ਨਾਰੀ ਸ਼ਕਤੀ ਹਰ ਮੋਰਚੇ ਤੇ ਕਿਸਾਨ ਭਰਾਵਾਂ ਨਾਲ ਖੜੀ: ਦੀਪ ਭੱਟੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਿੰਪਲ ਅਰੋੜਾ ਵੈਲਫੇਅਰ ਸੁਸਾਇਟੀ ਦੀ ਪ੍ਰਧਾਨ ਦੀਪ ਭੱਟੀ ਨੇ ਆਪਣੇ ਉਹਦੇਦਾਰਾਂ ਤੇ ਸਾਥੀਆਂ ਸਮੇਤ ਨੰਗਲ ਸ਼ਹੀਦਾਂ ਟੋਲਪਲਾਜ਼ਾ ਤੇ ਕਿਸਾਨ ਭਰਾਵਾਂ ਵੱਲੋਂ ਚਲਾਏ ਜਾ ਰਹੇ ਰੋਸ ਧਰਨੇ ਵਿੱਚ ਹਿੱਸਾ ਲਿਆ ਅਤੇ ਉਥੇ ਚੱਲ ਰਹੇ ਸੁਖਮਨੀ ਸਾਹਿਬ ਜੀ ਦੇ ਪਾਠ ਵਿਚ ਹਾਜ਼ਰੀ ਲਵਾਈ। ਇਸ ਦੌਰਾਨ ਦੀਪ ਭੱਟੀ ਨੇ ਕਿਸਾਨ ਭਰਾਵਾਂ ਨੂੰ ਕਿਹਾ ਕਿ ਨਾਰੀ ਸ਼ਕਤੀ ਹਰ ਮੋਰਚੇ ਤੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ।

Advertisements

ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਤਿੰਨੇ ਕਾਲੇ ਕਾਨੂੰਨਾਂ ਨੂੰ ਰੱਦ ਕਰੇ ਤੇ ਕਿਸਾਨ ਭਰਾਵਾਂ ਨੂੰ ਬਣਦਾ ਮਾਨ-ਸਨਮਾਨ ਦੇ ਕੇ ਘਰਾਂ ਨੂੰ ਵਾਪਸ ਭੇਜੇ। ਇਸ ਮੌਕੇ ਤੇ ਉਹਨਾਂ ਨਾਲ ਵਾਇਸ ਪ੍ਰਧਾਨ ਪਰਮਜੀਤ ਕੌਰ, ਬਲਾਕ ਸੰਮਤੀ ਵਾਇਸ ਚੇਅਰਮੈਨ ਰਵਿੰਦਰ ਕੌਰ, ਜਰਨਲ ਸੈਕਟਰੀ ਨੀਲਮ, ਸੈਕਟਰੀ ਰੰਜਨਾ ਦੇਵੀ, ਜਰਨਲ ਸੈਕਟਰੀ ਸਵਰਨਜੀਤ ਕੌਰ, ਕਾਂਗਰਸ ਦੀ ਪ੍ਰਧਾਨ ਜੋਗਿੰਦਰ ਕੌਰ, ਪੰਜਾਬ ਦੀ ਚੇਅਰਮੈਨ ਸੁਮਨ ਤਲਵਾੜ, ਬਲਾਕ ਸੰਮਤੀ ਬਿਮਲ ਕੌਰ, ਸਰਪੰਚ ਪਰਮਜੀਤ ਕੌਰ, ਨਰਿੰਦਰ ਕੌਰ, ਸੁਰਜੀਤ ਕੌਰ, ਗੀਤਾ, ਨੰਦਨੀ, ਕਮਲੇਸ਼, ਸੀਮਾ, ਮੋਨਿਕਾ, ਰਮਨ, ਸੁਰਿੰਦਰ ਕੌਰ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here