ਡਾ. ਸੋਨਿੰਦਰ ਕੌਰ ਨੇ ਦੂਧਨ ਸਾਧਾਂ ਪਸ਼ੂ ਹਸਪਤਾਲ ਵਿਖੇ ਪਹਿਲੀ ਮਹਿਲਾ ਸੀਨੀਅਰ ਵੈਟਰਨਰੀ ਅਫ਼ਸਰ ਦਾ ਅਹੁਦਾ ਸੰਭਾਲਿਆ

ਪਟਿਆਲਾ/ਦੇਵੀਗੜ੍ਹ(ਦ ਸਟੈਲਰ ਨਿਊਜ਼): ਸੀਨੀਅਰ ਵੈਟਰਨਰੀ ਅਫ਼ਸਰ ਡਾ. ਸੋਨਿੰਦਰ ਕੌਰ ਨੇ ਦੂਧਨਸਾਧਾਂ ਸਬਡਵੀਜਨ ‘ਚ ਪਸ਼ੂ ਹਸਪਤਾਲ ਵਿਖੇ ਪਹਿਲੀ ਮਹਿਲਾ ਐਸ.ਵੀ.ਓ. ਵਜੋਂ ਅਹੁਦਾ ਸੰਭਾਂਲ ਲਿਆ ਹੈ ਅਤੇ ਉਹ ਜ਼ਿਲ੍ਹੇ ਪਟਿਆਲਾ ਹੀ ਨਹੀਂ ਬਲਕਿ ਮਾਲਵਾ ਖੇਤਰ ਦੇ ਪਹਿਲੇ ਮਹਿਲਾ ਸੀਨੀਅਰ ਵੈਟਰਨਰੀ ਅਫ਼ਸਰ ਬਣ ਗਏ ਹਨ। ਜਦੋਂਕਿ ਡਾ. ਰਾਜ ਕੁਮਾਰ ਗੁਪਤਾ ਨੇ ਵੈਟਰਨਰੀ ਪੋਲੀਕਲਿਨਿਕ ਪਟਿਆਲਾ ਵਿਖੇ ਐਸ.ਵੀ.ਓ. ਵਜੋਂ ਅਹੁਦਾ ਸੰਭਾਲਿਆ ਹੈ। ਪਸ਼ੂਆਂ ਦੇ ਮਾਹਰ ਡਾਕਟਰ ਦੋਵੇਂ ਪਤੀ-ਪਤਨੀ ਡਾ. ਗੁਪਤਾ ਅਤੇ ਡਾ. ਸੋਨਿੰਦਰ ਕੌਰ ਵੱਲੋਂ ਆਪਣੇ ਅਹੁਦੇ ਸੰਭਾਲਣ ਸਮੇਂ ਦੋਵਾਂ ਦਾ ਵੈਟਰਨਰੀ ਡਾਕਟਰਾਂ ਅਤੇ ਵੈਟਰਨਰੀ ਇੰਸਪੈਕਟਰਾਂ ਨੇ ਸਵਾਗਤ ਕੀਤਾ।
ਜਿਕਰਯੋਗ ਹੈ ਕਿ ਪਿਛਲੇ 25 ਸਾਲਾਂ ਤੋਂ ਪਸ਼ੂਆਂ ਦੇ ਡਾਕਟਰ ਵਜੋਂ ਸੇਵਾ ਨਿਭਾ ਰਹੇ ਡਾ. ਸੋਨਿੰਦਰ ਕੌਰ ਨੇ ਲੰਪੀ ਸਕਿਨ ਬਿਮਾਰੀ ਸਮੇਂ ਪਸ਼ੂਆਂ ਦੀ ਸੇਵਾ ਕੀਤੀ ਸੀ ਅਤੇ ਇਨ੍ਹਾਂ ਨੂੰ ਪੰਜਾਬ ਸਰਕਾਰ ਨੇ ਹਾਲ ਹੀ ਵਿੱਚ ਤਰੱਕੀ ਦੇ ਕੇ ਸੀਨੀਅਰ ਵੈਟਰਨਰੀ ਅਫ਼ਸਰ ਬਣਾਇਆ ਹੈ। ਉਹ ਪਹਿਲਾਂ ਵੈਟਰਨਰੀ ਪੋਲੀਕਲਿਨਿਕ ਪਟਿਆਲਾ ਵਿਖੇ ਸੇਵਾ ਨਿਭਾ ਰਹੇ ਸਨ ਅਤੇ ਹੁਣ ਉਨ੍ਹਾਂ ਨੂੰ ਦੁਧਨ ਸਾਧਾਂ ਪਸ਼ੂ ਹਸਪਤਾਲ ਵਿਖੇ ਬਤੌਰ ਐਸ.ਵੀ.ਓ. ਤਾਇਨਾਤ ਕੀਤਾ ਗਿਆ ਹੈ। ਜਦੋਂਕਿ ਉਨ੍ਹਾਂ ਦੇ ਪਤੀ ਡਾ. ਰਾਜ ਕੁਮਾਰ ਗੁਪਤਾ ਨੂੰ ਵੈਟਰਨਰੀ ਪੋਲੀਕਲਿਨਿਕ ਪਟਿਆਲਾ ਵਿਖੇ ਐਸ.ਵੀ.ਓ. ਵਜੋਂ ਤਾਇਨਾਤ ਕੀਤਾ ਗਿਆ ਹੈ।

Advertisements

LEAVE A REPLY

Please enter your comment!
Please enter your name here