+2 ਵੋਕੇਸ਼ਨਲ ਦੇ  ਵਿਦਿਆਰਥੀਆਂ ਦੀ ਜੀ.ਐਨ.ਏ. ਗਿਅਰ ਲਿਮਿਟਿਡ ਅਤੇ ਜੀ.ਐਨ.ਏ. ਯੂਨੀਵਰਸਿਟੀ ਵਿਚ ਕਰਵਾਈ ਗਈ ਵਿਜ਼ਟ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਭਗਵੰਤ ਸਿੰਘ ਅਤੇ ਪ੍ਰਿੰਸੀਪਲ ਸ਼ੈਲੇਂਦਰ ਠਾਕੁਰ ਦੀ ਯੋਗ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਰੂ ਨੰਗਲ ਵਿੱਚ ਪੜ੍ਹਦੇ +2 ਵੋਕੇਸ਼ਨਲ (ਆਟੋਮੋਬਾਇਲ) ਦੇ  ਵਿਦਿਆਰਥੀਆਂ ਦੀ ਜੀ.ਐਨ.ਏ. ਗਿਅਰ ਲਿਮਿਟਿਡ ਮੇਹਟੀਆਣਾ ਅਤੇ ਜੀ.ਐਨ.ਏ. ਯੂਨੀਵਰਸਿਟੀ ਵਿਚ ਵਿਜ਼ਟ ਕਰਵਾਈ ਗਈ ।

Advertisements

ਵੋਕੇਸ਼ਨਲ ਅਧਿਆਪਕ ਪਲਵਿੰਦਰ ਸਿੰਘ ਦੀ ਅਗਵਾਈ ਵਿਚ ਵੋਕੇਸ਼ਨਲ ਟਰੇਡ ਦੇ ਵਿਦਿਆਰਥੀਆਂ ਨੇ ਵਿਜ਼ਿਟ ਦੌਰਾਨ ਆਪਣੇ ਗਿਆਨ ਵਿੱਚ ਵਾਧਾ ਕੀਤਾ। ਵਿਦਿਆਰਥੀਆਂ ਨੇ ਇੰਡਸਟਰੀ ਵਿੱਚ ਐਕਸਲ ਸ਼ਾਫਟ ਅਤੇ ਮਸ਼ੀਨਰੀ ਦੇ ਗਿਅਰ ਦੇ ਬਨਣ  ਦੀ ਪੂਰੀ ਪ੍ਰਕਿਰਿਆ ਦੀ ਜਾਣਕਾਰੀ ਪ੍ਰਾਪਤ ਕੀਤੀ। ਵਿਦਿਆਰਥੀਆਂ ਨੇ ਟੈਕਨੀਕਲ ਗਾਈਡ ਤੋਂ ਸਵਾਲ ਵੀ ਪੁੱਛੇ ਅਤੇ ਬੜੀ ਰੀਝ ਨਾਲ ਵਿਸ਼ੇ ਦੀ ਡੂੰਘਾਈ ਤੱਕ ਜਾਣਕਾਰੀ ਹਾਸਲ ਕੀਤੀ। ਉਸ ਤੋਂ ਬਾਅਦ ਵਿਚ ਵਿਦਿਆਰਥੀਆਂ ਨੇ ਜੀ.ਐਨ.ਏ. ਯੂਨੀਵਰਸਿਟੀ ਵਿਚ  ਸਾਰੀਆਂ ਵਰਕਸ਼ਾਪਾਂ ਵਿਜ਼ਿਟ ਕਰਕੇ ਆਪਣੇ ਗਿਆਨ ਵਿੱਚ ਵਾਧਾ ਕੀਤਾ। ਪ੍ਰਿੰਸੀਪਲ ਸ਼ੈਲੇਂਦਰ ਠਾਕੁਰ  ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਇਹ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ। ਇਸ ਤਰ੍ਹਾਂ ਦੀਆਂ ਵਿਜਿਟਾਂ ਵਿਦਿਆਰਥੀਆਂ ਲਈ ਬਹੁਤ ਹੀ ਮਹੱਤਵਪੂਰਨ ਅਤੇ ਗਿਆਨ ਵਰਧਕ ਸਾਬਿਤ ਹੁੰਦੀਆਂ ਹਨ ।

LEAVE A REPLY

Please enter your comment!
Please enter your name here