ਭਾਕਿਯੂ ਡਕੌਂਦਾ ਕਪੂਰਥਲਾ ਦੀ ਅਗਵਾਈ ਵਿੱਚ ਕਿਸਾਨਾਂ ਨੇ ਦਿੱਤਾ ਮੰਗ ਪੱਤਰ

ਕਪੂਰਥਲਾ, (ਦ ਸਟੈਲਰ ਨਿਊਜ਼), ਗੌਰਵ ਮੜੀਆ: ਪਿਛਲੇ ਲੰਬੇ ਸਮੇਂ ਤੋਂ ਕਪੂਰਥਲਾ ਖੇਤੀ ਖੇਤਰ ਵਿੱਚ ਬਿਜਲੀ ਸਪਲਾਈ ਦੇ ਹਾਲਾਤ ਬਹੁਤ ਮਾੜੇ ਚੱਲ ਰਹੇ ਹਨ । ਸਬਜ਼ੀ ਏਰੀਏ ਵਿੱਚ ਪੀ ਸੀ ਕੱਟਾਂ ਕਰਕੇ ਸਬਜੀ ਦੀ ਫਸਲ ਦਾ ਨੁਕਸਾਨ ਹੋ ਰਿਹਾ ਹੈ। ਕਿਸਾਨ ਜੋ ਪਹਿਲਾਂ ਹੀ ਆਰਥਿਕ ਮੰਦੀ ਚੋਂ ਗੁਜ਼ਰ ਰਿਹਾ ਹੈ ਲੇਬਰ ਦੀਆਂ ਦਿਹਾੜੀਆਂ ਜੋ ਫਾਲਟ ਅਤੇ ਬਿਜਲੀ ਕੱਟਾਂ ਕਰਕੇ ਬਿਨਾਂ ਕੰਮ ਤੋਂ ਝੱਲਣੀਆਂ ਪੈਂਦੀਆਂ ਹਨ ਤੋਂ ਪ੍ਰੇਸ਼ਾਨ ਹਨ ਨੇ ਅਫ਼ਸਰਾਂ ਨੂੰ ਸਪਲਾਈ ਨਿਰਵਿਘਣ ਚਲਾਉਣ ਦੀ ਮੰਗ ਦੇ ਨਾਲ ਨਾਲ ਸਵੇਰੇ ਪੰਜ ਵਜੇ ਦੀ ਥਾਂ ਸਵੇਰੇ 10 ਕਰਨ ਦੀ ਮੰਗ ਰੱਖੀ ਹੈ ਅਤੇ ਜੇਕਰ ਇਹ ਸੁਧਾਰ ਨਾ ਹੋਇਆ ਤਾਂ ਮਜ਼ਬੂਰਨ ਸੜਕਾਂ ਤੇ ਆਉਣ ਦੀ ਚਿਤਾਵਨੀ ਵੀ ਦਿੱਤੀ ਹੈ ਅਤੇ ਕਿਸਾਨਾਂ ਨੇ ਚਿੰਤਾ ਜ਼ਾਹਰ ਕੀਤੀ ਕਿ ਇਸ ਮੌਸਮ ਵਿੱਚ ਸਪਲਾਈ ਦਾ ਏਨਾ ਮਾੜਾ ਹਾਲ ਹੈ ਤਾਂ ਗਰਮੀਂ ਦੇ ਸੀਜ਼ਨ ਵਿੱਚ ਕੀ ਬਣੇਗਾ।

Advertisements

ਰਾਣਾ ਸੈਦੋਵਾਲ ਨੇ ਦੱਸਿਆ ਕਿ ਮੌਕੇ ਦੇ ਅਫ਼ਸਰਾਂ ਇੰਜ ਰਮੇਸ਼ ਲਾਲ ਸਾਰੰਗ ਚੀਫ ਇੰਜੀਨੀਅਰ ਨੌਰਥ ਜੌਨ ਪਾਵਰਕੌਮ ਜਲੰਧਰ ਅਤੇ ਇੰਜ ਦੇਸ ਰਾਜ ਬਾਂਗਰ ਉਪ ਚੀਫ ਇੰਜੀਨੀਅਰ ਕਪੂਰਥਲਾ ਨੇ ਵਧੀਆ ਤਰੀਕੇ ਨਾਲ ਕਿਸਾਨਾਂ ਦੀ ਗੱਲ ਸੁਣੀ ਅਤੇ ਭਰੋਸਾ ਦਿਵਾਇਆ ਕਿ ਅੱਗੇ ਤੋਂ ਕਿਸਾਨਾਂ ਨੂੰ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਸਮੇਂ ਧਰਮਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਡਕੌਂਦਾ, ਰਾਣਾ ਸੈਦੋਵਾਲ ਬਲਾਕ ਪ੍ਰਧਾਨ, ਹਰਭਜਨ ਸਿੰਘ ਮਨਸੂਰਵਾਲ, ਅਵਤਾਰ ਸਿੰਘ ਸੈਦੋਵਾਲ, ਬਿੰਦੂ ਸੁੰਨੜ , ਸਰਵਣ ਸਿੰਘ ਕਾਲਾ ਸੰਘਿਆਂ, ਪਰਮਵੀਰ ਸਿੰਘ ਸਰਪੰਚ ਸੁੰਨੜ, ਰਣਜੀਤ ਸਿੰਘ ਸਰਪੰਚ ਸੈਦੋਵਾਲ,ਹਰਕਮਲ ਸਿੰਘ, ਕੁਲਦੀਪ ਸਿੰਘ, ਗੁਰਜੀਤ ਸਿੰਘ, ਮਨਜਿੰਦਰ ਸਿੰਘ, ਸੰਦੀਪ ਸਿੰਘ, ਬਲਜੀਤ ਸਿੰਘ ਸੁਖਦੀਪ ਸਿੰਘ, ਅਮਨਪ੍ਰੀਤ ਸਿੰਘ, ਬਲਵੀਰ ਸਿੰਘ, ਅਮਰੀਕ ਸਿੰਘ,ਮੰਗਲ ਸਿੰਘ ਵਾਸੀ ਕੋਹਾਲਾ ਸਮੇਂਤ ਪੰਦਰਾਂ ਪਿੰਡਾਂ ਦੇ ਕਿਸਾਨ ਹਾਜ਼ਰ ਸਨ ।

LEAVE A REPLY

Please enter your comment!
Please enter your name here