ਪੁਲਿਸ ਮੁਲਾਜ਼ਮ ਵੱਲੋਂ ਗਲਤ ਸਾਈਡ ਖੜੀ ਕੀਤੀ ਗਈ ਕਾਰ ਨੂੰ ਹਟਾਉਣ ਤੇ ਕਾਰ ਚਾਲਕ ਨੇ ਚੜ੍ਹਾਈ ਗੱਡੀ

ਮੋਗਾ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਪੰਜਾਬ ਦੇ ਮੋਗਾ ਵਿੱਚ ਇੱਕ ਕਾਰ ਚਾਲਕ ਨੇ ਗਲਤ ਪਾਰਕਿੰਗ ਕੀਤੀ ਹੋਈ ਸੀ ਅਤੇ ਇਸਤੋਂ ਬਾਅਦ ਜਦੋਂ ਟ੍ਰੈਫਿਕ ਪੁਲਿਸ ਨੇ ਗੱਡੀ ਹਟਾਉਣ ਲਈ ਕਿਹਾ ਤਾਂ ਕਾਰ ਚਾਲਕ ਨੇ ਟ੍ਰੈਫਿਕ ਪੁਲਿਸ ਨਾਲ ਬਹਿਸ ਕੀਤੀ ਤੇ ਫਿਰ ਟ੍ਰੈਫਿਕ ਪੁਲਿਸ ਉੱਪਰ ਗੱਡੀ ਚੜ੍ਹਾ ਦਿੱਤੀ।

Advertisements

ਦੱਸ ਦਈਏ ਕਿ ਇੱਕ ਕਾਰ ਚਾਲਕ ਨੇ ਸੜਕ ਤੇ ਗਲਤ ਸਾਈਡ ਤੇ ਗੱਡੀ ਖੜੀ ਕੀਤੀ ਹੋਈ ਸੀ ਅਤੇ ਜਦੋ ਟੈ੍ਰਫਿਕ ਪੁਲਿਸ ਵੱਲੋ ਕਹਿਾ ਗਿਆ ਤਾਂ ਕਾਰ ਚਾਲਕ ਨੇ ਉਸ ਉਪਰ ਗੱਡੀ ਚੜਾ ਦਿੱਤੀ ਅਤੇ ਉਹ ਪੁਲਿਸ ਮੁਲਾਜ਼ਮ ਨੂੰ ਘਸੀੜਦਾ ਹੋਇਆ ਕੁੱਝ ਦੂਰੀ ਤੇ ਲੈ ਗਿਆ ਜਿਸਦੇ ਕਾਰਣ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਿਆ। ਜਿਸਦਾ ਇਲਾਜ ਇੱਕ ਸਿਵਲ ਹਸਪਤਾਲ ਵਿੱਚ ਜਾਰੀ ਹੈ। ਪੁਲਿਸ ਵੱਲੋਂ ਕਾਰ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਗਈ ਹੈ।

LEAVE A REPLY

Please enter your comment!
Please enter your name here