ਜਮਹੂਰੀ ਕਿਸਾਨ ਸਭਾ ਦਾ ਜ਼ਿਲ੍ਹਾ ਹੁਸ਼ਿਆਰਪੁਰ ਦਾ ਇਜਲਾਸ ਸੰਪੰਨ

ਮਾਨਸਰ (ਦ ਸਟੈਲਰ ਨਿਊਜ਼): ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਕਿਸਾਨੀ, ਜਵਾਨੀ ਤੇ ਪਾਣੀ ਬਚਾਉਣ, ਐਮਐਸਪੀ ਦਾ ਕਾਨੂੰਨੀ ਦਰਜਾ ਦਵਾਉਣ, ਕਿਸਾਨਾਂ ਦਾ ਕਰਜਾ ਰੱਦ ਕਰਨ ਲਈ ਅਤੇ ਨਹਿਰੀ ਪਾਣੀ ਹਰ ਖੇਤ ਤੱਕ ਪੁੱਜਦਾ ਕਰਨ ਲਈ ਸੰਘਰਸ਼ ਦਾ ਬਿਗੁਲ ਵਜਾਇਆ ਹੋਇਆ ਹੈ। ਇਸ ਸੰਘਰਸ਼ ਨੂੰ ਤੇਜ਼ ਅਤੇ ਜਥੇਬੰਦਕ ਢਾਂਚਾ ਮਜ਼ਬੂਤ ਕਰਨ ਲਈ ਸੂਬੇ ਭਰ ਵਿਚ ਜਮਹੂਰੀ ਕਿਸਾਨ ਸਭਾ ਵੱਲੋਂ  ਕਿਸਾਨਾਂ ਦੇ ਡੈਲੀਗੇਟ ਅਧਾਰਿਤ ਇਜਲਾਸ ਕੀਤੇ ਜਾ ਰਹੇ ਹਨ । ਇਸੇ ਕੜੀ ਤਹਿਤ ਜਮਹੂਰੀ ਕਿਸਾਨ ਸਭਾ ਜਿਲ੍ਹਾ ਹੁਸ਼ਿਆਰਪੁਰ ਦਾ 6ਵਾਂ ਇਜਲਾਸ ਪਿੰਡ ਕੋਟਲੀ ਖਾਸ( ਮੁਕੇਰੀਆਂ) ਵਿਖੇ ਕਰਵਾਇਆ ਗਿਆ। ਜਿਲ੍ਹੇ ਭਰ ਵਿੱਚੋਂ 95 ਤੋਂ ਵੱਧ ਕਿਸਾਨ ਡੈਲੀਗੇਟ ਸ਼ਾਮਿਲ ਹੋਏ। ਇਜਲਾਸ ਦੀ ਪ੍ਰਧਾਨਗੀ ਮਾਸਟਰ ਯੋਧ ਸਿੰਘ, ਅਮਰਜੀਤ ਸਿੰਘ ਕਾਨੂੰਗੋ, ਲੰਬਰਦਾਰ ਹਨਿੰਦਰ ਸਿੰਘ, ਦਵਿੰਦਰ ਕੱਕੋਂ, ਸਵਰਨ ਸਿੰਘ ਸਲਾਰੀਆਂ , ਗਿਆਨ ਸਿੰਘ ਗੁਪਤਾ ਨੇ ਕੀਤੀ। 

