
ਫਰੀਦਕੋਟ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਫਰੀਦਕੋਟ ਵਿੱਚ ਨਵ-ਵਿਆਹੁਤਾ ਜੋੜੇ ਵੱਲੋਂ ਖੁਦਕਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਇਸ ਜੋੜੇ ਨੇ ਤਿੰਨ ਦਿਨ ਪਹਿਲਾ ਜ਼ਹਿਰ ਖਾ ਲਿਆ ਸੀ ਅਤੇ ਜਿਹਨਾਂ ਦਾ ਇਲਾਜ ਨਿੱਜੀ ਹਸਪਤਾਲ ਵਿੱਚ ਚੱਲ ਰਿਹਾ ਸੀ ਪਰ ਅੱਜ ਇਸ ਜੋੜੇ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ।

ਜਾਣਕਾਰੀ ਅਨੁਸਾਰ ਦੋਵੇਂ ਪਤੀ-ਪਤਨੀ ਟੀਚਰ ਕਾਲੋਨੀ ਦੇ ਰਹਿਣ ਵਾਲੇ ਸਨ ਜਿਹਨਾਂ ਦੇ ਨਾਮ ਸੋਨੂੰ ਪਤਨੀ ਸਹਿਨਾਜ਼ ਸੀ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਖੁਦਕਸ਼ੀ ਕਰਨ ਦੇ ਪਿੱਛੇ ਮੁੱਖ ਕੀ ਕਾਰਣ ਕੀ ਸੀ।












