ਚੇਅਰਮੈਨ ਗੁਰਪਾਲ ਇੰਡੀਅਨ ਸ਼ੀਤਲਾ ਮਾਤਾ ਮੰਦਿਰ ਹੋਏ ਨਤਮਸਤਿਕ 

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਆਮ ਆਦਮੀ ਪਾਰਟੀ ਨੇ ਪਿਛਲੇ ਦਿਨੀਂ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਨਿਯੁਕਤ ਕੀਤੇ ਗਏ । ਇਸ ਲੜੀ ਦੇ ਤਹਿਤ ਕਪੁਰਥਲਾ ਦੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦਾ ਆਹੁਦਾ ਗੁਰਪਾਲ ਸਿੰਘ ਇੰਡੀਅਨ ਨੂੰ ਦਿੱਤਾ ਗਿਆ। ਜਿਸਨੂੰ ਲ਼ੇ ਕੇ ਕਪੁਰਥਲਾ ਦੇ ਵੱਖ ਵੱਖ ਜਥਬੰਦੀਆਂ ਵਲੋ ਉਨਾਂ ਦਾ ਮਾਨ ਸਨਮਾਨ ਕੀਤਾ ਗਿਆ । ਸੋਮਵਾਰ ਨੂੰ ਕਪੁਰਥਲਾ ਦੇ ਚੌਂਕ ਜਲੋਖਾਨਾ ਵਿਖੇ  ਇਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਦੀ ਅਗਵਾਈ ਡਾਕਟਰ ਕੁਲਵਿੰਦਰ ਸਿੰਘ ਢੋਟ ਨੇ ਕੀਤੀ।

Advertisements

ਇਸ ਮੌਕੇ ਤੇ ਬਾਜ਼ਾਰ ਦੀ ਮਾਰਕੀਟ ਦੇ ਦੁਕਾਦਾਰਾਂ ਵਲੋ ਉਨ੍ਹਾਂ ਨੂੰ ਸਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਨੇ ਸਾਰੇ ਹੀ ਦੁਕਾਨਦਾਰਾਂ ਦਾ ਧੰਨਵਾਦ ਕੀਤਾ। ਨਾਲ ਹੀ ਉਨ੍ਹਾਂ ਵਲੋ  ਸ਼ੀਤਲਾ ਮਾਤਾ ਮੰਦਿਰ ਵਿਖੇ ਮੱਥਾ ਟੇਕਿਆ ਅਤੇ ਮਾਤਾ ਰਾਣੀ ਦਾ ਅਸਰੀਵਾਦ ਲਿਆ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸੁਰਿੰਦਰ ਸਿੰਘ ਖਾਲਸਾ ਠੇਕੇਦਾਰ,ਨਵਜੋਤ ਸਿੰਘ ਰਾਜੂ,ਮੱਖਣ ਸਿੰਘ,ਅਨਮੋਲ ਗਿੱਲ ਐਸ ਸੀ ਵਿੰਗ ਦੇ ਹਲਕਾ ਇੰਚਾਰਜ,ਜਿਲਾ ਪ੍ਰਧਾਨ ਵਾਪਰ ਮੰਡਲ ਕਵੰਰ ਇਕਬਾਲ ਸਿੰਘ, ਆਦਿ ਹਾਜ਼ਰ ਸਨ। .

LEAVE A REPLY

Please enter your comment!
Please enter your name here