ਸ਼ਹਿਰਵਾਸੀ ਸਾਲ 2013-14 ਦਾ ਬੰਨਦਾ ਪ੍ਰਾਪਰਟੀ ਟੈਕਸ ਨਗਰ ਨਿਗਮ ਵਿਖੇ ਜਮਾ ਕਰਵਾਉਣ: ਕਮਿਸ਼ਨਰ 

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ: ਅਨੁਪਮ ਕਲੇਰ ਕਮਿਸ਼ਨਰ ਨਗਰ ਨਿਗਮ ਕਪੂਰਥਲਾ ਜੀ ਨੇ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਪ੍ਰਾਪਰਟੀ ਟੈਕਸ ਸ਼ਾਖਾ ਵਲੋਂ ਸਾਲ 2013-14 ਤੋਂ ਕਿਸੀ ਵੀ ਤਰਾਂ ਦੀ ਪ੍ਰਾਪਰਟੀ ( ਰਿਹਾਇਸ਼ੀ ਅਤੇ ਕਮਰਸ਼ੀਅਲ) ਉਪਰ ਟੈਕਸ ਨਹੀਂ ਲਿਆ ਜਾ ਰਿਹਾ ਸੀ ਕਿਉਂਜੋ ਸਰਕਾਰ ਵਲੋਂ ਅਜੇ ਤਕ ਸਾਲ2013 – 14 ਦਾ ਟੈਕਸ ਅੱਪਲੋਡ ਨਹੀਂ ਕੀਤਾ ਗਿਆ ਸੀ. ਪਰ ਹੁਣ ਸਰਕਾਰ ਵਲੋਂ ਸੋਫਟਵੇਯਰ ਵਿਚ ਬਾਬਤ ਸਾਲ ਸਾਲ2013 – 14  ਦਾ ਟੇਕਸ ਅਪਲੋਡ ਕਰ ਦਿੱਤਾ ਗਿਆ ਹੈ .

Advertisements

ਇਸ ਲਈ ਜਿਨ੍ਹਾਂ ਸ਼ਹਿਰਵਾਸੀਆਂ ਵਲੋਂ ਆਪਣਾ ਟੈਕਸ ਜਮਾ ਕਰਵਾਇਆ ਜਾ ਚੁਕਾ ਹੈ ਜਾ ਜਮਾ ਕਰਵਾਣਾ ਬਾਕੀ ਹੈ ਉਹਨਾਂ ਸਾਰੇ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਜਲਦ ਤੋਂ ਜਲਦ ਆਪਣਾ ਸਾਲ 2013-14 ਦਾ ਬੰਨਦਾ ਪ੍ਰਾਪਰਟੀ ਟੈਕਸ ( ਕਮਰਸ਼ੀਅਲ ਅਤੇ ਰਿਹਾਇਸ਼ੀ) ਦਫਤਰ ਨਗਰ ਨਿਗਮ ਵਿਖੇ ਜਮਾ ਕਰਵਾਉਣ ਤਾਂ ਜੋ ਭਵਿੱਖ ਵਿਚ ਵਾਦੁ ਅਦਾਇਗੀ ਕਰਨ ਤੋਂ ਬੱਚਿਆ ਜਾ ਸਕੇ. ਜਿਨ੍ਹਾਂ . ਜੇਕਰ ਕਿਸੇ ਸ਼ੇਹਰਵਾਸੀ ਵਲੋਂ ਸਾਲ 2013-14 ਦਾ ਪ੍ਰਾਪਰਟੀ ਟੈਕਸ ਜਮਾ ਨਹੀਂ ਕਰਵਾਇਆ ਗਿਆ ਤਾ ਉਸ ਖਿਲਾਫ ਪੰਜਾਬ ਮਿਉਂਸਪਲ ਐਕਟ 1976 ਅਧੀਨ ਕਾਰਵਾਈ ਕੀਤੀ ਜਾਵੇਗੀ

LEAVE A REPLY

Please enter your comment!
Please enter your name here