ਬੁੱਧਵਾਰ ਨੂੰ 39 ਲੋਕਾਂ ਦੀ ਰਿਪੋਰਟ ਆਈ ਕੋਰੋਨਾ ਪਾਜੀਟਿਵ

ਪਠਾਨਕੋਟ(ਦ ਸਟੈਲਰ ਨਿਊਜ਼)। ਜਿਲਾ ਪਠਾਨਕੋਟ ਵਿੱਚ ਬੁੱਧਵਾਰ ਨੂੰ 39 ਲੋਕਾਂ ਦੀ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ, ਇਸ ਤੋਂ ਇਲਾਵਾ ਡਿਸਚਾਰਜ ਪਾਲਿਸੀ ਅਧੀਨ ਅੱਜ 35 ਲੋਕਾਂ ਨੂੰ ਨਿਰਧਾਰਤ ਸਮਾਂ ਪੂਰਾ ਕਰਨ ਤੇ ਅਤੇ ਕਿਸੇ ਵੀ ਤਰਾਂ ਦਾ ਕੋਈ ਕਰੋਨਾ ਲੱਛਣ ਨਾ ਹੋਣ ਤੇ ਘਰਾਂ ਲਈ ਰਵਾਨਾਂ ਕੀਤਾ ਗਿਆ। ਇਹ ਪ੍ਰਗਟਾਵਾ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ। ਜਿਕਰਯੋਗ ਹੈ ਕਿ ਬੁੱਧਵਾਰ ਨੂੰ 3 ਕਰੋਨਾ ਪਾਜੀਟਿਵ ਵਿਅਕਤੀ ਦੀ ਇਲਾਜ ਦੋਰਾਨ ਮੋਤ ਹੋ ਗਈ ਇਸ ਤਰਾਂ ਜਿਲਾ ਪਠਾਨਕੋਟ ਵਿੱਚ ਕਰੋਨਾ ਪਾਜੀਟਿਵ ਹੋਣ ਕਾਰਨ ਇਲਾਜ ਦੋਰਾਨ ਮਰਨ ਵਾਲਿਆਂ ਦੀ ਸੰਖਿਆ 42 ਹੋ ਗਈ ਹੈ।

Advertisements

ਉਨਾਂ ਕਿਹਾ ਕਿ ਜਿਆਦਾ ਤਰ ਲੋਕ ਉਸ ਸਮੇਂ ਜਾਂਚ ਕਰਵਾਉਂਣ ਆਉਂਦੇ ਹਨ ਜਦੋਂ ਕਾਫੀ ਦੇਰ ਹੋ ਚੁੱਕੀ ਹੁੰਦੀ ਹੈ, ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਿਸ਼ਨ ਫਤਿਹ ਅਧੀਨ ਜਾਗਰੁਕ ਵੀ ਕੀਤਾ ਜਾ ਰਿਹਾ ਹੈ ਕਿ ਆਪ 104 ਨੰਬਰ ਤੇ ਕਾੱਲ ਕਰਕੇ ਵੀ ਜਾਂਚ ਕਰਵਾ ਸਕਦੇ ਹੋ ਸੂਚਨਾ ਦੇ ਸਕਦੇ ਹੋ। ਉਨਾਂ ਕਿਹਾ ਕਿ ਲੋਕਾਂ ਨੂੰ ਅਪੀਲ ਹੈ ਕਿ ਸਮੇਂ ਰਹਿੰਦਿਆਂ ਹੀ ਕਰੋਨਾ ਦੀ ਜਾਂਚ ਕਰਵਾਉ ਤਾਂ ਜੋ ਕਰੋਨਾ ਨੂੰ ਸਮਾਪਤ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਹੁਣ ਜਿਲਾ ਪਠਾਨਕੋਟ ਵਿੱਚ  ਕੂਲ 2499 ਕੇਸ ਕਰੋਨਾ ਪਾਜੀਟਿਵ ਦੇ ਹਨ ਜਿਨਾਂ ਵਿੱਚੋਂ 1603 ਲੋਕ ਪੰਜਾਬ ਸਰਕਾਰ ਦੀ ਡਿਸਚਾਰਜ ਪਾਲਿਸੀ ਅਧੀਨ ਕਰੋਨਾ ਵਾਈਰਸ ਨੂੰ ਰਿਕਵਰ ਕਰ ਚੁੱਕੇ ਹਨ। ਉਨਾ ਦੱਸਿਆ ਕਿ ਇਸ ਸਮੇਂ ਜਿਲਾ ਪਠਾਨਕੋਟ ਵਿੱਚ 854 ਕੇਸ ਕਰੋਨਾ ਪਾਜੀਟਿਵ ਦੇ ਐਕਟਿਵ ਹਨ ਅਤੇ ਹੁਣ ਤੱਕ 42 ਲੋਕਾਂ ਦੀ ਕਰੋਨਾ ਪਾਜੀਟਿਵ ਹੋਣ ਨਾਲ ਮੋਤ ਹੋ ਚੁੱਕੀ ਹੈ।

LEAVE A REPLY

Please enter your comment!
Please enter your name here