ਰੋਸ਼ਨ ਲਾਲ ਅਸੀਜਾ ਦੀ ਕਾਵਿ ਪੁਸਤਕ ਵਿਛੋੜਾ ਰਿਲੀਜ

ਫਾਜ਼ਿਲਕਾ, (ਦ ਸਟੈਲਰ ਨਿਊਜ਼): ਰੋਸ਼ਨ ਲਾਲ ਅਸੀਜਾ ਦੀ ਪਹਿਲੀ ਕਾਵਿ-ਪੁਸਤਕ ਵਿਛੋੜਾ ਜ਼ਿਲ੍ਹਾ ਭਾਸ਼ਾ ਦਫਤਰ ਫਾਜ਼ਿਲਕਾ ਅਤੇ ਐਸ.ਡੀ.ਐਮ. ਜਲਾਲਾਬਾਦ ਰਵਿੰਦਰ ਸਿੰਘ ਅਰੋੜਾ ਵੱਲੋਂ ਲੋਕ ਅਰਪਣ ਕੀਤੀ ਗਈ। ਰੋਸ਼ਨ ਲਾਲ ਅਸੀਜਾ ਫਾਜਿਲਕਾ ਦੇ ਸਾਹਿਤਕ ਖੇਤਰ ਦੀ ਉੱਘੀ ਸ਼ਖਸੀਅਤ ਹਨ। ਇਨਾਂ ਦੀ ਲਿਖੀ ਪਹਿਲੀ ਕਾਵਿ ਪੁਸਤਕ ਵਿਛੋੜਾ ਅਜੋਕੇ ਸਮਾਜ ਅਤੇ ਸਮਾਜਿਕ ਵਿਸ਼ਿਆਂ ਬਾਰੇ ਡੂੰਘੀ ਸੋਚ ਅਤੇ ਚਿੰਤਾ ਦੀ ਤਰਜਸ਼ੀਲ ਕਰਦੀ ਹੈ। ਪ੍ਰੀਤ ਪਬਲੀਕੇਸ਼ਨ ਨਾਭਾ ਵੱਲੋਂ ਛਾਪੀ ਇਹ ਪੁਸਤਕ ਅਸੀਜਾ ਵਲੋਂ ਆਪਣੀ ਪਤਨੀ ਸਵਰਗਵਾਸੀ ਰਾਜ ਕੁਮਾਰੀ ਅਸੀਜਾ ਅਤੇ ਪਰਿਵਾਰ ਨੂੰ ਸਰਪਿਤ ਕੀਤੀ ਗਈ । ਪੁਸਤਕ ਸਬੰਧੀ ਰਵਿੰਦਰ ਸਿੰਘ ਅਰੋੜਾ ਐਸ. ਡੀ. ਐੱਮ. ਜਲਾਲਾਬਾਦ ਵੱਲੋਂ ਅਸੀਜਾ ਨੂੰ ਪੁਸਤਕ ਦੀ ਸਫਲਤਾ ਲਈ ਸ਼ੁਭਕਾਮਨਾਵਾ ਦਿੱਤੀਆਂ ਗਈਆਂ ।

Advertisements

ਪੁਸਤਕ ਬਾਰੇ ਜਾਣਕਾਰੀ ਦਿੰਦਿਆ ਜਿਲ੍ਹਾ ਭਾਸ਼ਾ ਅਫਸਰ ਫਾਜ਼ਿਲਕਾ ਭੁਪਿੰਦਰ ਉਤਰੇਜਾ ਨੇ ਕਿਹਾ ਕਿ ਰੋਸ਼ਨ ਲਾਲ ਅਸੀਜਾ ਦਾ ਕਾਵਿ ਅੰਦਾਜ਼ ਬਹੁਤ ਪ੍ਰਭਾਵਸ਼ਾਲੀ ਤੇ ਪ੍ਰੇਰਨਾਦਾਇਕ ਹੈ ਅਤੇ ਜ਼ਿਲ੍ਹੇ ਵਿੱਚ ਨਵੇਂ ਸਾਹਿਤਕਾਰਾਂ ਦੀ ਆਮਦ ਸਾਹਿਤ ਪ੍ਰੇਮਿਆਂ ਲਈ ਸ਼ੁਭ ਸੰਕੇਤ ਹੈ। ਸਾਹਿਤ ਸਭਾ ਜਲਾਲਾਬਾਦ ਦੇ ਪ੍ਰਧਾਨ ਕੁਲਦੀਪ ਸਿੰਘ ਬਰਾੜ ਨੇ ਸਾਹਿਤ ਸਭਾ ਜਲਾਲਾਬਾਦ ਨੇ ਰੋਸ਼ਨ ਲਾਲ ਅਸੀਜਾ ਦੀ ਪੁਸਤਕ ਰਿਲੀਜ ਹੋਣ ਤੇ ਵਧਾਈ ਦਿੱਤੀ ਤੇ ਸਾਹਿਤ ਸਭਾ ਜਲਾਲਾਬਾਦ ਦੀ ਪ੍ਰਾਪਤੀ ਵੀ ਕਿਹਾ। ਇਸ ਪੁਸਤਕ ਦੇ ਪ੍ਰਕਾਸ਼ਨ ਤੇ ਦੀਪ ਜੀਰਵੀ, ਦਿਆਲ ਸਿੰਘ ਪਿਆਸਾ, ਅੰਜੂ ਅਤੇ ਹੋਰ ਸਾਹਿਤ ਪ੍ਰੇਮੀਆਂ ਨੇ ਮੁਬਾਰਕਬਾਦ ਦਿੱਤੀ। ਇਸ ਮੌਕੇ ਖੋਜ ਅਫਸਰ ਪਰਮਿੰਦਰ ਸਿੰਘ ਰੰਧਾਵਾ, ਸਿਮਰਨਜੀਤ ਕਲਰਕ ਸਮੇਤ ਦਵਿੰਦਰ ਕੁਕੜ ਸਰਪੰਚ, ਕਰਮਜੀਤ ਸਿੰਘ ਪ੍ਰਧਾਨ ਬਾਰ ਐਸੋਸੀਏਸ਼ਨ, ਐਡਵੋਕੇਟ ਰਾਜੀਵ ਅਤੇ ਹੋਰ ਲੋਕ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here