ਏ.ਡੀ.ਆਰ. ਸੈਂਟਰ ਫਿਰੋਜ਼ਪੁਰ ਵਿਖੇ ਵਿਕਟਮ ਕੰਪਨਸੇਸ਼ਨ ਸਕੀਮ ਦੇ ਸਬੰਧ ਵਿੱਚ ਮੀਟਿੰਗ ਦਾ ਆਯੋਜਨ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਮਾਨਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ. ਏ. ਐੱਸ. ਨਗਰ ਮੋਹਾਲੀ ਜੀਆਂ ਦੇ ਦਿਸ਼ਾਂ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ, ਕਿਸ਼ੋਰ ਕੁਮਾਰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਫਿਰੋਜ਼ਪੁਰ ਜੀਆਂ ਦੀ ਰਹਿਨੁਮਾਈ ਹੇਠ ਮਿਸ ਏਕਤਾ ਉੱਪਲ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸਹਿਤ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਵੱਲੋਂ ਏ. ਡੀ. ਆਰ. ਸੈਂਟਰ ਫਿਰੋਜ਼ਪੁਰ ਵਿਖੇ ਵਿਕਟਮ ਕੰਪਨਸੇਸ਼ਨ ਸਕੀਮ ਦੇ ਸਬੰਧ ਵਿੱਚ ਮੀਟਿੰਗ ਦਾ ਆਯੋਜਨ ਕੀਤਾ ਗਿਆ । ਇਸ ਮੀਟਿੰਗ ਵਿੱਚ ਜੱਜ ਸਾਹਿਬ ਨੇ ਜ਼ਿਲ੍ਹਾ ਫਿਰੋਜ਼ਪੁਰ ਦੇ 4 ਪੀੜਤ ਵਿਅਕਤੀਆਂ ਨੂੰ ਮੁਆਵਜ਼ਾ ਸਕੀਮ ਅਧੀਨ ਅਵਾਰਡ ਪਾਸ ਕਰਕੇ ਮੁਆਵਜ਼ਾ ਦਿੱਤਾ ਗਿਆ । ਇਸ ਵਿੱਚ ਪੀੜਤ ਵਿਅਕਤੀਆਂ ਵਿੱਚ ਹੇਠ ਲਿਖੇ ਅਨੁਸਾਰ ਮੁਆਵਜ਼ਾ ਦਿੱਤਾ ਗਿਆ ।ਕੇਸ ਦਾ ਵੇਰਵਾ ਅਵਾਰਡ ਦੀ ਰਕਮ ਅਵਾਰਡ ਪਾਸ ਦੀ ਮਿਤੀ
ਮੁਕੱਦਮਾ ਨੰਬਰ 123 ਮਿਤੀ 06.11.2021 ਅਧੀਨ ਧਾਰਾ 376/452/506 ਅਤੇ 6 ਪੌਕਸੋ ਐਕਟ ਥਾਣਾ ਮਮਦੋਟ 1,50,000/16.08.2021
ਮੁਕੱਦਮਾ ਨੰਬਰ 07 ਮਿਤੀ 23.01.2020 ਅਧੀਨ ਧਾਰਾ 363/366ਏ/376ਏ. ਬੀ. ਅਤੇ 6 ਪੌਕਸੋ ਐਕਟ ਥਾਣਾ ਸਦਰ ਜੀਰਾ 2,00,000/16.08.2021
ਮੁਕੱਦਮਾ ਨੰਬਰ 68 ਮਿਤੀ 06.07.2019 ਅਧੀਨ ਧਾਰਾ 376/120 ਬੀ ਅਤੇ 5/6 ਪੌਕਸੋ ਐਕਟ ਥਾਣਾ ਮਮਦੋਟ 10,00,000/ 16.08.2021
ਮੁਕੱਦਮਾ 11 ਮਿਤੀ 06.02.2020 ਅਧੀਨ ਧਾਰਾ 363/366ਏ/376 ਅਤੇ 6 ਪੌਕਸੋ ਐਕਟ ਥਾਣਾ ਕੁਲਗੜੀ 1,00,000/ 16.08.2021

Advertisements

ਇਸ ਦੇ ਨਾਲ ਮਾਨਯੋਗ ਸੈਸ਼ਨਜ਼ ਜੱਜ ਸਾਹਿਬ ਨੇ ਭਰੋਸਾ ਦਿੱਤਾ ਕਿ ਜੇਕਰ ਭਵਿੱਖ ਵਿੱਚ ਵੀ ਇਸ ਤਰ੍ਹਾਂ ਵਿਕਟਮ ਕੰਪਨਸੇਸ਼ਨ ਸਕੀਮ ਨਾਲ ਸਬੰਧੀ ਪੀੜਤਾਂ ਦੇ ਕੇਸ ਇਸ ਦਫ਼ਤਰ ਵਿੱਚ ਆਏ ਤਾਂ ਤੁਰੰਤ ਹੀ ਉਨ੍ਹਾਂ ਦਾ ਨਿਪਟਾਰਾ ਮੌਕੇ ਤੇ ਕਰ ਦਿੱਤਾ ਜਾਵੇਗਾ ।

LEAVE A REPLY

Please enter your comment!
Please enter your name here