
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕੋਵਿਡ 19 ਵਾਇਰਸ ਦੇ ਸ਼ੱਕੀ ਲੱਛਣਾਂ ਵਾਲੇ ਵਿਆਕਤੀਆਂ ਦੇ 389 ਸੈਪਲ ਲੈਣ ਨਾਲ ਕੁੱਲ ਸੈਪਲਾਂ ਦੀ ਗਿਣਤੀ 4024 ਹੋ ਗਈ ਅਤੇ ਲੈਬ ਤੋ ਪ੍ਰਾਪਤ ਰਿਪੋਟਾ ਅਨੁਸਾਰ 3154 ਸੈਪਲ ਨੈਗੇਟਿਵ ਅਤੇ 711 ਦੀ ਰਿਪੋਟ ਆਉਣੇ ਵਾਲੀ ਬਾਕੀ ਹੈ, ਇਨੰਵੈਲਡ 24 ਸੈਪਲ ਹਨ ਪਾਜੀਟਿਵ ਸੈਪਲਾਂ ਦੀ ਗਿਣਤੀ 135 ਹੈ।

ਇਹ ਜਾਣਂਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਜਿਲੇ ਵਿੱਚ ਇਸ ਵੇਲੇ 12 ਮਰੀਜ ਐਕਟਿਵ ਹਨ ਜਦ ਕੇ 118 ਮਰੀਜ ਠੀਕ ਹੋ ਕਿ ਆਪਣੇ ਘਰ ਜਾ ਚੁਕੇ ਹਨ। ਸਿਵਲ ਸਰਜਨ ਨੇ ਸਿਹਤ ਐਡਵਾਈਜਰੀ ਜਾਰੀ ਕਰਦੇ ਹੋਏ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਘਰ ਤੋ ਬਾਹਰ ਨਿਕਲ ਸਮੇ ਮੂੰਹ ਤੇ ਮਾਸਿਕ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ।












