ਪਟਵਾਰ ਟਰੇਨਿੰਗ ਸਕੂਲ ਵਲੋਂ ਨਵੇਂ ਸਾਲ ਤੇ ਸਾਦਾ ਸਮਾਗਮ 

ਹੁਸ਼ਿਆਰਪੁਰ(ਦ ਸਟੈਲਰ ਨਿਊਜ਼): ਨਵੇ ਸਾਲ ਦੀ ਆਮਦ ਮੌਕੇ ਪਟਵਾਰ ਟਰੇਨਿੰਗ ਸਕੂਲ, ਤਹਿਸੀਲ ਕੰਪਲੈਕਸ ਹੁਸ਼ਿਆਰਪੁਰ ਵਿਖੇ ਟੀਚਰਾਂ ਤੇ ਸਿਖਿਆਰਥੀ ਪਟਵਾਰੀਆਂ ਵੱਲੋਂ ਸਾਦਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਤੇ ਜ਼ਿਲ੍ਹਾ ਮਾਲ ਅਫਸਰ ਗੁਰਮੀਤ ਸਿੰਘ ਤੇ ਸਬ ਰਜਿਸਟਰਾਰ ਤਹਿਸੀਲ ਹੁਸ਼ਿਆਰਪੁਰ ਹਰਕਰਮ ਸਿੰਘ ਰੰਧਾਵਾ ਵਿਸ਼ੇਸ਼ ਤੌਰ ਤੇ ਪਹੁੰਚੇ । ਉਹਨਾਂ ਦੇ ਇੱਥੇ ਆਉਣ ਤੇ ਪ੍ਰਿੰਸੀਪਲ ਪਟਵਾਰ ਟਰੇਨਿੰਗ ਸਕੂਲ ਰਾਕੇਸ਼ ਕੁਮਾਰ ਮਿਨਹਾਸ ਰਿਟਾ: ਤਹਿਸੀਲਦਾਰ ਨੇ ਆਪਣੇ ਟਰੇਨਰ ਸਾਥੀਆਂ ਨਾਲ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ। ਜ਼ਿਲ੍ਹਾ ਮਾਲ ਅਫਸਰ ਗੁਰਮੀਤ ਸਿੰਘ ਨੇ ਸਿਖਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਤੇ ਕਿਹਾ ਕਿ ਟਰੇਨਿੰਗ ਉਪਰੰਤ ਤੁਸੀ ਦਫਤਰੀ ਨਾਲ ਫੀਲਡ ਦੇ ਕੰਮ ਪੂਰੀ ਈਮਾਨਦਾਰੀ ਤੇ ਪੂਰੀ ਮਿਹਨਤ ਨਾਲ ਕਰਨ ਦਾ ਪ੍ਰਣ ਕਰਨਾ ਹ ਅਤੇ ਡਿਉਟੀ ਪ੍ਰਤੀ ਇਮਾਨਦਾਰੀ ਦਾ ਜਜ਼ਬਾ ਹੋਣਾ ਚਾਹੀਦਾ ਹੈ।

Advertisements

ਤੁਹਾਡੇ ਅੰਦਰ ਸੇਵਾ ਭਾਵਨਾ ਦਾ ਜ਼ਜਬਾ ਹੋਣਾ ਚਾਹੀਦਾ ਹੈ। ਸਬ ਰਜਿਸਟਰਾਰ ਹਰਕਰਮ ਸਿੰਘ ਰੰਧਾਵਾ ਨੇ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਕਿ ਲੋੜਵੰਦ ਕੰਮ ਕਰਵਾਉਣ ਵਾਲਿਆਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ। ਉਹਨਾਂ ਸਿਖਿਆਰਥੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਵੀ ਕੀਤੀ।ਇਸ ਮੌਕੇ ਸਾਰੇ ਟਰੇਨਿੰਗ ਪ੍ਰਾਪਤ ਕਰ ਰਹੇ ਪਟਵਾਰੀ ਤੇ ਟੀਚਰ, ਯੋਗਰਾਜ, ਪਰਮਜੀਤ ਸਿੰਘ, ਗਣੇਸ਼ ਕੁਮਾਰ, ਰਾਮ ਚੰਦ ਬੰਗੜ ਨਾਇਬ ਤਹਿਸੀਲਦਾਰ ਅਤੇ ਸਤਨਾਮ ਸਿੰਘ ਹਾਜ਼ਰ ਸਨ।

LEAVE A REPLY

Please enter your comment!
Please enter your name here