ਸ਼ਿਵਰਾਤਰੀ ਦੇ ਸਬੰਧ ਵਿੱਚ ਸ਼ੀਤਲਾ ਮਾਤਾ ਦਾ ਮੰਦਰ ਜਲਾਉਖਾਨਾ ਵਿਖੇ ਪੰਜਵਾਂ ਸ਼ਿਵ ਚਾਲੀਸਾ ਦਾ ਅਰੰਭ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਉੱਘੇ ਸਮਾਜਸੇਵੀ ਸਾਬਕਾ ਪੁਲਿਸ ਇੰਸਪੈਕਟਰ ਪਿਆਰਾ ਲਾਲ ਨੇ ਦੱਸਿਆ ਕਿ ਮਹਾਂ ਸ਼ਿਵਰਾਤਰੀ ਦੇ ਸਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਪ੍ਰਾਚੀਨ ਸ਼ਿਵ ਮੰਦਿਰ ਮੁਹੱਲਾ ਸ਼ੋਰੀਆਂ ਨਜ਼ਦੀਕ ਜਲੋਖ਼ਾਨਾ ਕਪੂਰਥਲਾ ਵਿਚ ਹਰ ਸਾਲ ਦੀ ਤਰ੍ਹਾਂ ਪੰਜਵਾਂ ਸ਼ਿਵ ਚਾਲੀਸਾ ਦਾ ਪਾਠ ਅਰੰਭ ਕੀਤਾ ਗਿਆ। ਮੁਹੱਲਾ ਵਾਸੀਆਂ ਅਤੇ ਮਹਿਲਾ ਮੰਡਲ ਦੇ ਸਹਿਯੋਗ ਨਾਲ ਇਸ ਮੰਦਰ ਵਿਚ 2019 ਤੋ ਸ਼ਿਵਰਾਤਰੀ ਦੇ ਸਬੰਧ ਵਿੱਚ ਸ਼ੁਰੂ ਕੀਤੇ ਗਏ। 

Advertisements

ਇਸ ਪਵਿੱਤਰ ਤਿਉਹਾਰ ਨੂੰ ਮਨਾਉਣ ਲਈ 40 ਦਿਨ ਸ਼ਿਵ ਚਾਲੀਸਾ ਦੇ ਪਾਠ ਕਰਨ ਉਪਰੰਤ ਸ਼ਿਵ ਵਿਵਾਹ ਵੀ ਕਰਵਾਇਆ ਜਾਂਦਾ ਹੈ ਜਿਸ ਨੂੰ ਲਗਾਤਾਰ ਜਾਰੀ ਰੱਖਦੇ ਹੋਏ। ਇਸ ਵਾਰ ਵੀ ਪੰਜਵਾਂ ਸ਼ਿਵ ਚਾਲੀਸਾ ਅਤੇ ਸ਼ਿਵ ਵਿਵਾਹ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਰੋਜ਼ਾਨਾ 6ਤੋ7 ਵਜੋਂ ਸ਼ਾਮ ਪਾਠ ਤੋਂ ਬਾਅਦ ਰਸ ਭਰਿਆ ਸੰਕੀਰਤਨ ਕੀਤਾ ਜਾਂਦਾ ਹੈ ਆਰਤੀ ਉਪਰੰਤ ਭਗਤਾਂ ਵਲੋਂ ਪ੍ਰਸਾਦਿ ਵਰਤਾਇਆ ਜਾਂਦਾ ਹੈ।  

LEAVE A REPLY

Please enter your comment!
Please enter your name here