Advertisements

ਇਸ ਵਿਸ਼ੇਸ ਇਜਲਾਸ ਵਿੱਚ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਡਾ ਸਤਨਾਮ ਸਿੰਘ ਅਜਨਾਲਾ, ਸ਼ਿਵ ਕੁਮਾਰ ਤਲਵਾੜਾ, ਧਰਮਿੰਦਰ ਸਿੰਘ ਆਦਿ ਸੂਬਾਈ ਆਗੂਆਂ ਨੇ ਸ਼ਿਰਕਤ ਕੀਤੀ। ਬੁਲਾਰਿਆਂ ਨੇ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਘੋਰ ਕਿਸਾਨੀ ਵਿਰੋਧੀ ਨੀਤੀਆਂ ਦੀ ਤਿੱਖੇ ਸ਼ਬਦਾਂ ਵਿਚ ਨਿਖੇਧੀ ਕੀਤੀ ਜਿਨ੍ਹਾਂ ਸਦਕਾ ਅੱਜ ਕਿਸਾਨੀ ਸੰਕਟ ਦਾ ਵਿਚ ਹੈ। ਉਨ੍ਹਾਂ ਮੰਗ ਹਾਕਮ ਜਮਾਤਾਂ ਤੋਂ ਲੋਕ ਪੱਖੀ/ ਕਿਸਾਨ ਪੱਖੀ ਕੌਮੀ ਖੇਤੀ ਨੀਤੀ ਬਣਾਉਣਦੀ ਮੰਗ ਕੀਤੀ। ਜਿਸ ਤਹਿਤ ਸਮੂਹ ਫਸਲਾ ਸਮੇਤ ਸਬਜੀਆਂ, ਫਲਾਂ ਅਤੇ ਲੱਕੜ ਆਦਿ ਉਤੇ ਡਾ ਸਵਾਮੀਨਾਥਨ ਕਮਿਸ਼ਨ ਦੇ ਫਾਰਮੂਲੇ ਅਨੁਸਾਰ ਐਮਐਸਪੀ ਦੀ ਕਾਨੂੰਨੀ ਗਾਰੰਟੀ ਦਿੱਤੀ ਜਾਵੇ। ਨਹਿਰੀ ਪਾਣੀ ਹਰ ਖੇਤ ਤੱਕ ਪੁੱਜਦਾ ਕਰਨ ਲਈ ਦੇਸ਼ ਭਰ ਦੇ 400 ਦਰਿਆਵਾਂ ਦਾ ਨਹਿਰੀਕਰਨ ਕਰਕੇ ਸਿੰਚਾਈ ਵਿਵਸਥਾ ਮਜ਼ਬੂਤ ਕਰਨ ਦੀ ਮੰਗ ਕੀਤੀ।

ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਕਿਸਾਨਾਂ ਸਿਰ ਚੜ੍ਹਿਆ 18 ਲੱਖ ਕਰੋੜ ਰੁਪਏ ਦਾ ਕਰਜ਼ਾ ਮੁਆਫ ਕੀਤਾ ਜਾਵੇ। ਉਕਤ ਆਗੂਆਂ ਨੇ ਕਿਹਾ ਕਿ ਹਾਕਮ ਜਮਾਤਾਂ ਨੇ ਅੰਬਾਨੀ, ਅਡਾਨੀ ਆਦਿ ਕਾਰਪੋਰੇਟ ਘਰਾਣਿਆ ਦੇ ਸਿਰ ਸਰਕਾਰੀ ਬੈਂਕਾਂ ਦਾ ਕਰੀਬ 15 ਲੱਖ ਕਰੋੜ ਰੁਪਇਆ ਮੁਆਫ਼ ਕਰ ਦਿੱਤਾ, ਪਰ ਸੰਕਟ ਵਿਚ ਪਈ ਕਿਸਾਨੀ ਅਤੇ ਖ਼ੁਦਕੁਸ਼ੀਆਂ ਦੇ ਰਾਹ ਪਏ ਕਿਸਾਨ ਨੂੰ ਬਚਾਉਣ ਵੱਲ ਸਰਕਾਰਾਂ ਦਾ ਕੋਈ ਧਿਆਨ ਨਹੀਂ ਹੈ। ਆਗੂਆ ਨੇ ਕਿਹਾ ਕਿ ਖੇਤੀ ਵਿੱਚ ਵੰਨ ਸਵੰਨਤਾ ਲਿਆਉਣ ਲਈ ਗੰਨੇ ਦੀ ਫਸਲ ਦਾ ਵਿਸ਼ੇਸ਼ ਸਥਾਨ ਹੈ। ਪ੍ਰਤੂੰ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਗੰਨੇ ਦਾ ਰੇਟ ਪਹਿਲਾ ਹੀ ਘੱਟ ਹੈ ਦੂਜਾ ਗੰਨਾ ਮਿੱਲ ਪ੍ਰਬੰਧਕਾ ਵੱਲੋਂ ਅਦਾਇਗੀ ਸਮੇਂ ਸਿਰ ਨਹੀਂ ਕੀਤੀ ਜਾ ਰਹੀਂ ਹੈ। ਜਿਸਨੂੰ ਕੇਨ ਐਕਟ ਮੁਤਾਬਿਕ 15 ਦਿਨ ਤੋਂ ਉਪਰ ਵਿਆਜ ਸਮੇਤ ਅਦਾ ਕਰਨਾ ਹੁੰਦਾ ਹੈ , ਪਰ ਕਿਸਾਨ ਨੂੰ ਆਪਣੀ ਵੇਚੀ ਫ਼ਸਲ ਦਾ ਅਸਲ ਭਾਅ ਲੈਣ ਲਈ ਵੀ ਧਰਨੇ ਮੁਜ਼ਾਹਰੇ ਕਰਨੇ ਪੈ ਰਹੇ ਹਨ। ਜਮਹੂਰੀ ਕਿਸਾਨ ਸਭਾ ਪੰਜਾਬ ਨੇ ਲੱਕੜ ਮੰਡੀ ਵਿੱਚ ਗੁੰਡਾ ਟੈਕਸ ਸਮੇਤ ਹੋਰ ਹੋ ਰਹੀਆਂ ਧਾਂਦਲੀਆਂ ਨੂੰ ਰੋਕਣ ਵਾਸਤੇ ਵਿਗੁਲ ਵਜਾਇਆ ਗਿਆ ਹੈ। ਇਸ ਸਮੇਂ ਦਵਿੰਦਰ ਕੱਕੋਂ ਨੇ ਰਿਪੋਰਟ ਪੇਸ਼ ਕੀਤੀ। ਇਸ ਸਮੇਂ 15 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ। 

ਇਸ ਸਮੇਂ ਲੰਗਰ ਦੀ ਸੇਵਾ ਭਾਈ ਘਨ੍ਹਇਆ ਸੇਵਾ ਸੁਸਾਇਟੀ ਭੰਗਾਲਾ ਮੁਕੇਰੀਆਂ ਵੱਲੋਂ ਨਰਿੰਦਰ ਸਿੰਘ ਗੋਲੀ, ਬਲਵੀਰ ਸਿੰਘ ਕੋਟਲੀ, ਸਰਵਨ ਸਿੰਘ ਨੇ ਕੀਤੀ ਗਈ। ਇਸ ਸਮੇਂ ਨਰਿੰਦਰ ਸਿੰਘ ਹਿਯਾਤਪੁਰ, ਇੰਦਰਜੀਤ ਸਿੰਘ, ਨਰਿੰਦਰ ਸਿੰਘ ਗੋਲੀ, ਭੁਪਿੰਦਰ ਸਿੰਘ ਟਾਂਡਾ ਚੂੜੀਆਂ, ਮਹਿੰਦਰ ਸਿੰਘ, ਬਲਕਾਰ ਸਿੰਘ ਮੱਲ੍ਹੀ,  ਜੋਗਿੰਦਰ ਸਿੰਘ ਰੱਕੜੀ ਹਾਰ, ਗੁਰਮੀਤ ਸਿੰਘ ਕੋਟਲੀ ਖਾਸ, ਮਾਸਟਰ ਮੇਹਰ ਸਿੰਘ, ਜਰਨੈਲ ਸਿੰਘ ਕੁੱਲੀਆਂ ਸਮੇਂਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

LEAVE A REPLY

Please enter your comment!
Please enter your name here