ਪੁਲਿਸ ਨਾਕੇ ਤੇ ਚਾੜ ਦਿੱਤਾ ਟਰੱਕ, ਇੱਕ ਹੋਮ ਗਾਰਡ ਦੀ ਮੌਤ, 2 ਜ਼ਖਮੀ

ਹਰਿਆਣਾ (ਦ ਸਟੈਲਰ ਨਿਊਜ਼): ਸ਼ੁਕਰਵਾਰ ਰਾਤ ਥਾਣਾ ਹਰਿਆਣਾ ਪੁਲਿਸ ਵੱਲੋਂ ਥਾਣੇ ਦੇ ਬਾਹਰ ਨਾਕਾ ਲਗਾਏ । ਪੁਲਿਸ ਨਾਕੇ ਤੇ ਇਕ ਟਰੱਕ ਡਰਾਈਵਰ ਨੇ ਲਾਪਰਵਾਹੀ ਨਾਲ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਪੰਜਾਬ ਹੋਮ ਗਾਰਡ ਦੇ ਇੱਕ ਜਵਾਨ ਦੀ ਮੌਤ ਹੋ ਗਈ ਅਤੇ 2 ਹੋਰ ਜਖ਼ਮੀ ਹੋ ਗਏ।

Advertisements

ਮੌਕੇ ਤੇ ਮੌਜੂਦ ਏਐੱਸਆਈ ਰਾਕੇਸ਼ ਕੁਮਾਰ ਨੇ ਦੱਸਿਆ ਕਿ ਰਾਤ 11 ਵਜੇ ਦੇ ਕਰੀਬ ਥਾਣਾ ਹਰਿਆਣਾ ਦੇ ਬਾਹਰ ਨਾਕਾ ਲਗਾਇਆ ਹੋਇਆ ਸੀ। ਇਸੇ ਦੌਰਾਨ ਹੁਸ਼ਿਆਰਪੁਰ ਤੋਂ ਦਸੂਹਾ ਨੂੰ ਜਾ ਰਿਹਾ ਟਰੱਕ ਜੇ.ਕੇ 08-ਬੀ-0995 ਜਿਸ ਨੂੰ ਅਸ਼ੋਕ ਕੁਮਾਰ ਪੁੱਤਰ ਪ੍ਰਕਾਸ਼ ਚੰਦ ਪਿੰਡ ਪੰਜੋਰ ਥਾਣਾ ਸੁਜਾਨਪੁਰ ਜ਼ਿਲ੍ਹਾ ਪਠਾਨਕੋਟ ਚਲਾ ਰਿਹਾ ਸੀ। ਜਿਸ ਨੇ ਟਰੱਕ ਨਾਲ ਡਿਊਟੀ ਤੇ ਮੌਜੂਦ ਸਤਨਾਮ ਸਿੰਘ ਪੀਐੱਚਜੀ, ਫੁਮਣ ਸਿੰਘ ਪੀਐੱਚਜੀ,ਰਾਜਾ ਰਾਮ ਪੀਐੱਚਜੀ ਨੂੰ ਟਰੱਕ ਨਾਲ ਟੱਕਰ ਮਾਰ ਦਿੱਤੀ । ਜਿਸ ਨਾਲ ਸਤਨਾਮ ਸਿੰਘ ਪੀਐੱਚਜੀ ਦੀ ਮੌਕੇ ਤੇ ਮੌਤ ਹੋ ਗਈ ਤੇ ਫੁਮਣ ਸਿੰਘ ਤੇ ਰਾਜਾ ਰਾਮ ਫੱਟੜ ਹੋ ਗਏ ਜਿਹਨਾਂ ਨੂੰ ਹੁਸ਼ਿਆਰਪੁਰ ਦੇ ਇੱਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਪੁਲਿਸ ਵੱਲੋ ਡਰਾੲਵਿਰ ਨੂੰ ਮੌਕੇ ਤੇ ਕਾਬੂ ਕਰ ਲਿਆ ਗਿਆ।

LEAVE A REPLY

Please enter your comment!
Please enter your name here