ਸਤਬੀਰ ਸਿੰਘ ਅਤੇ ਬੀਬੀ ਜਸਵਿੰਦਰ ਕੌਰ ਨੂੰ ਡਿਪਟੀ ਕਮਿਸ਼ਨਰ ਨੇ ਪ੍ਰਸ਼ੰਸ਼ਾ ਪੱਤਰ ਦੇਕੇ ਕੀਤਾ ਸਨਮਾਨਿਤ

ਕਪੂਰਥਲਾ, (ਦ ਸਟੈਲਰ ਨਿਊਜ਼)। ਗੌਰਵ ਮੜੀਆ: ਜਿਲਾ ਕਪੂਰਥਲਾ ਪ੍ਰਸ਼ਾਸਨ ਦੁਆਰਾ ਗਣਤੰਤਰ ਦਿਵਸ ਮਨਾਇਆ ਗਿਆ ਜਿਥੇ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਸਾਰੰਗਲ ਆਈ.ਏ.ਐਸ ਡਿਪਟੀ ਕਮਿਸ਼ਨਰ ਕਪੂਰਥਲਾ ਵੱਲੋਂ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਐਸ ਐਸ ਪੀ ਕਪੂਰਥਲਾ ਵੱਲੋ ਮੁੱਖ ਮਹਿਮਾਨ ਦਾ ਨਿੱਘਾ ਸਵਾਗਤ ਕੀਤਾ ਗਿਆ। ਡੀਐਸਪੀ ਮਨਿੰਦਰਪਾਲ ਸਿੰਘ ਪੀਪੀਐਸ ਦੁਆਰਾ ਪਰੇਡ ਦੀ ਅਗਵਾਈ ਕੀਤੀ ਗਈ ਜਿਸ ਵਿੱਚ ਪੰਜਾਬ ਪੁਲਿਸ ਟੁਕੜੀਆਂ, ਹੋਮ ਗਾਰਡ, ਐਨ ਐਨ ਸੀ ਕੈਡਿਟਾ ਅਤੇ ਸਕੂਲੀ ਬੱਚਿਆਂ ਦੁਆਰਾ ਪਰੇਡ ਮਾਰਚ ਕੀਤਾ ਗਿਆ ਅਤੇ ਵੱਖ ਵੱਖ ਸਰਕਾਰੀ ਮਹਿਕਮਿਆਂ ਵਲੋਂ ਝਾਂਕੀਆ ਕੱਢੀਆਂ ਗਈਆਂ

Advertisements

ਇਸ ਦੌਰਾਨ ਸਤਬੀਰ ਸਿੰਘ ਸੁਪਰਡੈਂਟ ਗ੍ਰੇਡ 2 ਮਾਲ ਵਿਭਾਗ ਡਿਪਟੀ ਕਮਿਸ਼ਨਰ ਦਫਤਰ ਕਪੂਰਥਲਾ ਅਤੇ ਬੀਬੀ ਜਸਵਿੰਦਰ ਕੌਰ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਧਾਲੀਵਾਲ ਦੋਨਾਂ ਜਿਲਾ ਕਪੂਰਥਲਾ ਨੂੰ ਡਿਊਟੀ ਦੌਰਾਨ ਇਮਾਨਦਾਰੀ, ਮੇਹਨਤ ਅਤੇ ਲਗਨ ਨਾਲ ਬੇਹਤਰੀਨ ਦਫ਼ਤਰੀ ਸੇਵਾਵਾਂ ਦੇਣ ਕਰਕੇ ਮਾਨਯੋਗ ਡਿਪਟੀ ਕਮਿਸ਼ਨਰ ਕਪੂਰਥਲਾ ਵਿਸ਼ੇਸ਼ ਸਾਰੰਗਲ ਆਈ.ਏ.ਐਸ ਡਿਪਟੀ ਕਮਿਸ਼ਨਰ ਨੇ ਜਿਲਾ ਪ੍ਰਸ਼ਾਸਨ ਵਲੋਂ ਪ੍ਰਸ਼ੰਸ਼ਾ ਪੱਤਰ ਦੇਕੇ ਸਨਮਾਨਿਤ ਕੀਤਾ 

LEAVE A REPLY

Please enter your comment!
Please enter your name here