ਕੈਂਪ ਸਰਕਾਰੀ ਜ਼ਿਲ੍ਹਾ ਪਸ਼ੂ ਭਲਾਈ ਸੁਸਾਇਟੀ ਵਿੱਚ ਕੀਤਾ ਗਿਆ ਗਊਆਂ ਦਾ ਇਲਾਜ

ਫਾਜ਼ਿਲਕਾ, (ਦ ਸਟੈਲਰ ਨਿਊਜ਼): ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਅਸ਼ੋਕ ਕੁਮਾਰ ਮਿੱਤਲ ਅਤੇ ਮੁੱਖ ਕਾਰਜਕਾਰੀ ਅਫ਼ਸਰ ਡਾ: ਰਵੀ ਕਾਂਤ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ: ਰਾਜੀਵ ਛਾਬੜਾ ਦੀ ਅਗਵਾਈ ਹੇਠ ਪਸ਼ੂ ਪਾਲਣ ਵਿਭਾਗ ਵੱਲੋਂ ਗਊ ਭਲਾਈ ਲਈ ਚੱਲ ਰਹੀ ਮੁਹਿੰਮ ਦੇ ਤਹਿਤ ਪਿੰਡ ਸਲੇਮਸ਼ਾਹ ਵਿਖੇ ਚੱਲ ਰਹੀ ਸਰਕਾਰੀ ਜ਼ਿਲ੍ਹਾ ਪਸ਼ੂ ਭਲਾਈ ਸੁਸਾਇਟੀ (ਕੈਟਲ ਪੌਂਡ) ਵਿੱਚ ਗਊਆਂ ਦਾ ਇਲਾਜ ਕੀਤਾ ਗਿਆ।

Advertisements

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੋਨੂੰ ਕੁਮਾਰ ਨੇ ਦੱਸਿਆ ਕਿ ਗਊ ਸੇਵਾ ਕਮਿਸਨ ਅਤੇ ਪਸ਼ੂ ਪਾਲਣ ਵਿਭਾਗ ਫਾਜ਼ਿਲਕਾ ਦੁਆਰਾ ਹਰ ਸਾਲ ਗਊ ਭਲਾਈ ਕੈਂਪ ਦਾ ਆਯੋਜਨ ਕੀਤਾ ਜਾਂਦਾ ਹੈ। ਜਿਸ ਵਿੱਚ ਬਿਮਾਰ ਗਊਵੰਸ਼ਾਂ ਲਈ ਦਵਾਈਆਂ ਮੁਹੱਈਆਂ ਕਰਵਾਈਆਂ ਜਾਂਦੀਆਂ ਹਨ ਅਤੇ ਬਿਮਾਰ ਗਊਆਂ ਦਾ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਇਲਾਜ ਕੀਤਾ ਜਾਂਦਾ ਹੈ। ਇਸੇ ਮੁਹਿੰਮ ਦੇ ਤਹਿਤ ਬੀਤੇ ਦਿਨ ਵੈਟਨਰੀ ਅਫਸਰ ਸੀ.ਵੀ.ਐੱਚ ਮਹਾਤਮ ਨਗਰ ਡਾ. ਸਾਹਿਲ ਸੇਤੀਆ, ਵੈਟਰਨਰੀ ਅਫ਼ਸਰ ਡਾ: ਰਿਸਬ ਜਜੋਰੀਆ, ਵੈਟਰਨਰੀ ਅਫ਼ਸਰ ਡਾ: ਅਮਰਜੀਤ, ਡਾ: ਕੁੰਵਰ ਗਗਨੇਜਾ ਵੱਲੋਂ ਕੈਂਟਲ ਪੌਂਡ ਵਿੱਚ ਪਹੁੰਚ ਕੇ ਬਿਮਾਰ ਗਊਵੰਸ਼ ਦਾ ਇਲਾਜ ਕੀਤਾ ਗਿਆ।  

ਇਸ ਮੌਕੇ ਡਾ. ਸਾਹਿਲ ਸੇਤੀਆ ਨੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਹਰ ਸਾਲ ਪਸ਼ੂ ਭਲਾਈ ਮੁਹਿੰਮ ਚਲਾਈ ਜਾਂਦੀ ਹੈ ਜਿਸ ਵਿੱਚ ਸਹਿਰ ਦੀਆਂ ਗਉਸ਼ਾਲਾਵਾਂ ਵਿਚ ਬਿਮਾਰ ਗਊਵੰਸ਼ ਦਾ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਚਲਾਈ ਜਾ ਰਹੀ ਕੈਟਲ ਪੌਂਡ ਵਿਚ ਵੀ ਬਿਮਾਰ ਗਊਵੰਸ਼ ਦਾ ਇਲਾਜ ਕੀਤਾ ਗਿਆ ਅਤੇ ਮੌਕੇ ਤੇ ਉਨ੍ਹਾਂ ਨੂੰ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਤੇ ਕੈਟਨ ਪੌਂਡ ਦਾ ਸਟਾਫ ਚੰਦਰ ਪ੍ਰਕਾਸ਼, ਸੁਨੀਲ ਸਿੰਘ ਅਤੇ ਪਸ਼ੂ ਪਾਲਣ ਵਿਭਾਗ ਤੋਂ ਬਲਵਿੰਦਰ ਸਿੰਘ ਵੀ ਹਾਜਰ ਸਨ।

LEAVE A REPLY

Please enter your comment!
Please enter your name here