ਭਾਰਤੀਯ ਜਨਤਾ ਪਾਰਟੀ ਯੁਵਾ ਮੋਰਚਾ ਦੇ ਪੰਜਾਬ ਪ੍ਰਧਾਨ ਇੰਜ. ਕੰਵਰ ਵੀਰ ਸਿੰਘ ਟੌਹੜਾ ਨੇ ਜ਼ਿਲਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨਾਲ ਕੀਤੀ ਮੁਲਾਕਾਤ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਭਾਰਤੀਯ ਜਨਤਾ ਪਾਰਟੀ ਯੁਵਾ ਮੋਰਚਾ ਦੇ ਪੰਜਾਬ ਪ੍ਰਧਾਨ ਇੰਜ. ਕੰਵਰ ਵੀਰ ਸਿੰਘ ਟੌਹੜਾ ਜੀ ਵਲੋਂ ਜ਼ਿਲਾ ਯੁਵਾ ਮੋਰਚਾ (“ਭਾਜਪਾ) ਦੇ ਔਹਦੇਦਾਰਾਂ ਤੇ ਵਰਕਰਾਂ ਨਾਲ ਪਿੰਡ ਖੋਜੇਵਾਲ, ਜ਼ਿਲਾ ਪ੍ਰਧਾਨ ਸ ਰਣਜੀਤ ਸਿੰਘ ਖੋਜੇਵਾਲ ਜੀ ਦੇ ਗ੍ਰਿਹ ਵਿੱਖੇ ਆਉਣ ਵਾਲੀਆਂ ਲੋਕਸਭਾ ਚੋਣਾਂ ਦੇ ਸੰਬੰਧ ‘ਚ ਇੱਕ ਅਹਿਮ ਮੀਟਿੰਗ ਕੀਤੀ ਗਈ..ਸ ਖੋਜੇਵਾਲ ਤੇ ਯੁਵਾ ਮੋਰਚਾ ਦੇ ਕਾਰਕਾਰਤਾ ਵਲੋਂ ਸ ਟੌਹੜਾ ਦਾ ਫੁੱਲ ਦਾ ਗੁਲਦਸਤਾ ਦੇ ਕੇ ਨਿੱਘਾ ਸਵਾਗਤ ਕੀਤਾ ਗਿਆ ਜਿਸ ‘ਚ ਕੰਵਰਵੀਰ ਟੌਹੜਾ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਦੱਸਿਆ ਕਿ ਯੂਥ ਹਰ ਪਾਰਟੀ ਦੀ ਰੀੜ ਦੀ ਹੱਡੀ ਹੁੰਦੀ ਹੈ। ਇਸ ਲਈ ਯੁਵਾ ਮੋਰਚਾ ਦੇ ਕਾਰਕਾਰਤਾ ਪਿੰਡ ਪਿੰਡ ਸ਼ਹਿਰ ਭਾਰਤੀਯ ਜਨਤਾ ਪਾਰਟੀ ਦੀ ਨੀਤੀਆਂ ‘ਤੇ ਪ੍ਰਧਾਨ ਮੰਤਰੀ ਵਲੋਂ ਦੇਸ਼ ਤੇ ਪੰਜਾਬ ਲਈ ਕੀਤੇ ਕੰਮਾਂ ਦਾ ਡੱਟ ਕੇ ਪ੍ਰਚਾਰ ਕਰਨ,’ਤੇ 2024 ਦੀਆਂ ਆਉਣ ਵਾਲੀਆਂ ਚੋਣਾਂ ਲਈ ਕਮਰ ਕਸ ਲੈਣ। ਇਸ ਮੌਕੇ ਸ ਰਣਜੀਤ ਸਿੰਘ ਖੋਜੇਵਾਲ ਜੀ ਨੇ ਪੰਜਾਬ ਪ੍ਰਧਾਨ ਇੰਜ. ਕੰਵਰਵੀਰ ਟੌਹੜਾ ਨੂੰ ਭਰੋਸਾ ਦਿਵਾਇਆ ਕਿ ਜ਼ਿਲ੍ਹਾ ਯੁਵਾ ਮੋਰਚਾ ਦੀ ਨਵੀਂ ਬਣ ਰਹੀ ਟੀਮ ‘ਚ ਮਿਹਨਤੀ ਅਤੇ ਪਾਰਟੀ ਲਈ ਦਿਨ ਰਾਤ ਕੰਮ ਕਰਨ ਵਾਲੇ ਵਰਕਰਾਂ ਨੂੰ ਤਰਜੀਹ ਦਿੱਤੀ ਜਾਵੇਗੀ,ਇਸ ਮੌਕੇ ਭਰਤ ਮਹਾਜਨ, ਵਿਵੇਕ ਸਿੰਘ ਸਨੀ ਬੈਂਸ, ਪਿਊਸ਼ ਮਨਚੰਦਾ, ਭਾਵਿਕ ਆਨੰਦ, ਕੁਨਾਲ ਜੋਸ਼ੀ, ਵਿਨਾਇਕ ਪਰਾਸ਼ਰ, ਨਿਸ਼ਾਂਤ ਪਾਹਵਾ, ਤਰੁਣ ਦੁੱਗਲ, ਮਯੁਰ, ਰੋਹਿਤ ਪਾਹਵਾ,ਪੁਲਕਿਤ ਸੂਰੀ, ਰਾਜੇਸ਼, ਅੰਮ੍ਰਿਤ, ਰੋਹਿਤ ਸ਼ੇਰਾ, ਮਨੂ ਸੋਨੀ, ਸੁੱਖਾ, ਹੈਪੀ, ਅਕਾਸ਼, ਰਾਜਨ ਚੌਹਾਨ, ਸਰਬਜੀਤ ਬੰਟੀ, ਸਾਹਿਲ ਸ਼ਰਮਾ, ਕਰਨ ਸਿੰਘ ਮਾਨ,ਧਰਮਪਾਲ ਮਹਾਜਨ, ਰਾਜਿੰਦਰ ਸਿੰਘ ਧੰਜਲ,ਵਿੱਕੀ ਗੁਜਰਾਲ, ਸਾਹਿਲ ਸ਼ਰਮਾ, ਕਰਨ ਮਾਨ, ਭਾਵਿਕ ਆਨੰਦ, ਸਰਬਜੀਤ ਸਿੰਘ ਬੰਟੀ, ਰਾਜਨ ਚੌਹਾਨ, ਦਵਿੰਦਰ ਧੀਰ ਆਦਿ ਹਾਜ਼ਿਰ ਸਨ।

Advertisements

LEAVE A REPLY

Please enter your comment!
Please enter your name here