ਕੁੱਟਮਾਰ ਦੇ ਦੋਸ਼ ਹੇਠ 8 ਵਿਅਕਤੀਆਂ ਖਿਲਾਫ ਮਾਮਲਾ ਦਰਜ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ: ਥਾਣਾ ਸੁਭਾਨਪੁਰ ਪੁਲਿਸ ਨੇ ਕੁੱਟਮਾਰ ਦੇ ਦੋਸ਼ ਹੇਠ 8 ਲੋਕਾਂ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ਼ ਕੀਤਾ ਹੈ  ਇਸ ਸਬੰਧੀ ਪੁਲਿਸ ਨੂੰ ਲਿਖਾਏ ਬਿਆਨਾਂ ਵਿੱਚ ਰਾਜਾ ਬਾਬੂ ਪੁੱਤਰ ਕੁਲਦੀਪ ਮਹਿਤੋ ਵਾਸੀ ਮੁਰਾਰ ਥਾਣਾ ਸੁਭਨਾਪੁਰ ਨੇ  ਦੱਸਿਆ ਕਿ  ਉਹ ਹਮੀਰਾ ਫੈਕਟਰੀ ਵਿੱਚ ਠੇਕੇਦਾਰ ਬਲਵਿੰਦਰ ਸਿੰਘ ਸੋਹੀ ਨਾਲ ਕੰਮ ਕਰਦਾ ਹੈ ਅਤੇ ਬੀਤੀ 07 ਜੁਲਾਈ ਦੀ ਸ਼ਾਮ  7-00 ਕੁ ਵਜੇ  ਉਹ ਆਪਣੇ ਭਤੀਜੇ ਨਾਲ ਘਰ ਵਿੱਚ ਮੋਜੂਦ ਸੀ  ਕਿ ਅਚਾਨਕ ਕੁੱਝ ਲੋਕ ਵਿਪਨ ਕੁਮਾਰ ਪੁੱਤਰ ਕਾਲੀ, ਰਾਜਾ ਪੁੱਤਰ ਕਾਲੀ,  ਗੱਗੂ ਪੁੱਤਰ ਵਿਪਨ ,ਰਾਮ ਨਾਥ ਨੰਦਨ ਵਾਸੀ ਮੁਰਾਰ ,.ਜਰਨੈਲ ਸਿੰਘ ਉਰਫ ਜੈਲੂ ਪੁੱਤਰ ਪ੍ਰੀਤਮ ਸਿੰਘ ਵਾਸੀ ਹਮੀਰਾ ਗੁਰਪ੍ਰੀਤ ਸਿੰਘ ਉਰਫ ਗੋਪੀ ਰਾਜਾ ਵਾਸੀ ਦਿਆਲਪੁਰ ਉਸਦੇ ਘਰ ਬਿਨਾ ਵਜਾ ਆ ਗਏ ਅਤੇ ਗਾਲੀ ਗਲੋਚ ਕਰਨ ਲੱਗ ਪਏ ਤਾ ਮੈਂ ਬਲਵਿੰਦਰ ਸਿੰਘ ਸੋਹੀ ਠੇਕੇਦਾਰ ਨੂੰ ਫੋਨ ਕੀਤਾ ਅਤੇ ਬਲਵਿੰਦਰ ਸਿੰਘ ਸੋਹੀ ਅਤੇ ਗੁਰਵਿੰਦਰ ਸਿੰਘ ਮੋਕੇ ਤੇ ਉਸਦੇ ਘਰ ਆ ਗਏ ਅਤੇ ਇਸ ਦੋਰਾਨ ਉਕਤ ਦੋਸ਼ੀਆ ਨੇ ਆਪਣੇ – ਆਪਣੇ ਹੁਥਿਆਰਾ ਨਾਲ ਉਸਦੀ ਕੁੱਟਮਾਰ ਕਰਨ ਲੱਗ ਪਏ ਤਾ ਬਲਵਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਉਸਨੂੰ ਛੁਡਾਉਣ ਲੱਗ ਪਏ ਤਾ ਰਾਮ ਨਾਥ ਨੇ ਲਲਕਾਰਾ ਮਾਰਿਆ ਕਿ ਰਾਜਾ ਬਾਬੂ ਦੀ ਮਦਦ ਲਈ ਆਏ ਇੰਨਾ ਨੂੰ ਵੀ ਨਹੀ ਛੱਡਣਾ ਤਾ ਉਕਤ ਦੋਸ਼ੀਆਂ ਨੇ ਉਸਨੂੰ ਛੱਡ ਕੇ ਬਲਵਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਨੂੰ ਆਪਣੇ ਆਪਣੇ ਹੁਥਿਆਰਾ ਨਾਲ ਕੁੱਟ ਮਾਰ ਕਰਨੀ ਸ਼ੁਰੂ ਕਰ ਦਿੱਤੀ ਜਿੰਨਾ ਦੇ ਸਿਰਾ ਵਿੱਚੋ ਖੂਨ ਵੱਗ ਰਿਹਾ ਸੀ ਤਾ ਉਸਨੇ ਦੇਖਿਆ ਕਿ ਬਲਵਿੰਦਰ ਸਿੰਘ ਦੀ ਸੋਨੇ ਦੀ ਚੈਨ ਜੋ ਟੁੱਟ ਕੇ ਅਤੇ ਮੋਬਾਇਲ ਫੋਨ ਲੜਾਈ ਦੋਰਾਨ ਹੇਠਾਂ ਡਿੱਗ ਪਿਆ ਸੀ ਜੋ ਉਸਨੂੰ ਜਰਨੈਲ ਸਿੰਘ ਉਰਫ ਜੈਲੂ ਚੁੱਕ ਕੇ ਲੈ ਗਿਆ ਤਾਂ ਜਦ ਮੈਂ  ਮਾਰ ਦਿੱਤਾ ,ਮਾਰ ਦਿੱਤਾ ਰੋਲਾ ਪਾਇਆ ਤਾ  ਉਹ ਸਾਰੇ ਆਪਣੇ –ਆਪਣੇ ਹੁਥਿਆਰਾ ਸਮੇਤ ਮੋਕਾ ਤੋ ਦੋੜ ਗਏ  ਅਤੇ ਜਾਂਦੇ ਜਾਂਦੇ ਠੇਕੇਦਾਰ ਬਲਵਿੰਦਰ ਸਿੰਘ ਸੋਹੀ ਦਾ ਮੋਟਰਸਾਈਕਲ ਵੀ ਭੰਨ ਗਏ। ਪੁਲਿਸ ਨੇ  ਬਿਆਨਾਂ ਦੇ ਅਧਾਰ ਤੇ ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ਼ ਕਰ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ

Advertisements

LEAVE A REPLY

Please enter your comment!
Please enter your name here