ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਪਿੰਡ ਹਰੀਪੁਰ ਵਿਖੇ ਲਗਾਇਆ ਕਾਨੂੰਨੀ ਸੇਵਾਵਾਂ ਕੈਂਪ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ. ਏ.ਐਸ ਨਗਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਦਿਲਬਾਗ ਸਿੰਘ ਜੌਹਲ, ਜ਼ਿਲ੍ਹਾ ਤੇ ਸ਼ੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ  ਅਪਰਾਜਿਤਾ ਜੋਸ਼ੀ, ਚੀਫ ਜੁਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਵਲੋਂਚਾਨਣ ਮੁਨਾਰਾ ਮੁਹਿੰਮ ਦੇ ਸਬੰਧ ਵਿੱਚ ਅੱਜ ਪਿੰਡ ਹਰੀਪੁਰ, ਬਲਾਕ ਹੁਸਿ਼ਆਰਪੁਰ-2 ਵਿਖੇ ਕਾਨੂੰਨੀ ਸੇਵਾਵਾਂ ਕੈਂਪ ਲਗਾਇਆ ਗਿਆ ਗਿਆ। ਇਸ ਮੌਕੇ ਅਪਰਾਜਿਤਾ ਜੋਸ਼ੀ, ਚੀਫ ਜੁਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਦੀ ਦੇਖ-ਰੇਖ ਵਿੱਚ  ਵੱਖ-ਵੱਖ ਮਹਿਕਮਿਆਂ ਵਲੋ 08 ਹੈਲਪ ਡੈਸਕ ਲਗਾਏ ਗਏ, ਜਿਨ੍ਹਾਂ ਵਿੱਚ  ਜ਼ਿਲ੍ਹਾ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਹੁਸਿ਼ਆਰਪੁਰ, ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ, ਹੁਸ਼ਿਆਰਪੁਰ, ਸੁਵਿਧਾ ਸੈਂਟਰ, ਹੁਸਿ਼ਆਰਪੁਰ, ਐਲ ਡੀ ਐਮ, ਪੰਜਾਬ  ਨੈਸ਼ਨਲ  ਬੈਂਕ, ਰਿਜਨਲ ਸੇਟਰ, ਹੁਸਿ਼ਆਰਪੁਰ, ਲੇਬਰ ਕਮਿਸ਼ਨਰ, ਪੀਐਸਪੀਸੀਐਲ ਵਿਭਾਗ, ਹੁਸਿ਼ਆਰਪੁਰ, ਬਲਾਕ ਜ਼ਿਲ੍ਹਾ ਪੰਚਾਇੰਤ ਅਫਸਰ, ਹੁਸਿ਼ਆਰਪੁਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਦੇ ਹੈਲਪ ਡੈਸਕ ਸ਼ਾਮਲ ਸਨ।

Advertisements

ਇਨ੍ਹਾਂ ਮਹਿਕਮਿਆਂ ਵਲੋ 84 ਵਿਆਕਤੀਆਂ ਦੀਆਂ ਸਮੱਸਿਆਵਾ ਸੁਣੀਆਂ ਗਈਆਂ, ਜਿਨ੍ਹਾਂ ਵਿੱਚੋਂ 30 ਸਮੱਸਿਆਵਾਂ  ਦਾ ਮੋਕੇ ’ਤੇ ਨਿਪਟਾਰਾ ਕੀਤਾ ਗਿਆ ਅਤੇ 54  ਵਿੱਚ ਕਾਨੂੰਨੀ ਸਲਾਹ-ਮਸ਼ਵਰਾ ਦਿੱਤਾ ਗਿਆ। ਇਸ ਕੈਂਪ ਵਿੱਚ ਲੱਗਭਗ 200 ਦੇ ਕਰੀਬ ਵਿਆਕਤੀ ਹਾਜ਼ਰ ਸਨ। ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਮੁਫਤ ਕਾਨੂੰਨੀ ਸੇਵਾਵਾਂ ਤੋ ਇਲਾਵਾ ਮਿਤੀ 11 ਫਰਵਰੀ 2023 ਨੂੰ ਜ਼ਿਲ੍ਹਾ ਪੱਧਰ ਅਤੇ ਸਬ ਡਵੀਜ਼ਨ ਪੱਧਰ ’ਤੇ ਕਚਿਹਰੀਆਂ ਵਿਖੇ ਲਗਾਈ ਜਾਣ ਵਾਲੀ ਨੈਸ਼ਨਲ ਲੋਕ ਅਦਾਲਤ ਦੇ ਬਾਰੇ ਦੱਸਿਆ ਗਿਆ ਅਤੇ ਸਰਪੰਚ ਬਲਵੀਰ ਸਿੰਘ ਵਲੋ ਕਾਨੂੰਨੀ ਸੇਵਾਵਾਂ ਅਥਾਰਟੀ ਕੈਂਪ ਨੂੰ ਸੁਚੱਜੇ ਢੰਗ ਨਾਲ ਨੇਪਰੇ ਚੜ੍ਹਾਉਣ ਵਿੱਚ ਪੂਰਾ ਸਹਿਯੋਗ ਦਿੱਤਾ। ਇਸ ਮੌਕੇ  ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪਰ ਦੇ ਰਿਟੇਨਰ ਐਡਵੋਕੇਟ ਮਲਕੀਤ ਸਿੰਘ ਸੀਕਰੀ ਅਤੇ ਪੀ ਐਲ ਵੀਜ਼ ਪਵਨ ਕੁਮਾਰ, ਅਨੀਤਾ ਰਾਣੀ, ਬਲਵੀਰ ਸਿੰਘ, ਮੋਹਨ ਸਿੰਘ ਵਲੋਂ ਪਿੰਡ ਵਾਸੀਆਂ ਨੂੰ ਮੁਫਤ ਕਾਨੂੰਨੀ ਸੇਵਾਵਾਂ ਬਾਰੇ ਜਾਗਰੂਕ ਕੀਤਾ ਗਿਆ।

LEAVE A REPLY

Please enter your comment!
Please enter your name here