ਲੋਕਾਂ ਦੀਆਂ ਸਮੱਸਿਆਵਾਂ ਦਾ ਹਲ ਕਰਨ ਲਈ ਅਧਿਕਾਰੀ ਸਾਹਿਬਾਨ 6 ਜਨਵਰੀ ਤੋਂ ਪਹੁੰਚਣਗੇ ਪਿੰਡਾਂ ਵਿਚ: ਡਿਪਟੀ ਕਮਿਸ਼ਨਰ

ਫਾਜਿਲਕਾ, (ਦ ਸਟੈਲਰ ਨਿਊਜ਼): ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ—ਨਿਰਦੇਸ਼ਾਂ ਅਨੁਸਾਰ ਲੋਕ ਭਲਾਈ ਹਿਤਾਂ ਨੂੰ ਮੁੱਖ ਰੱਖਦੇ ਹੋਏ ਅਧਿਕਾਰੀਆਂ ਵੱਲੋਂ ਮਹੀਨਾ ਜਨਵਰੀ 2023 ਦੌਰਾਨ ਵੱਖ—ਵੱਖ ਮਿਤੀਆਂ ਨੂੰ ਵੱਖ—ਵੱਖ ਪਿੰਡਾਂ ਵਿਚ ਪਹੁੰਚ ਕਰਕੇ ਸਭਾ ਲਗਾ ਕੇ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾਂਦੀਆਂ ਸਹੂਲਤਾਂ ਦਾ ਰਿਵਿਉ ਕੀਤਾ ਜਾਵੇਗਾ ਅਤੇ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਵੇਗਾ।

Advertisements

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 6 ਜਨਵਰੀ ਨੂੰ ਬਲਾਕ ਫਾਜ਼ਿਲਕਾ ਦੇ ਵਲੇਸ਼ਾਹ ਉਤਾੜ (ਨੂਰ ਸ਼ਾਹ) ਤੇ ਆਸਫਵਾਲਾ,ਖੂਈਆਂ ਸਰਵਰ ਬਲਾਕ ਦੇ ਪਿੰਡ ਤੁਤਵਾਲਾ, ਜਲਾਲਾਬਾਦ ਬਲਾਕ ਦੇ ਪਿੰਡ ਚੱਕ ਸਿੰਘੇ ਵਾਲਾ, 10 ਜਨਵਰੀ ਨੂੰ ਅਬੋਹਰ ਬਲਾਕ ਦੇ ਪਿੰਡ ਜੋਧਪੁਰ, 13 ਜਨਵਰੀ ਨੂੰ ਫਾਜਿਲਕਾ ਬਲਾਕ ਦੇ ਪਿੰਡ ਬਹਿਸ ਖਾਸ ਤੇ ਆਲਮ ਸ਼ਾਹ, ਖੂਈਆਂ ਸਰਵਰ ਬਲਾਕ ਦੇ ਪਿੰਡ ਭਾਗਸਰ, ਜਲਾਲਾਬਾਦ ਬਲਾਕ ਦੇ ਪਿੰਡ ਆਲਮ ਕੇ, 17 ਜਨਵਰੀ ਨੂੰ ਅਰਨੀਵਾਲਾ ਬਲਾਕ ਦੇ ਪਿੰਡ ਘਟਿਆਂ ਵਾਲੀ ਬੋਦਲਾ, 19 ਜਨਵਰੀ ਨੂੰ ਖੂਈਆਂ ਸਰਵਰ ਬਲਾਕ ਦੇ ਪਿੰਡ ਖੂਈਆਂ ਸਰਵਰ, 20 ਜਨਵਰੀ ਨੂੰ ਅਬੋਹਰ ਬਲਾਕ ਦੇ ਪਿੰਡ ਸੀਤੋ ਗੁਨੋ, ਖੂਈਆਂ ਸਰਵਰ ਬਲਾਕ ਦੇ ਪਿੰਡ ਗੁੰਮਜਾਲ, ਜਲਾਲਾਬਾਦ ਬਲਾਕ ਦੇ ਪਿੰਡ ਲਧੂਵਾਲਾ ਹਿਠਾੜ ਅਤੇ 27 ਜਨਵਰੀ ਨੁੰ ਅਰਨੀਵਾਲਾ ਬਲਾਕ ਦੇ ਪਿੰਡ ਬੰਨਾਵਾਲਾ, ਖੂਈਆਂ ਸਰਵਰ ਬਲਾਕ ਦੇ ਪਿੰਡ ਘੱਲੂ ਅਤੇ ਦਲਮੀਰ ਖੇੜਾ ਅਤੇ ਜਲਾਲਾਬਾਦ ਬਲਾਕ ਦੇ ਪਿੰਡ ਚੱਕ ਸੋਤਰੀਆ (ਬੰਦੀਵਾਲਾ) ਵਿਖੇ  ਅਧਿਕਾਰੀ ਸਾਹਿਬਾਨ ਪਿੰਡਾਂ ਵਿਖੇ ਸ਼ਿਕਰਤ ਕਰਕੇ ਆਮ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਉਪਰੰਤ ਨਿਪਟਾਰਾ ਕਰਨਗੇ।

ਡਿਪਟੀ ਕਮਿਸ਼ਨਰ ਨੇ ਸਬੰਧਤ ਪਿੰਡਾਂ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਤੈਅ ਮਿਤੀਆਂ ਨੂੰ ਕੈਂਪ ਵਿਖੇ ਪਹੁੰਚ ਕਰਨ ਤੇ ਪੇਸ਼ ਆਉਂਦੀਆਂ ਸਮੱਸਿਆਵਾਂ ਦਾ ਹਲ ਕਰਵਾਉਣ ਤੇ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਹਾ ਲੈ ਸਕਣ। ਉਨ੍ਹਾਂ ਕਿਹਾ ਕਿ ਇਹ ਕੈਂਪ ਦਾ ਸਮਾਂ ਸਵੇਰੇ 10.30 ਵਜੇ ਤੋਂ ਦੁਪਹਿਰ 1 ਵਜੇ ਤੱਕ ਹੋਵੇਗਾ।

LEAVE A REPLY

Please enter your comment!
Please enter your name here