ਦੁਕਾਨਦਾਰਾਂ ਅਤੇ ਰੇਹੜੀਆਂ ਫੜ੍ਹੀਆਂ ਵਾਲਿਆਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਕਮਿਸ਼ਨਰ ਨਗਰ ਨਿਗਮ  ਕਪੂਰਥਲਾ ਜੀ ਦੇ ਹੁਕਮ ਅਨੁਸਾਰ ਸਕੱਤਰ ਨਗਰ ਨਿਗਮ ਕਪੂਰਥਲਾ ਜੀ ਦੀ ਅਗਵਾਈ ਹੇਠ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਜਿਵੇਂ ਕਿ ਜਲੋਖਾਣਾ ਚੌਂਕ, ਮੱਛੀ ਚੌਂਕ, ਸਦਰ ਬਜ਼ਾਰ, ਭਗਤ ਸਿੰਘ ਚੌਂਕ ਅਤੇ ਰੈੱਡ ਕਰਾਸ ਮਾਰਕੀਟ ਵਿਖੇ ਦੁਕਾਨਦਾਰਾਂ ਅਤੇ ਰੇਹੜੀਆਂ ਫੜ੍ਹੀਆਂ ਵਾਲਿਆਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ ਅਤੇ ਉਨ੍ਹਾਂ ਦੇ ਚਲਾਣ ਵੀ ਕੱਟੇ ਗਏ। ਇਸ ਦੇ ਨਾਲ ਹੀ ਜਿਨ੍ਹਾਂ ਦੁਕਾਨਦਾਰਾਂ ਪਾਸੋਂ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਕਰਦੇ ਪਾਏ ਗਏ ਉਨ੍ਹਾਂ ਦੇ ਲਿਫਾਫੇ ਜ਼ਬਤ ਕੀਤੇ ਗਏ ਅਤੇ ਮੌਕੇ ਤੇ ਚਲਾਨ ਵੀ ਕੱਟੇ ਗਏ ਅਤੇ ਹਦਾਇਤਾਂ ਕੀਤੀਆਂ ਗਈਆਂ ਜੇਕਰ ਕੋਈ ਵੀ ਦੁਕਾਨਦਾਰ ਜਾਂ ਰੇਹੜੀ/ਫੜ੍ਹੀਆਂ ਵਾਲਿਆਂ ਵੱਲੋਂ ਮੁੜ ਨਾਜਾਇਜ਼ ਕਬਜ਼ੇ ਕਰਕੇ ਰਸਤੇ ਤੇ ਸਮਾਂ ਲਗਾਇਆ ਗਿਆ ਜਾਂ ਪਲਾਸਟਿਕ ਦੇ ਲਿਫਾਫੇ ਵਰਤੋਂ ਵਿੱਚ ਲਿਆਂਦੇ ਗਏ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

Advertisements

ਇਸ ਮੁਹਿੰਮ ਦੇ ਚਲਦਿਆਂ ਸਕੱਤਰ ਨਗਰ ਨਿਗਮ ਵੱਲੋਂ ਚਲਾਈ ਇਸ ਦੌਰਾਨ ਵੇਚਣ ਵਾਲਿਆਂ ਦਾ ਵੀ ਔਚਕ ਨਿਰਖਣ ਕੀਤਾ ਅਤੇ ਦੁਕਾਨਦਾਰਾਂ ਨੂੰ ਚਾਈਨੀਜ਼ ਡੋਰ ਵੇਚਣ ਤੋਂ ਮਨ੍ਹਾ ਕੀਤਾ ਗਿਆ ਅਤੇ ਉਸ ਤੋਂ ਹੋਣ ਵਾਲੇ ਨੁਕਸਾਨ ਤੋਂ ਵੀ ਦੁਕਾਨਦਾਰਾਂ ਨੂੰ ਜਾਣੂ ਕਰਵਾਇਆ ਗਿਆ ਹਦਾਇਤਾਂ ਦਿੱਤੀਆਂ ਗਈਆਂ ਕਿ ਨਾਂ ਤਾਂ  ਚਾਈਨੀਜ਼ ਡੋਰ ਦੀ ਖਰੀਦ ਕੀਤੀ ਜਾਵੇ ਅਤੇ ਨਾ ਹੀ ਇਸ ਨੂੰ ਵੇਚਿਆ ਜਾਵੇ। ਇਸ ਸਾਰੀ ਮੁਹਿੰਮ ਵਿਚ ਸਕੱਤਰ ਨਗਰ ਨਿਗਮ ਖੁਦ ਆਪ ਨਿਜੀ ਪੱਧਰ ਤੇ ਆਪਣੀ ਟੀਮ ਨਾਲ ਦੌਰਾ ਕਰਦੇ ਹੋਏ ਪਾਏ ਗਏ ਸਾਰੇ ਦੁਕਾਨਦਾਰਾਂ ਅਤੇ ਰੇਹੜੀਆਂ/ਫੜ੍ਹੀਆਂ ਵਾਲਿਆਂ ਨੂੰ ਹਦਾਇਤ ਦੇ ਨਾਲ-ਨਾਲ ਸ਼ਹਿਰ ਨੂੰ ਸਾਫ ਸੁਥਰਾ ਰੱਖਣ, ਨਾਜਾਇਜ਼ ਕਬਜ਼ੇ ਨਾ ਕਰਨ ਸਬੰਧੀ ਅਤੇ ਪਲਾਸਟਿਕ ਦੇ ਲਿਫਾਫੇ ਨਾ ਵਰਤੋਂ ਵਿੱਚ ਲਿਆਉਣ ਦੀ ਅਪੀਲ ਕੀਤੀ ਗਈ। ਇਸ ਮੁਹਿੰਮ ਦੌਰਾਨ ਨਗਰ ਨਿਗਮ ਦੇ ਕਰਮਚਾਰੀ ਗੁਰਦੀਪ ਸਿੰਘ, ਗੌਰਵ ਸ਼ੁਕਲਾ, ਰੋਬਿਨ, ਪਵਨ ਕੁਮਾਰ, ਰਾਕੇਸ਼, ਰੋਹਿਨ ਸਹੋਤਾ, ਹਿਮਾਂਸ਼ੂ ਸ਼ਰਧਾ, ਅਜੈ ਕੁਮਾਰ, ਵਿਨੈ, ਜਗਦੀਸ਼, ਬਲਰਾਜ ਹਾਜਰ ਸਨ।

LEAVE A REPLY

Please enter your comment!
Please enter your name here