੰਨਿਆ ਭਰੂਣ ਹੱਤਿਆ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਧੀਆਂ ਦੀ ਹੱਤਿਆ ਖੁੱਦ ਦੀ ਹੱਤਿਆ ਹੈ।ਲੋਕਾਂ ਨੂੰ ਚਾਹੀਦਾ ਹੈ ਕਿ ਲੜਕੇ ਅਤੇ ਲੜਕੀ ਵਿੱਚ ਕੋਈ ਫਰਕ ਨਾ ਕਰਨ।ਉਨ੍ਹਾਂ ਕਿਹਾ ਕਿ ਸਾਡਾ ਸੱਭਿਆਚਾਰ ਹਮੇਸ਼ਾ ਹੀ ਔਰਤ ਅਤੇ ਮਾਤਾ-ਪਿਤਾ ਦਾ ਸਤਿਕਾਰ ਕਰਨਾ ਸਿਖਾਉਂਦਾ ਹੈ। ਗਊ ਹੱਤਿਆ ਅਤੇ ਦੁਰਗਾ ਵਰਗੀਆਂ ਧੀਆਂ ਦੀ ਹੱਤਿਆ ਹੁੰਦੀ ਰਹੀ ਤਾਂ ਕੋਈ ਕਲਿਆਣ ਨਹੀਂ ਹੋਵੇਗਾ।ਸਭ ਨੂੰ ਮਿਲਕੇ ਗਊ ਮਾਤਾ ਅਤੇ ਧੀਆਂ ਨੂੰ ਬਚਾਉਣਾ ਹੋਵੇਗਾ।ਨਰੇਸ਼ ਪੰਡਿਤ ਨੇ  ਸੂਤਰ ਦਾ ਅਰਥ ਧਰਮ ਰਕਸ਼ਤਿ ਰਕਸ਼ਤ ਦਾ ਅਰਥ ਸਮਝਾਉਂਦੇ ਹੋਏ ਕਿਹਾ ਕਿ ਕੁਦਰਤ ਸੰਜਮੀ ਜੀਵਨ ਜਿਊਣਾ ਵੀ ਧਰਮ ਦੀ ਰਾਖੀ ਕਰਨ ਦੇ ਸਮਾਨ ਹੈ।ਜੋ ਆਖਰਕਾਰ ਆਪਣੀ ਹੀ ਰਾਖੀ ਕਰਦਾ ਹੈ। ਨਰੇਸ਼ ਪੰਡਿਤ ਨੇ ਕਿਹਾ ਕਿ ਸਰਕਾਰਾਂ ਅੱਗੇ ਭੀਖ ਕਿਉਂ ਮੰਗਦੇ ਹੋ,ਗਊ ਦੀ ਨਸਲ ਸੁਧਾਰਨ ਲਈ ਸਾਰਿਆਂ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਸਮਾਜ ਵਿੱਚ ਬਿਰਧ ਆਸ਼ਰਮ ਖੋਲ੍ਹਣ ਤੇ ਉਨ੍ਹਾਂਨੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ।ਕਿਹਾ ਵੱਡਿਆਂ ਨੂੰ ਪਿਆਰ ਕਰੋ।ਨਸ਼ਾ ਕਰੋ ਤਾਂ ਦੇਸ਼ ਭਗਤੀ ਦਾ ਨਸ਼ਾ ਕਰੋ,ਰੋਂਦੀਆਂ ਹੋਇਆ ਅੱਖਾਂ ਦੇ ਹੰਝੂ ਪੂੰਝਣ ਦਾ ਨਸ਼ਾ ਕਰੋ,ਕੁਦਰਤ ਦੀ ਰਾਖੀ ਨਹੀਂ ਕੀਤੀ ਤਾਂ ਤੁਸੀਂ ਆਪ ਵੀ ਨਹੀਂ ਬਚੋਗੇ।ਪੱਛਮ ਤੋਂ ਆਈਆਂ ਬੁਰਾਈਆਂ ਤੋਂ ਦੂਰ ਰਹਿਣ ਅਤੇ ਜੜ੍ਹੋਂ ਪੁੱਟਣ ਦਾ ਸੱਦਾ ਦਿੱਤਾ।

LEAVE A REPLY

Please enter your comment!
Please enter your name here